Big Breaking: ਬਟਾਲਾ 'ਚ ਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ
ਰੋਹਿਤ ਗੁਪਤਾ , ਬਟਾਲਾ
ਜਿਲਾ ਗੁਰਦਾਸਪੁਰ ਦੇ ਕਸਬਾ ਬਟਾਲਾ ਵਿੱਚ ਅਪਰਾਧ ਦਾ ਗਰਾਫ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਅੱਜ ਫੇਰ ਬਟਾਲਾ ਚ ਡੇਰਾ ਰੋਡ ਮਾਰਕੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਜਸਜੀਤ ਉਰਫ ਡਿੰਪੀ ਨਾਮਕ ਨੌਜਵਾਨ ਗੱਡੀ ਚ ਡੇਰਾ ਰੋਡ ਤੇ ਆਇਆ ਸੀ ਅਤੇ ਜਦੋਂ ਜਸਜੀਤ ਆਪਣੀ ਗੱਡੀ ਵਿਚੋਂ ਉਤਰਿਆ ਇਹ ਸੀ ਕਿ ਪਹਿਲਾਂ ਹੀ ਦੀ ਤਾਕ ਵਿੱਚ ਖੜੇ ਕੁਝ ਅਣਪਛਾਤੇ ਹਮਲਾਵਰਾਂ ਨੇ ਜਸਜੀਤ ਉੱਤੇ ਗੋਲੀਆਂ ਚਲਾ ਦਿਤੀਆਂ , ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਮਾਨ ਨਗਰ ਬਟਾਲਾ ਦਾ ਹੈ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਉੱਥੇ ਹੀ ਪੁਲਿਸ ਵਲੋਂ ਮੌਕੇ ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।