ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਪਿਸਟਲ ਅਤੇ ਰੋਂਦ ਕੀਤੇ ਬ੍ਰਾਮਦ
*ਦੋਸ਼ੀਆਂ ਵੱਲੋਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਕੀਤਾ ਕਾਬੂ*
ਪ੍ਰਮੋਦ ਭਾਰਤੀ
ਨਵਾਂਸ਼ਹਿਰ, 20 ਦਸੰਬਰ 2025
ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਅਤੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਲੁਧਿਆਣਾ ਰੇਂਜ, ਲੁਧਿਆਣਾ ਜੀ ਦਿਸ਼ਾ ਨਿਰਦੇਸ਼ਾਂ ਤਹਿਤ ਮਾੜੇ ਅਨਸਰਾਂ ਅਤੇ ਗੈਗਸਟਰਾਂ ਖਿਲਾਫ਼ ਗਈ ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ 03 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 02 ਪਿਸਟਲ ਅਤੇ 05 ਰੋਂਦ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਤੁਸ਼ਾਰ ਗੁਪਤਾ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਕਪਤਾਨ ਪੁਲਿਸ (ਜਾਂਚ), ਸ਼ਹੀਦ ਭਗਤ ਸਿੰਘ ਨਗਰ ਦੀ ਨਿਗਰਾਨੀ ਹੇਠ ਐਸ.ਆਈ ਪ੍ਰਗਟ ਸਿੰਘ ਸੀ.ਆਈ.ਏ ਸਟਾਫ, ਨਵਾਂਸ਼ਹਿਰ ਦੀ ਪੁਲਿਸ ਪਾਰਟੀ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਪਿੰਡ ਕਰੀਹਾ ਪੁੱਜੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਨਨੀਸ਼ ਕੁਮਾਰ ਉਰਫ ਮਨੀਸ਼ ਕੁਮਾਰ ਨੀਸ਼ਾ ਪੁੱਤਰ ਸੁਨੀਤ ਦੱਤ ਵਾਸੀ ਜਾਡਲਾ ਹਾਲ ਵਾਸੀ ਵੈਸਟ ਚੁਗੀਟੀ ਜਲੰਧਰ, ਰਾਜ ਕੁਮਾਰ ਉਰਫ ਰਾਜਾ ਪੁੱਤਰ ਰਾਮ ਲੁਭਾਇਆ ਵਾਸੀ ਪਿੰਡ ਮੁਰਾਰ ਥਾਣਾ ਸੁਭਾਨਪੁਰ ਜਿਲ੍ਹਾ ਕਪੂਰਥਲਾ ਅਤੇ ਸਾਹਿਲ ਪੁੱਤਰ ਸਨੀ ਵਾਸੀ ਪਿੰਡ ਹਮੀਰਾ ਥਾਣਾ ਸੁਭਾਨਪੁਰ ਜਿਲ੍ਹਾ ਕਪੂਰਥਲਾ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਨੀਯਤ ਨਾਲ ਗੈਰਕਾਨੂੰਨੀ ਅਸਲਿਆਂ ਸਮੇਤ ਪਿੰਡ ਮੱਲਪੁਰ ਅੜਕਾਂ ਵਾਲੀ ਨਹਿਰ ਵਾਲੇ ਪਾਸੇ ਘੁੰਮ ਰਹੇ ਹਨ, ਜਿਸ ਤੇ ਸੂਚਨਾਂ ਭਰੋਸੇਯੋਗ ਹੋਣ ਕਰਕੇ ਮੁਕੱਦਮਾ ਨੰਬਰ 206 ਮਿਤੀ 19-12-2025 ਅ/ਧ 25 ਅਸਲਾ ਐਕਟ-1959 ਥਾਣਾ ਸਦਰ ਨਵਾਂਸ਼ਹਿਰ ਵਿਖੇ ਦਰਜ ਰਜਿਸਟਰ ਕੀਤਾ ਗਿਆ।
ਐਸ.ਆਈ ਪ੍ਰਗਟ ਸਿੰਘ ਦੀ ਪੁਲਿਸ ਪਾਰਟੀ ਵੱਲੋਂ ਮੁਸ਼ਤੈਦੀ ਨਾਲ ਕਾਰਵਾਈ ਕਰਦੇ ਹੋਏ ਜੱਬੋਵਾਲ ਨਹਿਰ ਨਜਦੀਕ ਬੇ-ਅਬਾਦ ਜਗ੍ਹਾਂ ਤੋਂ ਹੇਠ ਲਿਖੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
1) ਨਨੀਸ਼ ਕੁਮਾਰ ਉਰਫ ਮਨੀਸ਼ ਕੁਮਾਰ ਨੀਸ਼ਾ ਪੁੱਤਰ ਸੁਨੀਤ ਦੱਤ ਵਾਸੀ ਜਾਡਲਾ ਹਾਲ ਵਾਸੀ ਵੈਸਟ ਚੁਗੀਟੀ ਜਲੰਧਰ (ਉਮਰ 34 ਸਾਲ)।
2) ਰਾਜ ਕੁਮਾਰ ਉਰਫ ਰਾਜਾ ਪੁੱਤਰ ਰਾਮ ਲੁਭਾਇਆ ਵਾਸੀ ਪਿੰਡ ਮੁਰਾਰ ਥਾਣਾ ਸੁਭਾਨਪੁਰ ਜਿਲ੍ਹਾ ਕਪੂਰਥਲਾ (ਉਮਰ 27 ਸਾਲ)।
3) ਸਾਹਿਲ ਪੁੱਤਰ ਸਨੀ ਵਾਸੀ ਪਿੰਡ ਹਮੀਰਾ ਥਾਣਾ ਸੁਭਾਨਪੁਰ ਜਿਲ੍ਹਾ ਕਪੂਰਥਲਾ (ਉਮਰ 25 ਸਾਲ)।
*ਬ੍ਰਾਮਦਗੀ:-*
• ਨਨੀਸ਼ ਕੁਮਾਰ ਉਰਫ ਮਨੀਸ਼ ਕੁਮਾਰ ਨੀਸ਼ਾ ਪਾਸੋਂ 01 ਪਿਸਟਲ ਅਤੇ 02 ਰੋਂਦ
• ਰਾਜ ਕੁਮਾਰ ਉਰਫ ਰਾਜਾ ਪਾਸੋਂ 01 ਪਿਸਟਲ ਅਤੇ 01 ਰੋਂਦ
• ਸਾਹਿਲ ਪਾਸੋਂ 02 ਰੋਂਦ
*ਕੁੱਲ ਬ੍ਰਾਮਦਗੀ : 02 ਪਿਸਟਲ ਅਤੇ 05 ਰੋਂਦ*
ਮੁੱਢਲੀ ਪੁੱਛਗਿੱਛ ਦੋਰਾਨ ਦੋਸ਼ੀਆਂ ਨੇ ਦੱਸਿਆ ਕਿ ਪਿੰਡ ਕਰੀਮਪੁਰ ਚਾਹਵਾਲਾ ਥਾਣਾ ਪੋਜੇਵਾਲ ਵਿੱਚ ਜੋ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ, ਉੱਥੇ ਇਹਨਾਂ ਨੇ ਜਾਣਾ ਸੀ ਅਤੇ ਰਾਮ ਕੁਮਾਰ ਉਰਫ ਰਾਮਾ ਵਾਸੀ ਜਾਡਲਾ ਜਿਸ ਨਾਲ ਇਹਨਾਂ ਦੀ ਪਹਿਲਾਂ ਹੀ ਲਾਂਗ-ਡਾਟ ਹੈ, ਨੇ ਵੀ ਇਸ ਕਬੱਡੀ ਕੱਪ ਵਿੱਚ ਜਾਣਾ ਸੀ, ਜਿੱਥੇ ਇਹਨਾਂ ਨੇ ਰਾਮ ਕੁਮਾਰ ਉਰਫ ਰਾਮਾ ਵਾਸੀ ਜਾਡਲਾ ਦਾ ਕਤਲ ਕਰਨਾ ਸੀ, ਪੁਲਿਸ ਵੱਲੋ ਮੁਸ਼ਤੈਦੀ ਨਾਲ ਕਾਰਵਾਈ ਕਰਦਿਆਂ ਹੋਇਆ ਇਹਨਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ। ਨਨੀਸ਼ ਕੁਮਾਰ ਉਰਫ ਮਨੀਸ਼ ਕੁਮਾਰ ਦੇ ਖਿਲਾਫ਼ 02 ਮੁਕੱਦਮੇ, ਰਾਜ ਕੁਮਾਰ ਉਰਫ ਰਾਜਾ ਦੇ ਖਿਲਾਫ਼ 03 ਮੁਕੱਦਮੇ ਅਤੇ ਸਾਹਿਲ ਦੇ ਖਿਲਾਫ਼ 03 ਮੁਕੱਦਮੇ ਦਰਜ ਹਨ। ਰਾਜ ਕੁਮਾਰ ਉਰਫ ਰਾਜਾ ਅਤੇ ਸਾਹਿਲ ਥਾਣਾ ਸੁਭਾਨਪੁਰ ਅਤੇ ਥਾਣਾ ਕੋਤਵਾਲੀ ਜਿਲ੍ਹਾ ਕਪੂਰਥਲਾ ਪੁਲਿਸ ਨੂੰ ਵੀ ਲੋੜੀਂਦੇ ਹਨ।
ਮੁਕੱਦਮਾ ਵਿੱਚ ਗ੍ਰਿਫਤਾਰ ਤਿੰਨਾਂ ਦੋਸ਼ੀਆ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਦੋਸ਼ੀਆਂ ਪਾਸੋਂ ਪੁੱਛਗਿੱਛ ਦੋਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
*ਗ੍ਰਿਫਤਾਰ ਦੋਸ਼ੀਆਂ ਖਿਲਾਫ਼ ਪਹਿਲਾਂ ਦਰਜ ਮੁਕੱਦਮਿਆਂ ਦਾ ਵੇਰਵਾ:*
*ਨਨੀਸ਼ ਕੁਮਾਰ ਉਰਫ ਮਨੀਸ਼ ਕੁਮਾਰ ਨੀਸ਼ਾ ਪੁੱਤਰ ਸੁਨੀਤ ਦੱਤ ਵਾਸੀ ਜਾਡਲਾ ਹਾਲ ਵਾਸੀ ਵੈਸਟ ਚੁਗੀਟੀ ਜਲੰਧਰ*
1. ਮੁਕੱਦਮਾ ਨੰਬਰ 51 ਮਿਤੀ 23-06-2011 ਅ/ਧ 302,307,323,324,506 ਭ:ਦ: ਥਾਣਾ ਬਲਾਚੌਰ (ਪੀ.ਓ)।
2. ਮੁਕੱਦਮਾ ਨੰਬਰ 183 ਮਿਤੀ 29-10-2024 ਅ/ਧ 115(2), 118(1),333,3(5) ਬੀ.ਐਨ.ਐਸ ਥਾਣਾ ਸਿਟੀ ਨਵਾਂਸ਼ਹਿਰ (ਗ੍ਰਿਫਤਾਰੀ ਬਾਕੀ)।
*ਰਾਜ ਕੁਮਾਰ ਉਰਫ ਰਾਜਾ ਪੁੱਤਰ ਰਾਮ ਲੁਭਾਇਆ ਵਾਸੀ ਪਿੰਡ ਮੁਰਾਰ ਥਾਣਾ ਸੁਭਾਨਪੁਰ ਜਿਲ੍ਹਾ ਕਪੂਰਥਲਾ*
1. ਮੁਕੱਦਮਾ ਨੰਬਰ 194 ਮਿਤੀ 10-09-2025 ਅ/ਧ 109 ਬੀ.ਐਨ.ਐਸ (307 ਭ:ਦ:), 25/27 ਅਸਲਾ ਐਕਟ ਥਾਣਾ ਸੁਭਾਨਪੁਰ ਜਿਲ੍ਹਾ ਕਪੂਰਥਲਾ (ਗ੍ਰਿਫਤਾਰੀ ਬਾਕੀ)।
2. ਮੁਕੱਦਮਾ ਨੰਬਰ 224 ਮਿਤੀ 06-07-2025 ਅ/ਧ 115(2),118(1) 190,191(3) ਬੀ.ਐਨ.ਐਸ ਥਾਣਾ ਕੋਤਵਾਲੀ ਕਪੂਰਥਲਾ ਜਿਲ੍ਹਾ ਕਪੂਰਥਲਾ (ਗ੍ਰਿਫਤਾਰੀ ਬਾਕੀ)।
3. ਮੁਕੱਦਮਾ ਨੰਬਰ 119 ਮਿਤੀ 24-06-2021 ਅ/ਧ 25-54-59 ਅਸਲਾ ਐਕਟ ਥਾਣਾ ਸੁਭਾਨਪੁਰ ਜਿਲ੍ਹਾ ਕਪੂਰਥਲਾ।
*ਸਾਹਿਲ ਪੁੱਤਰ ਸਨੀ ਵਾਸੀ ਪਿੰਡ ਹਮੀਰਾ ਥਾਣਾ ਸੁਭਾਨਪੁਰ ਜਿਲ੍ਹਾ ਕਪੂਰਥਲਾ*
1. ਮੁਕੱਦਮਾ ਨੰਬਰ 194 ਮਿਤੀ 10-09-2025 ਅ/ਧ 109 ਬੀ.ਐਨ.ਐਸ (307 ਭ:ਦ:), 25/27 ਅਸਲਾ ਐਕਟ ਥਾਣਾ ਸੁਭਾਨਪੁਰ ਜਿਲ੍ਹਾ ਕਪੂਰਥਲਾ ਗ੍ਰਿਫਤਾਰੀ ਬਾਕੀ)।
2. ਮੁਕੱਦਮਾ ਨੰਬਰ 224 ਮਿਤੀ 06-07-2025 ਅ/ਧ 115(2),118(1) 190,191(3) ਬੀ.ਐਨ.ਐਸ ਥਾਣਾ ਕੋਤਵਾਲੀ ਕਪੂਰਥਲਾ ਜਿਲ੍ਹਾ ਕਪੂਰਥਲਾ ਗ੍ਰਿਫਤਾਰੀ ਬਾਕੀ)।
3. ਮੁਕੱਦਮਾ ਨੰਬਰ 153 ਮਿਤੀ 24-07-2023 ਅ/ਧ 323,324,326,341,307,506,201 ਭ:ਦ: ਥਾਣਾ ਡਵੀਜਨ ਨੰਬਰ 08, ਜਲੰਧਰ।