ਜਰਖੜ ਅਕੈਡਮੀ ਨੇ ਹਾਕੀ ਇੰਡੀਆ ਦੇ 100ਵੇਂ ਸਾਲ ਨੂੰ ਮਨਾਇਆ
ਮਹਾਨ ਸਖਸ਼ੀਅਤਾਂ ਨੇ ਖਿਡਾਰੀਆਂ ਨੂੰ ਮਹਾਨ ਖਿਡਾਰੀ ਬਣਨ ਲਈ ਪ੍ਰੇਰਿਤ ਕੀਤਾ
ਸੁਖਮਿੰਦਰ ਭੰਗੂ
ਲੁਧਿਆਣਾ 7 ਨਵੰਬਰ 2025
ਮਾਤਾ ਸਾਹਿਬ ਕੌਰ ਅਕੈਡਮੀ ਜਰਖੜ ਨੇ ਅੱਜ ਹਾਕੀ ਇੰਡੀਆ ਦੀਆਂ ਹਦਾਇਤਾਂ ਤੇ ਭਾਰਤੀ ਹਾਕੀ ਦੇ 100ਵੇਂ ਸਾਲ ਨੂੰ ਕੌਮੀ ਖੇਡ ਵਜੋਂ ਖੇਡ ਭਾਵਨਾ ਅਤੇ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ।
ਇਸ ਮੌਕੇ ਨਾਮੀ ਸ਼ਖਸੀਅਤਾਂ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜਰੀ ਭਰੀ। ਇਸ ਮੌਕੇ ਦਰੋਣਾਚਾਰੀਆ ਐਵਾਰਡੀ ਕੋਚ ਬਲਦੇਵ ਸਿੰਘ ਨੇ ਜਰਖੜ ਹਾਕੀ ਅਕੈਡਮੀ ਦੇ ਖਿਡਾਰੀਆਂ ਨੂੰ ਜਿੱਥੇ ਮਹਾਨ ਖਿਡਾਰੀ ਬਨਣ ਲਈ ਪ੍ਰੇਰਿਤ ਕੀਤਾ ਉਥੇ ਉਹਨਾਂ ਨੇ ਹਾਕੀ ਦੇ ਸਕਿਲ, ਤਕਨੀਕ ,ਬਰੀਕੀਆਂ ਅਤੇ ਸਮਰਪਿਤ ਭਾਵਨਾ, ਸਖਤ ਮਿਹਨਤ ਅਤੇ ਇਮਾਨਦਾਰੀ ਨਾਲ ਕਿਵੇਂ ਅੱਗੇ ਵਧਣਾ ਹੈ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਮੁੰਡਿਆਂ ਦੇ ਨਾਲ ਨਾਲ ਕੁੜੀਆਂ ਦੀਆਂ ਹਾਕੀ ਟੀਮਾਂ ਬਣਾਉਣ ਤੇ ਵੀ ਜੋਰ ਦਿੱਤਾ।
ਇਸ ਤੋਂ ਇਲਾਵਾ 1982 ਏਸ਼ੀਅਨ ਖੇਡਾਂ ਦੀ ਗੋਲਡ ਮੈਡਲਿਸਟ ਖਿਡਾਰਣ ਓਲੰਪੀਅਨ ਸ਼ਰਨਜੀਤ ਕੌਰ ਨੇ ਭਾਰਤੀ ਹਾਕੀ ਦੇ ਸੁਨਹਿਰੀ ਪਲਾਂ ਨੂੰ ਯਾਦ ਕਰਦਿਆਂ ਦੱਸਿਆ ਕਿ ਭਾਰਤੀ ਹਾਕੀ ਦਾ ਆਲਮੀ ਪੱਧਰ ਤੇ ਬਹੁਤ ਹੀ ਮਹਾਨ ਰੁਤਬਾ ਹੈ ਅਤੇ ਭਵਿੱਖ ਵਿੱਚ ਵੀ ਰਹੇਗਾ। ਉਹਨਾਂ ਨੇ ਬੱਚਿਆਂ ਨੂੰ ਖੇਡਾਂ ਦੇ ਨਾਲ ਨਾਲ ਪੜਾਈ ਵੱਲ ਵੀ ਧਿਆਨ ਦੇਣ ਲਈ ਪ੍ਰੇਰਤ ਕੀਤਾ , ਜਦਕਿ ਜਰਖੜ ਹਾਕੀ ਅਕੈਡਮੀ ਦੇ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਭਾਰਤੀ ਹਾਕੀ ਦੀਆਂ 100 ਸਾਲ ਦੀਆਂ ਉਪਲੱਬਧੀਆਂ ਅਤੇ ਹਾਕੀ ਇਤਿਹਾਸ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਸੀਨੀਅਰ ਸੈਕੰਡਰੀ ਸਕੂਲ ਜਰਖੜ ਦੇ ਪ੍ਰਿੰਸੀਪਲ ਹਰਦੇਵ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਅੰਤਰਰਾਸ਼ਟਰੀ ਵੇਟ ਲਿਫਟਰ ਹਰਦੀਪ ਸਿੰਘ ਬੀਰਮਪੁਰ,ਅਮਰੀਕ ਸਿੰਘ ਮਿਨਹਾਸ ਸਾਬਕਾ ਏਆਈਜੀ ਪੰਜਾਬ ਪੁਲਿਸ, ਚੀਫ ਕੋਚ ਗੁਰਸਤਿੰਦਰ ਸਿੰਘ ਪ੍ਰਗਟ,ਐਡਵੋਕੇਟ ਹਰਮਨਪ੍ਰੀਤ ਸਿੰਘ ਮਿਨਹਾਸ , ਜਸਮੇਲ ਸਿੰਘ ਸਹੋਤਾ ਕਨੇਡਾ, ਸ੍ਰੀਮਤੀ ਸੁਖਮਿੰਦਰ ਕੌਰ ਸਹੋਤਾ,ਜਸਪਾਲ ਸਿੰਘ ਦਿੱਲੀ, ਸ੍ਰੀਮਤੀ ਬਲਜੀਤ ਕੌਰ ਦਿੱਲੀ, ਲੈਕਚਰਰ ਸੁਖਵਿੰਦਰ ਸਿੰਘ , ਮੈਡਮ ਕਮਲਜੀਤ ਕੌਰ , ਮੈਡਮ ਕੁਲਵਿੰਦਰ ਕੌਰ ,ਸ੍ਰੀਮਤੀ ਸੁਖਦੀਪ ਕੌਰ ਮੁੱਖ ਅਧਿਆਪਕਾ ਪ੍ਰਾਈਮਰੀ ਸਕੂਲ ਜਰਖੜ, ਮਨਦੀਪ ਕੌਰ ਗਰੇਵਾਲ, ਆਕਾਸਦੀਪ ਸਿੰਘ, ਗੁਰਨਾਮ ਸਿੰਘ ਧਾਲੀਵਾਲ , ਜਸਮੇਲ ਸਿੰਘ ਨੋਕਵਾਲ, ਹਰਪਾਲ ਸਿੰਘ ਜਰਖੜ ਅਮਰੀਕਾ , ਚਰਨਜੀਤ ਸਿੰਘ ਚੰਨੀ ਜਰਖੜ, ਹਰਮੀਤ ਸਿੰਘ ਕਾਦਰਾਬਾਦ ਕੋਚ ਜਰਖੜ ਅਕੈਡਮੀ ਅਤੇ ਖੇਡ ਜਗਤ ਦੀਆਂ ਹੋਰ ਉੱਘੀਆਂ ਸਖਸ਼ੀਅਤਾਂ ਹਾਜ਼ਰ ਸਨ ।ਇਸ ਮੌਕੇ ਹਾਕੀ ਦਾ ਮਿੰਨੀ ਟੂਰਨਾਮੈਂਟ ਵੀ ਕਰਵਾਇਆ ਗਿਆ। ਜਿਸ ਵਿੱਚ ਅੰਡਰ 14, ਅੰਡਰ 17 ਸਾਲ ਅਤੇ ਅੰਡਰ 19 ਸਾਲ ਦੇ ਪ੍ਰਦਰਸ਼ਨੀ ਮੈਚ ਵੀ ਖੇਡੇ ਗਏ । ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਈਆਂ ਖੇਡ ਖੇਡ ਸਖਸ਼ੀਅਤਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ।