ਗੁਰਦਾਸਪੁਰ ਵਿੱਚ 9ਨਵੇਂ ਆਮ ਆਦਮੀ ਕਲੀਨਿਕ ਹੋਏ ਲੋਕਾਂ ਨੂੰ ਸਮਰਪਤ
ਸਿਹਤ ਕ੍ਰਾਂਤੀ ਵਿੱਚ ਨਵੀਆਂ ਪੁਲਾਂਘਾਂ ਮਾਰ ਰਿਹਾ ਹੈ ਪੰਜਾਬ - ਰਮਨ ਬਹਿਲ
ਰੋਹਿਤ ਗੁਪਤਾ
ਗੁਰਦਾਸਪੁਰ 28 ਮਾਰਚ
ਪੰਜਾਬ ਸਰਕਾਰ ਵੱਲੋਂ ਵਿੱਢੇ ਗਏ ਪ੍ਰੋਗਰਾਮ ਤਹਿਤ ਅੱਜ ਵੱਖ ਵੱਖ ਥਾਵਾਂ ਤੇ ਨਵੇਂ ਬਣੇ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਤ ਕੀਤੇ ਗਏ। ਜਿਲਾ ਗੁਰਦਾਸਪੁਰ ਵਿੱਚ ਵੱਖ ਵੱਖ ਥਾਵਾਂ ਤੇ 9 ਨਵੇਂ ਬਣੇ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਤ ਕੀਤੇ ਗਏ। ਆਮ ਆਦਮੀ ਕਲੀਨਿਕ ਦੇ ਉਦਘਾਟਨ ਮੌਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਵੱਡੀ ਗਿਣਤੀ ਵਿੱਚ ਲੋਕ ਇਨਾਂ ਸੈਂਟਰਾਂ ਵਿੱਚ ਮੌਜ਼ੂਦ ਰਹੇ।
ਗੁਰਦਾਸਪੁਰ ਵਿਧਾਨ ਸਭਾ ਹਲਕੇ ਵਿੱਚ ਨਵੇਂ ਬੱਸ ਸਟੈਂਡ ਗੁਰਦਾਸਪੁਰ, ਗੀਤਾ ਭਵਨ, ਘੁਰਾਲਾ, ਆਈ ਹਸਪਤਾਲ਼ ਪ੍ਰਬੋਧ ਚੰਦਰ ਨਗਰ, ਨਬੀਪੁਰ ਦਾ ਉਦਘਾਟਨ ਸੀਨੀਅਰ ਆਮ ਆਦਮੀ ਪਾਰਟੀ ਲੀਡਰ ਰਮਨ ਬਹਿਲ ਜੀ ਨੇ ਕੀਤਾ।ਗੀਤਾ ਭਵਨ ਵਿਖੇ ਨਵੇਂ ਬਣੇ ਆਮ ਆਦਮੀ ਕਲੀਨਿਕ ਦੇ ਉਦਘਾਟਨ ਮੌਕੇ ਹਵਨ ਯੱਗ ਕੀਤਾ ਗਿਆ।
ਇਸ ਮੌਕੇ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਿਹਤ ਕ੍ਰਾਂਤੀ ਵਿੱਚ ਨਵੀਂ ਪੁਲਾਂਘਾਂ ਪੁੱਟੀਆਂ ਹਨ। ਨਵੀਂ ਸਿਹਤ ਸੰਸਥਾਵਾਂ ਦਾ ਨਿਰਮਾਣ ਕੀਤਾ ਗਿਆ ਹੈ। ਨਵੇਂ ਆਮ ਆਦਮੀ ਕਲੀਨਿਕ ਵੀ ਬਣਾਏ ਗਏ ਹਨ। ਅੱਜ ਜਿਲੇ ਵਿੱਚ 9 ਨਵੇਂ ਬਣੇ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਤ ਹੋਏ ਹਨ ਜਿਸ ਨਾਲ ਹੁਣ ਆਮ ਆਦਮੀ ਕਲੀਨਿਕ ਦੀ ਸੰਖਿਆ 71 ਹੋ ਗਈ ਹੈ। ਸਮੂਹ ਕਲੀਨਿਕ ਵਿੱਚ ਯੋਗ ਸਟਾਫ਼ ਮੌਜ਼ੂਦ ਹਨ ਜੌ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹਨ। ਉਨਾਂ ਸਟਾਫ਼ ਮੈਂਬਰਾਂ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਲਈ ਕਿਹਾ। ਜਲਦ ਹੀ ਹੋਰ ਕਲੀਨਿਕ ਲੋਕਾਂ ਨੂੰ ਸਮਰਪਤ ਕੀਤੇ ਜਾਣਗੇ। ਸਮੂਹ ਕਲੀਨਿਕ ਵਿੱਚ 102 ਤਰ੍ਹਾਂ ਦੀ ਦਵਾਈ ਮੁਫ਼ਤ ਦਿੱਤੀ ਜਾ ਰਹੀ ਹੈ। 48ਤਰ੍ਹਾਂ ਦੇ ਟੈਸਟ ਮੁਫ਼ਤ ਕੀਤੇ ਜਾ ਰਹੇ ਹਨ। ਇਹ ਸਹੂਲੀਅਤ ਲਗਾਤਰ ਜਾਰੀ ਰਹੇਗੀ। ਉਨਾਂ ਲੋਕਾਂ ਨੂੰ ਇਸ ਸਹੁਲੀਅਤ ਦਾ ਵੱਧ ਤੋਂ ਵੱਧ ਫਾਇਦਾ ਲੈਣ ਦੀ ਅਪੀਲ ਕੀਤੀ।
ਸਿਵਲ ਸਰਜਨ ਗੁਰਦਾਸਪੁਰ ਡਾਕਟਰ ਮਹੇਸ਼ ਕੁਮਾਰ ਪ੍ਰਭਾਕਰ ਨੇ ਕਿਹਾ ਕਿ ਜਿਲਾ ਹਸਪਤਾਲ਼ ਗੁਰਦਾਸਪੁਰ ਵਿੱਚ ਮਦਰ ਐਂਡ ਚਾਈਲਡ ਹੈਲਥ
(ਐਮਸੀਐੱਚ )ਵਿੰਗ, ਡਿਸਟ੍ਰਿਕਟ ਐਰਲੀ ਇੰਟਰਵੇਂਸ਼ਨ ਸੈਂਟਰ (ਡੀ ਈ ਆਈ ਸੀ), ਕ੍ਰਿਟੀਕਲ ਕੇਅਰ ਯੂਨਿਟ, ਇੰਟੀਗਰੇਟਡ ਪਬਲਿਕ ਹੈਲਥ ਲੈਬਾਰਟਰੀ
(ਆਈਪੀਐਚਐਲ )ਲੈਬ ਜਲਦ ਜਨਤਾ ਨੂੰ ਸਮਰਪਿਤ ਕੀਤੇ ਜਾਣਗੇ। ਟਰਾਮਾ ਸੈਂਟਰ ਕਲਾਨੌਰ ਵੀ ਜਲਦ ਜਨਤਾ ਨੂੰ ਸਮਰਪਤ ਹੋਵੇਗਾ। ਇਹ ਟਰਾਮਾ ਸੈਂਟਰ ਜਨਤਾ ਨੂੰ ਬਿਹਤਰ ਸਿਹਤ ਸਹੂਲਤਾਂ ਦੇਵੇਗਾ। ਸੀਐਚਸੀ ਕਲਾਨੌਰ ਵਿੱਚ ਬੈਰਾ (ਬ੍ਰੇਨ ਸਟੈਮ ਰੇਸਪੋਂਡ ਔਡੀਓਮਿੱਟਰੀ)ਲੈਬ ਦਾ ਨਿਰਮਾਣ ਜਲਦ ਕੀਤਾ ਜਾਵੇਗਾ। ਬੈਰਾ ਲੈਬ ਵਿੱਚ ਕੰਨਾਂ ਦੀਆਂ ਸਮੱਸਿਆਂਵਾਂ ਨਾਲ ਪੀੜਿਤ ਹੋ ਕੇ ਵਿਕਲਾਂਗ ਹੋਏ ਗੂੰਗੇ ਅਤੇ ਬਹਿਰੇ ਦਾ ਚੈਕ ਅੱਪ ਹੋ ਸਕੇਗਾ ਜੌ ਪਹਿਲਾਂ ਮੈਡੀਕਲ ਕਾਲਜ ਅੰਮ੍ਰਿਤਸਰ ਹੁੰਦਾ ਸੀ। ਬੈਰਾ ਲੈਬ ਦੇ ਬਣਨ ਨਾਲ ਦਿਵਆਂਗ ਲੋਕਾਂ ਨੂੰ ਸਰਟਫਿਕੇਟ ਬਣਾਉਣ ਵਿੱਚ ਆਸਾਨੀ ਹੋਵੇਗੀ। ਇਸ ਤੋਂ ਇਲਾਵਾ 3 ਅਰਬਨ ਪੀਐਚਸੀ ਅਤੇ 4 ਰੁਰਲ ਸਬ ਸੈਂਟਰ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਹੈ।
ਇਸ ਮੌਕੇ ਜਿਲਾ ਸਿਹਤ ਅਫਸਰ ਡਾ. ਰਮੇਸ਼ ਅੱਤਰੀ, ਐਸ ਐਮ ਓ ਡਾਕਟਰ ਲਲਿਤ ਮੋਹਨ, ਡਾਕਟਰ
ਵਿੰਮੀ ਮਹਾਜਨ, ਡਾਕਟਰ ਅਨੀਤਾ ਮਹਾਜਨ, ਡਾਕਟਰ ਅੰਕੁਰ ਆਦਿ ਹਾਜਰ ਸਨ।
Click to Follow Babushahi Facebook page →