ਉੱਘੇ ਮਰਹੂਮ ਕਵੀ ਬਲਬੀਰ ਜਲਾਲਾਬਾਦੀ ਜੀ ਦੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਇਆ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 20 ਜਨਵਰੀ 2026:- ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਵਿੱਛੜੇ ਕਵੀ ਬਲਬੀਰ ਜਲਾਲਾਬਾਦੀ ਜੀ ( ਸਾਬਕਾ ਜਨਰਲ ਸਕੱਤਰ ਗਿਆਨਦੀਪ ਮੰਚ)ਦੀ ਯਾਦ ਨੂੰ ਸਮਰਪਿਤ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਕਰਦਿਆਂ ਮੰਚ ਦੇ ਸਕੱਤਰ ਗੁਰਚਰਨ ਸਿੰਘ ਚੰਨ ਪਟਿਆਲ਼ਵੀ ਨੇ ਬਲਬੀਰ ਜਲਾਲਾਬਾਦੀ ਦੇ ਜੀਵਨ ਅਤੇ ਸਾਹਿਤਕ ਸਫ਼ਰ ਬਾਰੇ ਚਾਨਣਾ ਪਾਇਆ।ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ ਜੀ ਐੱਸ ਆਨੰਦ ਦਾ ਕਥਨ ਸੀ ਕਿ ਬਲਬੀਰ ਜਲਾਲਾਬਾਦੀ ਇੱਕ ਵਿਅਕਤੀ ਨਹੀਂ ਇੱਕ ਸੰਸਥਾ ਸੀ। ਜਿਸ ਨੇ ਗਿਆਨਦੀਪ ਮੰਚ ਨੂੰ ਪੱਕੇ ਪੈਂਰੀ ਕੀਤਾ। ਮੰਚ ਦੇ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਨਾਰੀਕੇ ਨੇ ਕਿਹਾ ਕਿ ਜਲਾਲਾਬਾਦੀ ਮੰਚ ਦਾ ਧੁਰਾ ਸੀ।ਜਿਸ ਨੇ ਨਿੱਜ ਤੋਂ ਉਪਰ ਉੱਠ ਕੇ ਸੰਸਥਾ ਲਈ ਕੰਮ ਕੀਤਾ।
ਡਾ. ਅਰਵਿੰਦਰ ਕੌਰ ਕਾਕੜਾ ਬਲਬੀਰ ਜਲਾਲਾਬਾਦੀ ਬਾਰੇ ਬੋਲਦਿਆਂ ਕਿਹਾ ਕਿ ਉਹ ਇੱਕ ਸੂਖਮ ਸ਼ਾਇਰ ਸੀ ਜੋ ਹਮੇਸ਼ਾ ਪ੍ਰਗਤੀਵਾਦੀ, ਆਧੁਨਿਕਤਾਵਾਦੀ ਅਤੇ ਜਨਵਾਦੀ ਵਿਚਾਰਧਾਰਾ ਨਾਲ ਪ੍ਰਤੀਬੱਧ ਰਿਹਾ ਹੈ। ਡਾ. ਇਕਬਾਲ ਸੋਮੀਆਂ ਨੇ ਕਿਹਾ ਜਲਾਲਾਬਾਦੀ ਦੀ ਕਵਿਤਾ ਮਾਨਵਵਾਦੀ ਸੀ।
ਜੋ ਲੋਕ ਸਰੋਕਾਰਾਂ ਦੀ ਗੱਲ ਕਰਦੀ ਸੀ। ਧਰਮ ਸਿੰਘ ਕੰਮੇਆਣਾ ਨੇ ਕਿਹਾ ਕਿ ਜਲਾਲਾਬਾਦੀ ਲਿਤਾੜੇ ਗਏ ਲੋਕਾਂ ਦੇ ਅਹਿਸਾਸਾਂ ਨੂੰ ਕਵਿਤਾ ਦਾ ਰੂਪ ਦਿੰਦਾ ਸੀ। ਮਹੇਸ਼ ਗੌਤਮ, ਸੁਖਦੇਵ ਸਿੰਘ ਸ਼ਾਂਤ, ਬਚਨ ਸਿੰਘ ਗੁਰਮ, ਅਵਤਾਰਜੀਤ ਅਟਵਾਲ , ਹਰਜੀਤ ਕੈਂਥ ਅਤੇ ਨਵਦੀਪ ਮੁੰਡੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਬਲਬੀਰ ਜਲਾਲਾਬਾਦੀ ਦੀ ਧਰਮ ਪਤਨੀ ਗੁਰਦਰਸ਼ਨ ਕੌਰ, ਬੇਟੀ ਮਨਮਿੰਦਰ ਕੌਰ, ਭਰਾ ਨਛੱਤਰ ਸਿੰਘ ਅਤੇ ਜਸਵਿੰਦਰ ਪਾਲ ਕੌਰ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ।ਕਵਿਤਾ ਦੇ ਸੈਸ਼ਨ ਵਿੱਚ ਹਾਜ਼ਰ ਨਾਮਵਰ ਕਵੀਆਂ ਵਿੱਚੋਂ ਕੁਲਵੰਤ ਸੈਦੋਕੇ,ਦਰਸ਼ਨ ਸਿੰਘ ਦਰਸ਼ ਪਸਿਆਣਾ, ਗੁਰਪ੍ਰੀਤ ਢਿੱਲੋਂ,ਜਸਵਿੰਦਰ ਖਾਰਾ, ਪਰਮਿੰਦਰ ਸ਼ੋਖ,ਕ੍ਰਿਪਾਲ ਮੂਣਕ, ਮਨਮੋਹਨ ਨਾਭਾ,ਨਰਿੰਦਰਪਾਲ ਕੌਰ,ਗੁਰਦਰਸ਼ਨ ਗੁਸੀਲ, ਤੇਜਿੰਦਰ ਅਨਜਾਨਾ, ਮੰਗਤ ਖਾਨ, ਕੁਲਦੀਪ ਕੌਰ ਧੰਜੂ, ਬਲਬੀਰ ਸਿੰਘ ਦਿਲਦਾਰ, ਕ੍ਰਿਸ਼ਨ ਧੀਮਾਨ, ਜਸਵਿੰਦਰ ਕੌਰ, ਸੁਖਵਿੰਦਰ ਕੌਰ ਸੁੱਖ, ਮਨਦੀਪ ਮੈਂਡੀ,ਆਸ਼ਾ ਸ਼ਰਮਾ,ਡਾ. ਮੰਜੂ ਮਿੱਢਾ ਅਰੋੜਾ, ਰਾਮ ਸਿੰਘ ਬੰਗ,ਵਿਜੇ ਕੁਮਾਰ,ਸਾਮ ਸਿੰਘ ਪ੍ਰੇਮ, ਹਰਜੀਤ ਕੌਰ, ਕਿਰਨ ਸਿੰਗਲਾ ਨੇ ਰਚਨਾਵਾਂ ਪੇਸ਼ ਕੀਤੀਆਂ। ਰਾਜੇਸ਼ ਕੋਟੀਆ, ਆਸ਼ੂ, ਯੋਗਿੰਦਰ ਸਿੰਘ,ਐੱਸ ਐੱਨ ਚੌਧਰੀ, ਸੁਰਿੰਦਰ ਬੇਦੀ ਆਦਿ ਸ਼ਖ਼ਸੀਅਤਾਂ ਵੀ ਹਾਜ਼ਰ ਰਹੀਆਂ।ਫੋਟੋਗ੍ਰਾਫੀ ਦੇ ਫਰਜ਼ ਦਰਸ਼ਨ ਸਿੰਘ ਦਰਸ਼ ਪਸਿਆਣਾ ਵੱਲੋਂ ਬਾਖੂਬੀ ਨਿਭਾਏ ਗਏ।