ਸਕੂਲ ਆਂਫ ਐਮੀਨੈਂਸ ਕੀਰਤਪੁਰ ਸਾਹਿਬ ਵਿੱਚ ਮਾਪੇ ਅਧਿਆਪਕ ਮਿਲਣੀ ਮੌਕੇ ਉਤਸ਼ਾਹ ਭਰਪੂਰ ਮਾਹੋਲ
ਮਾਪੇ ਅਧਿਆਪਕ ਮਿਲਣੀ ਮੌਕੇ ਮਾਪਿਆਂ ਅਤੇ ਅਧਿਆਪਕਾਂ ਵਿੱਚ ਪਾਇਆ ਗਿਆ ਜੋਸ਼
ਪ੍ਰਮੋਦ ਭਾਰਤੀ
ਕੀਰਤਪੁਰ ਸਾਹਿਬ 20 ਦਸੰਬਰ,2025
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਰਕਾਰੀ ਸਕੂਲਾਂ ਵਿੱਚ ਮਹਿਗਾ ਪੀਟੀਐਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਬੱਚਿਆਂ ਦੀ ਕਾਰਗੁਜ਼ਾਰੀ ਉਨਾਂ ਦੇ ਮਾਤਾ ਪਿਤਾ ਨੂੰ ਦੱਸੀ ਗਈ ।
ਇਸ ਮੌਕੇ ਪ੍ਰਿੰਸੀਪਲ ਸ਼ਰਨਜੀਤ ਸਿੰਘ ਰਾਣਾ ਵੱਲੋਂ ਬੱਚਿਆਂ ਦੇ ਮਾਤਾ ਪਿਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਹੇਠ ਸੂਬਾ ਸਰਕਾਰ ਵੱਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਯੋਗ ਅਗਵਾਈ ਹੇਠ ਸਰਕਾਰੀ ਸਕੂਲਾਂ ਵਿੱਚ ਵੱਡੇ ਪੱਧਰ ਤੇ ਸੁਧਾਰ ਕੀਤੇ ਗਏ ਹਨ, ਸਰਕਾਰੀ ਸਕੂਲਾਂ ਨੂੰ ਅਤਿ ਅਧੁਨਿਕ ਲੈਬਾਂ ਨਾਲ ਲੈਸ ਕੀਤਾ ਗਿਆ ਹੈ, ਬੱਚਿਆਂ ਨੂੰ ਪ੍ਰੋਜੈਕਟਾਂ ਨਾਲ ਪੜ੍ਹਾਈ ਕਰਵਾਈ ਜਾ ਰਹੀ ਹੈ। ਸਰਕਾਰੀ ਸਕੂਲਾਂ ਵਿੱਚ ਪੰਜਾਬੀ ਮਾਧਿਅਮ ਦੇ ਨਾਲ ਅੰਗਰੇਜ਼ੀ ਮਾਧਿਅਮ ਵਿੱਚ ਵੀ ਪੜ੍ਹਾਈ ਕਰਵਾਈ ਜਾ ਰਹੀ ਹੈ। ਉਨਾਂ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਮੁਫਤ ਕਿਤਾਬਾਂ, ਆਉਣ ਜਾਣ ਲਈ ਬੱਸਾਂ ਦਾ ਪ੍ਰਬੰਧ, ਮਿਡ ਡੇ ਮੀਲ, ਵੱਖ-ਵੱਖ ਵਜ਼ੀਫੇ ਦਿੱਤੇ ਜਾ ਰਹੇ ਤਾਂ ਜੋ ਹਰੇਕ ਵਰਗ ਦਾ ਬੱਚਾ ਉੱਚ ਸਿੱਖਿਆ ਪ੍ਰਾਪਤ ਕਰ ਸਕੇ। ਉਹਨਾਂ ਕਿਹਾ ਕਿ ਸਾਡੇ ਸਕੂਲਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਵੀ ਮਾਤ ਦੇ ਰਹੇ ਹਨ ਅਤੇ ਮੈਰਿਟਾਂ ਵਿੱਚ ਆ ਕੇ ਸਰਕਾਰੀ ਸਕੂਲਾਂ ਦਾ ਨਾਮ ਰੋਸ਼ਨ ਕਰ ਰਹੇ ਹਨ।
ਉਹਨਾਂ ਕਿਹਾ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਕੀਰਤਪੁਰ ਸਾਹਿਬ ਦੇ ਸਕੂਲ ਨੂੰ ਸਕੂਲ ਆਫ ਐਮੀਨੈਂਸ ਦਾ ਦਰਜਾ ਦਿੱਤਾ ਗਿਆ ਹੈ ਅਤੇ ਇਸ ਦੀ ਨਵੀਂ ਇਮਾਰਤ ਅਤੇ ਪੁਰਾਣੀ ਇਮਾਰਤ ਦੇ ਰੈਨੋਵੇਸ਼ਨ ਲਈ ਲੱਖਾਂ ਰੁਪਏ ਦੀ ਗਰਾਂਟ ਦੇ ਕੇ ਸਕੂਲ ਦੀ ਕੰਮ ਪ੍ਰਗਤੀ ਅਧੀਨ ਹੈ। ਉਹਨਾਂ ਕਿਹਾ ਕਿ ਇਹ ਸਕੂਲ ਇਲਾਕੇ ਦੇ ਬੱਚਿਆਂ ਨੂੰ ਉੱਚ ਸਿੱਖਿਆ ਦੇਣ ਲਈ ਇੱਕ ਮੀਲ ਪੱਥਰ ਸਾਬਤ ਹੋਵੇਗਾ।
ਇਸ ਮੌਕੇ ਪ੍ਰਿੰਸੀਪਲ ਸਰਨਜੀਤ ਸਿੰਘ,ਅਮਰਜੀਤ ਸਿੰਘ, ਸਿਖਾ ਅਰੋੜਾ ਲੈਕ ਇੰਗਲਿਸ਼, ਤੇਜਿੰਦਰ ਕੌਰ ਲੈਕ ਕਮਿਸਰਟੀ, ਰੀਟਾ ਰਾਣੀ ਲੈਕ ਪੰਜਾਬੀ, ਅੰਜੂ ਬਾਲਾ ਲੈਕ ਪੋਲ ਸਾਇੰਸ, ਅਨੂੰ ਅਰੋੜਾ ਲੈਕ ਬਾਇਓ, ਕੁਲਵਿੰਦਰ ਕੌਰ ਲੈਕ ਮੈਥ , ਨਿਸਚੈ ਲੈਕ ਇਕਨੋਮਿਕਸ, ਰਮਨਦੀਪ ਕੌਰ ਲੈਕ ਕਾਮਰਸ, ਤੇਜਿੰਦਰ ਸਿੰਘ ਲੈਕ ਪੰਜਾਬੀ, ਜਸਵਿੰਦਰ ਸਿੰਘ ਲੈਕ ਪੋਲ ਸਾਇੰਸ, ਨਿਸ਼ਾ ਸ਼ਰਮਾ,ਭੁਪਿੰਦਰ ਸਿੰਘ ਡੀ ਪੀ ਈ,ਕਮਲਜੀਤ ਕੌਰ ਪੰਜਾਬੀ ਮਿਸਟ੍ਰੈਸ, ਮਨਪ੍ਰੀਤ ਕੌਰ ਅੰਗਰੇਜ਼ੀ ਮਿਸਤ੍ਰੈਸ, ਰਮਿੰਦਰ ਜੀਤ ਕੌਰ, ਕਰਮਜੀਤ ਕੌਰ, ਮਮਤਾ,ਜੋਤੀ ਬਾਲਾ,ਗੁਰਸਿਮਰਤ ਕੌਰ, ਗੁਰਸੇਵਕ ਸਿੰਘ, ਪਰਮਿੰਦਰ ਸਿੰਘ, ਪ੍ਰੀਤੀ , ਸੁਨੀਤਾ ਕੁਮਾਰੀ, ਮਨਜੀਤ ਕੌਰ, ਸੁਖਜੀਤ ਕੌਰ, ਰਣਜੀਤ ਕੌਰ , ਨਵਕਿਰਨ ਜੀਤ ਕੌਰ ,ਮਿਸ ਬਨਿਤਾ ਸੈਣੀ,ਜਸਵੰਤ ਕੌਰ,ਅਨੂਪਜੋਤ ਕੌਰ, ਜਸਵਿੰਦਰ ਕੌਰ, ਹਨੀ ਜੱਸਲ,ਰਾਮਲਾਲ ਸਿੰਘ,ਰਣਬੀਰ ਸਿੰਘ, ਦਵਿੰਦਰ ਸਿੰਘ, ਸਰਬਜੀਤ ਸਿੰਘ ਹਾਜ਼ਰ ਸਨ।