ਹਾਈ ਕੋਰਟ ਦੀਆਂ ਹਦਾਇਤਾਂ ਤੇ ਹੋਈ ਬਲਾਕ ਸੰਮਤੀ ਦੋਰਾਂਗਲਾ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ, ਸਾਰੇ ਮੈਂਬਰ ਨਾ ਪਹੁੰਚਣ ਕਾਰਨ ਦੀਨਾਨਗਰ ਦੀ ਚੋਣ ਹੋਈ ਮੁਅਤਲ
ਕਾਂਗਰਸ ਦਾ ਪੱਲੜਾ ਰਿਹਾ ਭਾਰੀ, ਬਲਬੀਰ ਚੰਦ ਚੇਅਰਮੈਨ ਤੇ ਗੁਰਮੀਤ ਕੌਰ ਉਪ ਚੇਅਰਮੈਨ ਬਣੀ , ਅਰੁਨਾ ਚੌਧਰੀ ਨੇ ਜਤਾਈ ਖੁਸ਼ੀ
ਰੋਹਿਤ ਗੁਪਤਾ , ਗੁਰਦਾਸਪੁਰ
ਦੀਨਾ ਨਗਰ ਵਿਧਾਨ ਸਭਾ ਹਲਕੇ ਵਿੱਚ ਪੈਂਦੀ ਦੁਰੰਗਲਾ ਬਲੋਕ ਸੰਮਤੀ ਦੀ ਚੋਣ ਅੱਜ ਸਰਬਸੰਮਤੀ ਨਾਲ ਹੋ ਗਈ ਜਿਸ ਵਿੱਚ ਕਾਂਗਰਸ ਪਾਰਟੀ ਦਾ ਪੱਲੜਾ ਭਾਰੀ ਰਿਹਾ ਤੇ ਬਲਬੀਰ ਚੰਦ ਸਰਬ ਸੰਮਤੀ ਨਾਲ ਚੇਅਰਮੈਨ ਅਤੇ ਗੁਰਮੀਤ ਕੌਰ ਵਾਈਸ ਚੇਅਰਮੈਨ ਚੁਣੀ ਗਈ ਹੈ। ਦੂਜੇ ਪਾਸੇ ਦੀਨਾ ਨਗਰ ਬਲਾਕ ਸੰਮਤੀ ਦੀ ਚੋਣ ਕੋਰਮ ਪੂਰਾ ਨਾ ਹੋਣ ਕਾਰਨ ਮੁਅੱਤਲ ਕਰ ਦਿੱਤੀ ਗਈ। ਕਿਉਂਕਿ ਬਲਾਕ ਸੰਮਤੀ ਦੇ 23 ਮੈਂਬਰਾਂ ਵਿੱਚੋਂ ਸਿਰਫ 13 ਮੈਂਬਰ ਹੀ ਮੌਕੇ ਤੇ ਹਾਜ਼ਰ ਹੋਏ ।
ਐਸਡੀਐਮ ਦੀਨਾ ਨਗਰ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਕੁਝ ਦਿਨਾਂ ਬਾਅਦ ਫਿਰ ਦੀਨਾ ਨਗਰ ਬਲਾਕ ਸੰਮਤੀ ਦੀ ਚੋਣ ਲਈ ਤਰੀਕ ਦੇ ਦਿੱਤੀ ਜਾਵੇਗੀ। ਉਧਰ ਦੀਨਾ ਨਗਰ ਵਿਧਾਇਕਾ ਤੇ ਸਾਬਕਾ ਮੰਤਰੀ ਅਰਨਾ ਚੌਧਰੀ ਨੇ ਬਲਾਕ ਸਮਤੀ ਦੋਰਾਂਗਲਾ ਵਿੱਚ ਕਾਂਗਰਸੀ ਚੇਅਰਮੈਨ ਅਤੇ ਵਾਈਸ ਚੇਅਰਮੈਨ ਬਣਨ ਤੇ ਖੁਸ਼ੀ ਪ੍ਰਗਟਾਈ ਅਤੇ ਨਾਲ ਹੀ ਕਿਹਾ ਕਿ ਵਿਰੋਧੀ ਧਿਰ ਦੀਨਾਨਗਰ ਬਲਾਕ ਸੰਮਤੀ ਦੀ ਚੋਣ ਤੋਂ ਭੱਜ ਰਿਹਾ ਹੈ ਇਸੇ ਕਾਰਨ ਉਸ ਦੇ ਮੈਂਬਰ ਹਾਜ਼ਰ ਨਹੀਂ ਹੋਏ ਪਰ ਅਗਲੀ ਵਾਰ ਉਹਨਾਂ ਨੂੰ ਸਾਹਮਣਾ ਕਰਨਾ ਹੀ ਪਵੇਗਾ ।
Click to Follow Babushahi Facebook page →