ਕਮਿਸ਼ਨ ਵਲੋਂ ਰਾਜਾ ਵੜਿੰਗ ਮਾਮਲੇ ਵਿਚ ਡਿਪਟੀ ਕਮਿਸ਼ਨਰ ਤਰਨ ਤਾਰਨ ਤਲਬ
ਚੰਡੀਗੜ੍ਹ,4 ਨਵੰਬਰ:
ਪੰਜਾਬ ਰਾਜ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ, ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਮਰਹੂਮ ਗ੍ਰਹਿ ਮੰਤਰੀ ਬੂਟਾ ਸਿੰਘ ਪ੍ਰਤੀ ਵਰਤੀ ਸ਼ਬਦਾਵਲੀ ਸਬੰਧੀ ਮਾਮਲੇ ਵਿਚ ਰਿਟਰਨਿੰਗ ਅਫਸਰ ਤਰਨਤਾਰਨ ਵਲੋਂ ਪੇਸ਼ ਰਿਪੋਰਟ ਤਸੱਲੀਯੋਗ ਨਾ ਪਾਏ ਜਾਣ 'ਤੇ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ  ਤਰਨਤਾਰਨ 6 ਨਵੰਬਰ 2025 ਨੂੰ ਤਲਬ ਕੀਤਾ ਹੈ। ਇਹ ਜਾਣਕਾਰੀ ਵੀ ਜਿਲਾ ਚੋਣ ਅਫਸਰ ਤੋਂ ਮੰਗੀ ਗਈ ਹੈ ਕਿ ਮਾਡਲ ਕੋਡ ਆਫ ਕੰਡਕਟ ਦੀ ਪਾਲਣਾ ਹਿਤ ਰਾਜਾ ਵੜਿੰਗ ਨੂੰ ਜਿਲੇ ਦੀ ਹੱਦ ਤੋਂ ਤੜੀ ਪਾਰ ਕਿਉਂ ਨਹੀਂ ਕੀਤਾ ਗਿਆ।
 ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਸਹਾਇਕ ਰਿਟਰਨਿੰਗ ਅਫਸਰ-ਕਮ-ਨਾਇਬ ਤਹਿਸੀਲਦਾਰ ਜਸਵਿੰਦਰ ਸਿੰਘ ਵੱਲੋਂ ਜ਼ੋ ਰਿਪੋਰਟ ਅੱਜ ਕਮਿਸ਼ਨ ਨੂੰ ਪੇਸ਼ ਕੀਤੀ ਗਏ ਜਵਾਬ ਤਸੱਲੀ ਬਖਸ਼ ਨਹੀਂ ਪਾਇਆ ਗਿਆ, ਜਿਸ ਕਰਕੇ ਜ਼ਿਲ੍ਹਾ ਚੋਣ ਅਫਸਰ ਨੂੰ ਤਲਬ ਕੀਤਾ ਗਿਆ ਹੈ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਨੂੰ 6ਨਵੰਬਰ 2025 ਨੂੰ ਤਲਬ ਕੀਤਾ ਜਾ ਚੁੱਕਾ ਹੈ।