ਮੈਗਾ ਮਾਪੇ-ਅਧਿਆਪਕ ਮਿਲਣੀ ਵਿੱਚ ਬੱਚਿਆਂ ਦੇ ਸੰਪੂਰਨ ਵਿਕਾਸ ‘ਤੇ ਜ਼ੋਰ
ਸ਼ਾਨਦਾਰ ਨਤੀਜਿਆਂ ਨਾਲ ਵਿਦਿਆਰਥੀ ਚਮਕੇ
ਅਸ਼ੋਕ ਵਰਮਾ
ਮਾਨਸਾ, 28 ਮਾਰਚ 2026:ਸਿੱਖਿਆ ਵਿਭਾਗ ਪੰਜਾਬ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨੀਲਮ ਰਾਣੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਡਾ ਪਰਮਜੀਤ ਸਿੰਘ ਭੋਗਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਭਾਈ ਬਹਿਲੋ ਸਰਕਾਰੀ ਸੈਕੰਡਰੀ ਸਕੂਲ ਮੁੰਡੇ ਫਫੜੇ ਭਾਈ ਕੇ ਵਿਖੇ ਮੈਗਾ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ । ਇਸ ਦੌਰਾਨ ਮਾਪਿਆਂ ਅਤੇ ਅਧਿਆਪਕਾਂ ਵਿਚਕਾਰ ਬੱਚਿਆਂ ਦੀ ਪੜ੍ਹਾਈ, ਅਨੁਸ਼ਾਸਨ ਅਤੇ ਸੰਪੂਰਨ ਵਿਕਾਸ ਬਾਰੇ ਵਿਸਥਾਰ ਨਾਲ ਵਿਚਾਰ-ਚਰਚਾ ਕੀਤੀ ਗਈ।
ਇਸ ਮੌਕੇ ਪ੍ਰਿੰਸੀਪਲ ਕੁਲਦੀਪ ਸਿੰਘ ਚਹਿਲ ਨੇ ਮਾਪਿਆਂ ਨੂੰ ਬੱਚਿਆਂ ਦੀ ਨਿਯਮਿਤ ਹਾਜ਼ਰੀ ਯਕੀਨੀ ਬਣਾਉਣ ਦੀ ਲੋੜ ਤੇ ਜੋਰ ਦਿੱਤਾ। ਉਹਨਾਂ ਕਿਹਾ ਕਿ ਹੁਣ ਸਕੂਲ ਵੱਲੋਂ ਬੱਚਿਆਂ ਦੀ ਹਾਜ਼ਰੀ ਅਤੇ ਹੋਰ ਮਹੱਤਵਪੂਰਨ ਜਾਣਕਾਰੀਆਂ ਮਾਪਿਆਂ ਤੱਕ ਐਸ.ਐਮ.ਐਸ ਰਾਹੀਂ ਵੀ ਪਹੁੰਚਾਈਆਂ ਜਾਣਗੀਆਂ।
ਮਿਲਣੀ ਦੌਰਾਨ ਬੱਚਿਆਂ ਦੀ ਸੰਪੂਰਨ ਪ੍ਰਗਤੀ ਬਾਰੇ ਰਿਪੋਰਟ ਕਾਰਡ ਤੇ ਚਰਚਾ ਕੀਤੀ ਗਈ ਅਤੇ ਮਾਪਿਆਂ ਨੂੰ ਬੱਚਿਆਂ ਦੀ ਪੜ੍ਹਾਈ ਵਿੱਚ ਹੋਰ ਸੁਧਾਰ ਲਈ ਜ਼ਰੂਰੀ ਸਲਾਹਾਂ ਵੀ ਦਿੱਤੀਆਂ ਗਈਆਂ।
ਇਸ ਮੌਕੇ ਸਕੂਲ ਵਿੱਚ ਨਵੇਂ ਦਾਖਲਿਆਂ ਸੰਬੰਧੀ ਜਾਣਕਾਰੀ ਵੀ ਮਾਪਿਆਂ ਨਾਲ ਸਾਂਝੀ ਕੀਤੀ ਗਈ।ਇਹਨਾਂ ਨਤੀਜਿਆਂ ਵਿੱਚ ਜਮਾਤ ਛੇਵੀਂ ਵਿੱਚ ਰਸਅਮ੍ਰਿਤ ਸਿੰਘ ਨੇ ਪਹਿਲਾ, ਲਵਦੀਪ ਸਿੰਘ ਨੇ ਦੂਜਾ, ਸੁਰਿੰਦਰ ਸਿੰਘ ਨੇ ਤੀਜਾ, ਜਮਾਤ ਸੱਤਵੀ ਵਿੱਚ ਗੁਰਵੀਰ ਸਿੰਘ ਨੇ ਪਹਿਲਾ, ਇਮਰਾਨ ਨੇ ਦੂਜਾ, ਦਿਲਰਾਜ ਸਿੰਘ ਨੇ ਤੀਜਾ, ਜਮਾਤ ਨੋਵੀਂ ਏ ਵਿੱਚ ਏਕਮ ਦੀਪ ਸਿੰਘ ਨੇ ਪਹਿਲਾ, ਤੇਜਿੰਦਰ ਸਿੰਘ ਨੇ ਦੂਜਾ, ਕੁਲਵਿੰਦਰ ਸਿੰਘ ਨੇ ਤੀਜਾ, ਨੋਵੀਂ ਬੀ ਵਿੱਚ ਏਕਮ ਸਿੰਘ ਨੇ ਪਹਿਲਾ, ਮਨਜੋਤ ਸਿੰਘ ਨੇ ਦੂਜਾ, ਸੁਖਵੀਰ ਸਿੰਘ ਨੇ ਤੀਜਾ, ਗਿਆਰਵੀਂ ਏ ਵਿੱਚ ਮਨਿੰਦਰ ਸਿੰਘ ਨੇ ਪਹਿਲਾ, ਪ੍ਰਦੀਪ ਸਿੰਘ ਨੇ ਦੂਜਾ, ਸੁਮਨਪ੍ਰੀਤ ਸਿੰਘ ਨੇ ਤੀਜਾ, ਗਿਆਰਵੀਂ ਬੀ ਵਿੱਚ ਲਵਪ੍ਰੀਤ ਸਿੰਘ ਨੇ ਪਹਿਲਾ, ਮਹਿਕਦੀਪ ਸਿੰਘ ਨੇ ਦੂਜਾ, ਰਾਜਦੀਪ ਸਿੰਘ ਨੇ ਤੀਜਾ, ਗਿਆਰਵੀਂ ਸੀ ਵਿੱਚ ਸਤਗੁਰ ਸਿੰਘ ਨੇ ਪਹਿਲਾ, ਕਰਨਪ੍ਰੀਤ ਸਿੰਘ ਨੇ ਦੂਜਾ ਅਤੇ ਕਰਮਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਸਮੂਹ ਸਟਾਫ਼, ਮਾਪੇ, ਬੱਚੇ ਅਤੇ ਪਿੰਡ ਦੇ ਪਤਵੰਤੇ ਹਾਜਰ ਸਨ।
Click to Follow Babushahi Facebook page →