ਚੋਣ ਕਮਿਸ਼ਨ ਦਾ ਵੱਡਾ ਉਪਰਾਲਾ: ਸਾਈਕਲ ਰੈਲੀ ਅਤੇ ਸੱਭਿਆਚਾਰਕ ਮੇਲਿਆਂ ਰਾਹੀਂ ਵੋਟਰਾਂ ਨੂੰ ਲਾਮਬੰਦ ਕਰਨ ਦੀ ਮੁਹਿੰਮ
ਨਵੀਂ ਦਿੱਲੀ/ਹਾਵੜਾ 27 ਮਾਰਚ, 2026: ਭਾਰਤੀ ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 2026 ਦੇ ਮੱਦੇਨਜ਼ਰ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ 'ਸਵੀਪ' (SVEEP) ਮੁਹਿੰਮ ਤੇਜ਼ ਕਰ ਦਿੱਤੀ ਹੈ। ਇਸ ਮੁਹਿੰਮ ਤਹਿਤ ਅੱਜ ਹਾਵੜਾ ਵਿੱਚ ਇੱਕ ਵਿਸ਼ਾਲ ਪਹੁੰਚ ਪ੍ਰੋਗਰਾਮ ਉਲੀਕਿਆ ਗਿਆ, ਜਿਸਦਾ ਮੁੱਖ ਨਾਅਰਾ "ਚੁਨਾਵ ਕਾ ਪਰਵ, ਪੱਛਮ ਬੰਗਾਲ ਕਾ ਗਰਵ" ਰੱਖਿਆ ਗਿਆ ਹੈ।
ਹਾਵੜਾ ਵਿੱਚ ਇਸ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਸਵੇਰੇ 7:00 ਵਜੇ ਇੱਕ ਵਿਸ਼ਾਲ ਸਾਈਕਲੋਥਾਨ (ਸਾਈਕਲ ਰੈਲੀ) ਨਾਲ ਹੋਈ। ਇਹ ਰੈਲੀ ਹਾਵੜਾ ਬ੍ਰਿਜ ਚੈੱਕ ਪੋਸਟ ਤੋਂ ਸ਼ੁਰੂ ਹੋ ਕੇ ਰੇਲ ਮਿਊਜ਼ੀਅਮ ਰਾਹੀਂ ਹੁੰਦੀ ਹੋਈ ਰਾਮਕ੍ਰਿਸ਼ਨਪੁਰ ਫੈਰੀ ਘਾਟ ਵਿਖੇ ਸਮਾਪਤ ਹੋਈ। ਇਸ ਵਿੱਚ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ, ਨੌਜਵਾਨ ਵੋਟਰਾਂ ਅਤੇ ਚੋਣ ਕਮਿਸ਼ਨ ਦੇ ਉੱਚ ਅਧਿਕਾਰੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਰੈਲੀ ਤੋਂ ਬਾਅਦ ਲੋਕ ਗੀਤਾਂ, ਨਾਚ ਅਤੇ ਨਾਟਕਾਂ ਰਾਹੀਂ ਵੋਟ ਦੀ ਮਹੱਤਤਾ ਬਾਰੇ ਦੱਸਿਆ ਗਿਆ।
ਪ੍ਰੋਗਰਾਮ ਦੀ ਸਭ ਤੋਂ ਵੱਡੀ ਖਿੱਚ ਪ੍ਰਸਿੱਧ ਐਨੀਮੇਸ਼ਨ ਕਿਰਦਾਰ 'ਛੋਟਾ ਭੀਮ' ਅਤੇ 'ਚੁਟਕੀ' ਰਹੇ। ਇਨ੍ਹਾਂ ਕਿਰਦਾਰਾਂ ਨੇ ਵਿਸ਼ੇਸ਼ ਤੌਰ 'ਤੇ ਨੌਜਵਾਨਾਂ ਅਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਵਿੱਚ ਜਾਗਰੂਕਤਾ ਫੈਲਾਈ। ਇਸ ਤੋਂ ਇਲਾਵਾ ਵੋਟਰ ਜਾਗਰੂਕਤਾ ਲਈ 'ਬੋਟ ਫੈਰੀ' (ਕਿਸ਼ਤੀ ਸੇਵਾ) ਦੀ ਵੀ ਸ਼ੁਰੂਆਤ ਕੀਤੀ ਗਈ।
ਇਸ ਮੁਹਿੰਮ ਰਾਹੀਂ ਚੋਣ ਕਮਿਸ਼ਨ ਟੀਚੇ, ਲੋਕਾਂ ਨੂੰ ਪੋਲਿੰਗ ਸਟੇਸ਼ਨ ਲੱਭਣ ਅਤੇ ਵੋਟਿੰਗ ਦੇ ਸ਼ਡਿਊਲ ਬਾਰੇ ਜਾਣਕਾਰੀ ਦੇਣਾ। ਸ਼ਹਿਰੀ ਵੋਟਰਾਂ, ਔਰਤਾਂ, ਦਿਵਿਆਂਗਾਂ (PwD) ਅਤੇ ਨੌਜਵਾਨਾਂ ਦੀ ਵੋਟ ਪ੍ਰਤੀਸ਼ਤਤਾ ਵਧਾਉਣਾ। ਵੈਬਕਾਸਟਿੰਗ, 'ECINET' ਐਪ ਅਤੇ ਵੋਟਰ ਸਲਿੱਪਾਂ ਵਰਗੀਆਂ ਨਵੀਆਂ ਸਹੂਲਤਾਂ ਬਾਰੇ ਜਾਗਰੂਕ ਕਰਨਾ।
ਬੰਗਾਲੀ ਵਿਰਸੇ ਨਾਲ ਜੋੜਿਆ ਪ੍ਰਚਾਰ
ਚੋਣ ਕਮਿਸ਼ਨ ਪੱਛਮੀ ਬੰਗਾਲ ਦੀ ਅਮੀਰ ਵਿਰਾਸਤ ਜਿਵੇਂ ਕਿ ਕਾਲੀਘਾਟ ਪੇਂਟਿੰਗ, ਪੱਟਾਚਿੱਤਰ ਕਲਾ, ਛਾਊ ਨਾਚ ਅਤੇ ਬਾਊਲ ਗਾਇਕੀ ਦੀ ਵਰਤੋਂ ਕਰਕੇ ਵੋਟਰਾਂ ਤੱਕ ਪਹੁੰਚ ਕਰ ਰਿਹਾ ਹੈ। ਕਾਲਜਾਂ ਵਿੱਚ 'ਇਲੈਕਟੋਰਲ ਲਿਟਰੇਸੀ ਕਲੱਬ' ਰਾਹੀਂ ਵਿਦਿਆਰਥੀਆਂ ਨੂੰ ਲੋਕਤੰਤਰ ਦੇ ਇਸ ਤਿਉਹਾਰ ਨਾਲ ਜੋੜਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਦੇ ਨਾਲ-ਨਾਲ ਅਸਾਮ, ਕੇਰਲਾ, ਪੁਡੂਚੇਰੀ ਅਤੇ ਤਾਮਿਲਨਾਡੂ ਵਿੱਚ ਵੀ ਚੋਣ ਸਰਗਰਮੀਆਂ ਤੇਜ਼ ਹੋ ਗਈਆਂ ਹਨ।
Click to Follow Babushahi Facebook page →