ਪੰਜਾਬ ਸਰਕਾਰ ਦੇ ਰੰਗਲਾ ਪੰਜਾਬ ਮੁਹਿੰਮ ਤਹਿਤ ਇਮਪਰੂਵਮੈਂਟ ਟਰਸਟ ਦਾ ਵਧੀਆ ਉਪਰਾਲਾ,
ਬੇਕਾਰ ਪਈ ਦੋ ਕਨਾਲ ਜਗ੍ਹਾ ਤੇ 80 ਲੱਖ ਰੁਪਏ ਲਗਾ ਕੇ ਕਲੋਨੀ ਵਿੱਚ ਬਣਾਇਆ ਜਾਏਗਾ ਸਪੋਰਟਸ ਓਪਨ ਸਪੋਰਟਸ ਕਲੱਬ
ਕਲੱਬ ਵਿੱਚ ਹੋਵੇਗੀ ਕ੍ਰਿਕਟ ਪਿੱਚ ,ਬੈਡਮਿੰਟਨ ਕੋਰਟ ਅਤੇ ਵਾਲੀਬਾਲ ਦਾ ਮੈਦਾਨ , ਰਮਨ ਬਹਿਲ ਨੇ ਕੀਤਾ ਉਦਘਾਟਨ
ਰੋਹਿਤ ਗੁਪਤਾ
ਗੁਰਦਾਸਪੁਰ
ਇਮਪਰੂਵਮੈਂਟ ਟਰਸਟ ਗੁਰਦਾਸਪੁਰ ਵੱਲੋਂ ਇੱਕ ਸ਼ਾਨਦਾਰ ਉਪਰਾਲਾ ਕੀਤਾ ਗਿਆ ਹੈ ਜਿੱਥੇ ਇੰਪਰੂਵਮੈਂਟ ਟਰਸਟ ਦੀ ਸਕੀਮ ਨੰਬਰ 7 ਦੀ ਕਲੋਨੀ ਵਿੱਚ ਕਈ ਮਹੀਨਿਆਂ ਤੋਂ ਬੇਕਾਰ ਪਈ ਦੁੱਖ ਨਾਲ ਇਸ ਜਗ੍ਹਾ ਤੇ 80 ਲੱਖ ਰੁਪਏ ਦੀ ਲਾਗਤ ਨਾਲ ਓਪਨ ਸਪੋਰਟਸ ਕਲੱਬ ਬਣਾਇਆ ਜਾ ਰਿਹਾ ਹੈ ਜਿਸ ਵਿੱਚ ਬੈਡਮਿੰਟਨ ਕੋਰਟ ਤੋਂ ਇਲਾਵਾ ਕ੍ਰਿਕਟ ਪਿੱਚ ਅਤੇ ਵਾਲੀਬਾਲ ਦੀ ਗਰਾਊਂਡ ਵੀ ਬਣਾਈ ਜਾਏਗੀ । ਇਸ ਤੋਂ ਇਲਾਵਾ ਐਥਲੈਟਿਕਸ ਦੇ ਸ਼ੁਕੀਨਾ ਲਈ ਵੀ ਇੰਤਜ਼ਾਮ ਕੀਤੇ ਜਾਣਗੇ । ਸਪੋਰਟਸ ਕਲੱਬ ਦਾ ਉਦਘਾਟਨ ਅੱਜ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਰਜੀਵ ਸ਼ਰਮਾ ਦੀ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਿਲ ਵੱਲੋਂ ਕੀਤਾ ਗਿਆ ।
ਇਸ ਮੌਕੇ ਇੰਪਰੂਵਮੈਂਟ ਰਾਸ ਦੇ ਚੇਅਰਮੈਨ ਰਜੀਵ ਸ਼ਰਮਾ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਲ ਨੇ ਕਿਹਾ ਕਿ ਰੰਗਲਾ ਪੰਜਾਬ ਮੁਹਿੰਮ ਜੋ ਪੰਜਾਬ ਸਰਕਾਰ ਵੱਲੋਂ ਛੇੜੀ ਗਈ ਹੈ ਉਸ ਦੇ ਤਹਿਤ ਓਪਨ ਸਪੋਰਟਸ ਕਲੱਬ ਬਣਾਇਆ ਜਾ ਰਿਹਾ ਹੈ । ਇਸ ਨਾਲ ਇਲਾਕੇ ਦੇ ਨੌਜਵਾਨਾਂ ਨੂੰ ਆਧੁਨਿਕ ਖੇਡ ਮੈਦਾਨ ਮਿਲੇਗਾ ਅਤੇ ਨਾਲ ਹੀ ਕਲੱਬ ਵਿੱਚ ਬੈਡਮਿੰਟਨ ਵਾਲੀਬਾਲ ਅਤੇ ਕ੍ਰਿਕਟ ਦੇ ਖਿਡਾਰੀਆਂ ਲਈ ਵਿਸ਼ੇਸ਼ ਸਹੂਲਤਾਂ ਹੋਣਗੀਆਂ ।
Click to Follow Babushahi Facebook page →