ਸਤਿੰਦਰ ਸਰਤਾਜ ਦੀ ਮਿੱਠੀ ਆਵਾਜ਼ ਵਿੱਚ "ਹਿੰਦ ਦੀ ਚਾਦਰ" ਗੀਤ ਇਤਿਹਾਸ ਨਾਲ ਜੋੜਦਾ ਹੈ : ਹਰਜੋਤ ਸਿੰਘ ਬੈਂਸ
9 ਸਾਲ ਕੇ ਗੋਬਿੰਦ ਸੇ ਕਰਾਰ ਕੀਏ ਥੇ ਆਨੰਦਪੁਰ ਮੇਂ ਪਹੁੰਚ ਸੰਸਕਾਰ ਕੀਏ ਥੇ
ਸ੍ਰੀ ਅਨੰਦਪੁਰ ਸਾਹਿਬ 25 ਅਕਤੂਬਰ ( ਚੋਵੇਸ਼ ਲਟਾਵਾ ) ਨੌਵੇਂ ਪਾਤਸ਼ਾਹੀ ਸਾਹਿਬ ਸ੍ਰੀ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਦੁਨੀਆਂ ਵਿੱਚ ਵੱਸਦੇ ਹਰ ਇੱਕ ਵਿਅਕਤੀ ਨੂੰ ਪਤਾ ਹੈ ਖਾਸ ਕਰਕੇ ਹਿੰਦੂਆਂ ਦੇ ਧਰਮ ਨੂੰ ਬਚਾਉਣ ਲਈ ਨੌਵੇਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਸੀਸ ਦਾ ਬਲਿਦਾਨ ਦਿੱਤਾ ਸੀ ਇਸ ਸ਼ਹਾਦਤ ਨੂੰ ਸਮਰਪਿਤ ਪੰਜਾਬੀ ਸੂਫੀ ਗਾਇਕ ਸਤਿੰਦਰ ਸਰਤਾਜ ਨੇ ਆਪਣੀ ਮਿੱਠੀ ਆਵਾਜ਼ ਵਿੱਚ ਹਿੰਦ ਦੀ ਚਾਦਰ ਨਵਾਂ ਟਰੈਕ ਕੱਢ ਇਹ ਆਪਣੇ ਸ਼ਬਦਾਂ ਨੂੰ ਗੀਤ ਵਿਚ ਸੰਜੋਇਆ ਹੈ ਜਿਸ ਵਿੱਚ ਉਹਨਾਂ ਨੇ ਸਾਰੇ ਇਤਿਹਾਸ ਦਾ ਜ਼ਿਕਰ ਕਰ ਦਿੱਤਾ ਹੈ ਜੋ ਨੌਵੀਂ ਪਾਤਸ਼ਾਹੀ ਨਾਲ ਸੰਬੰਧਿਤ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਨੌਜਵਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੋ ਸ਼੍ਰੀ ਆਨੰਦਪੁਰ ਸਾਹਿਬ ਤੋਂ ਵਿਧਾਇਕ ਹਨ ਨੇ ਕੀਤਾ ਉਹਨਾਂ ਕਿਹਾ ਕਿ ਪੰਜਾਬੀਆਂ ਦੇ ਹਰਮਨ ਪਿਆਰੇ ਸੂਫੀ ਗਾਇਕ ਸਤਿੰਦਰ ਸਰਤਾਜ ਨੇ ਇਹ ਟਰੈਕ ਕੱਢ ਕੇ ਦੁਨੀਆ ਵਿੱਚ ਇੱਕ ਵਾਰ ਆਪਣੇ ਗੀਤ ਨਾਲ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨਾਲ ਫਿਰ ਤੋਂ ਜੋੜ ਦਿੱਤਾ ਹੈ ਜਿਸ ਕਾਰਨ ਸਾਰਿਆਂ ਦਾ ਧਿਆਨ ਵੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਲੱਗ ਜਾਂਦਾ ਹੈ

ਨੌਵੇਂ ਗੁਰੂ ਪੈਦਾ ਹੋਏ ਗੁਰੂ ਕੇ ਮਹਲ ਮੇ ਥਾ ਅੰਮ੍ਰਿਤਸਰ ਹਰਿਗੋਬਿੰਦ ਜੀ ਕੀ ਟਹਲ ਮੇ ਬਹਾਦੁਰੀ ਬਾਲਕ ਕੀ ਦੇਖ ਤੇਗ ਦੇ ਦਈਏ ਤਿਆਗ ਮਲ ਕੋ ਨਾਮੁ ਤਬ ਦੇ ਤੇਗ ਦੇ ਗੀਏ ਬਾਬਾ ਬਕਾਲਾ ਕਹਿਦਿਆ ਥਾ ਆਠਵੇਂ ਗੁਰੂ 22 ਸਮੰਜੀਓ ਮੈਂ ਫਿਰ ਤਲਾਸ਼ ਕੀ ਸੀ ਸ਼ੁਰੂ ਮੱਖਣ ਸ਼ਾਹ ਲੁਬਾਣੇ ਕਾ ਬੇੜਾ ਪਾਰ ਲਗਾਇਆ ਇਸ ਮੌਕੇ ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੇਰੇ ਦਿਲ ਨੂੰ ਇਹ ਗੀਤ ਸੁਣ ਕੇ ਬਹੁਤ ਸਕੂਨ ਮਿਲਿਆ ਹੈ ਅਤੇ ਇਸ ਗੀਤ ਵਿੱਚ ਗੁਰੂ ਸਾਹਿਬ ਦੇ ਬਚਪਨ ਤੋਂ ਲੈ ਕੇ ਉਨਾਂ ਦੀ ਜਵਾਨੀ ਵੇਲੇ ਗੁਰੂ ਸਾਹਿਬ ਤੇਗ ਮਲ ਤੋਂ ਕਿਵੇਂ ਤੇਗ ਬਹਾਦਰ ਬਣੇ ਅਤੇ ਇਸ ਦੇ ਨਾਲ ਹੀ ਉਹਨਾਂ ਦੀ ਜੀਵਨੀ ਅਤੇ ਉਹਨਾਂ ਦੀ ਸ਼ਹਾਦਤ ਦੀ ਕੁਰਬਾਨੀ 4 ਮਿੰਟ 45 ਸਕਿੰਟ ਵਿੱਚ ਬਿਆਨ ਕੀਤੀ ਹੈ ਜੋ ਕਿ ਬਹੁਤ ਮਾਣ ਅਤੇ ਸਤਿਕਾਰ ਦੀ ਗੱਲ ਹੈ ਕਿ ਸਤਿੰਦਰ ਸਰਤਾਜ ਨੇ ਆਪਣੀ ਮਿੱਠੀ ਆਵਾਜ਼ ਵਿੱਚ ਇਹ ਸਾਰੀ ਜੀਵਨੀ ਕਿਸ ਤਰ੍ਹਾਂ ਬਿਆਨ ਕੀਤੀ ਹੈ
