ਜ਼ਿਲ੍ਹਾ ਪੱਧਰੀ ਕੁੱਕ ਕਮ ਹੈਲਪਰਾਂ ਦੇ ਹੋਏ ਖਾਣਾ ਬਣਾਉਣ ਦੇ ਮੁਕਾਬਲੇ
ਪ੍ਰਮੋਦ ਭਾਰਤੀ
ਸ਼ਹੀਦ ਭਗਤ ਸਿੰਘ ਨਗਰ 17 ਸਤੰਬਰ,2025- ਅੱਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵੱਖ ਵੱਖ ਬਲਾਕਾਂ ਤੋਂ ਜੇਤੂ ਰਹੇ ਅਤੇ ਪਹਿਲੇ ਸਥਾਨ ਹਾਸਲ ਕਰਨ ਵਾਲੇ ਕੁੱਕ ਕਮ ਹੈਲਪਰ ਦੇ ਮੁਕਾਬਲੇ ਅਨੀਤਾ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ(ਐ/ਸ.ਸਿ)ਸ਼.ਭ.ਸ ਨਗਰ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਲੱਖਵੀਰ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਵਤਾਰ ਸਿੰਘ ਦੀ ਯੋਗ ਅਗਵਾਈ ਵਿੱਚ ਬੀ.ਐਨ.ਓ ਰਮਨ ਕੁਮਾਰ ਵਲੋਂ ਕਰਵਾਏ ਗਏ।ਜਿਸ ਵਿੱਚ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਦੇ ਵੱਖ ਵੱਖ ਬਲਾਕਾਂ ਦੇ ਪਹਿਲੇ ਸਥਾਨ ਤੇ ਰਹੇ ਕੁੱਕ ਕਮ ਹੇਲਪਰਾਂ ਨੇ ਹਿੱਸਾ ਲਿਆ।ਮਨਦੀਪ ਕੌਰ ਸੈਂਟਰ ਹੈੱਡ ਟੀਚਰ ਸਪਸ ਰਾਹੋਂ (ਲੜਕੇ ), ਰੇਨੂੰ ਰਾਣੀ ਸੈਂਟਰ ਹੈੱਡ ਟੀਚਰ ਸਪ ਸ ਰੈਲ ਮਾਜ਼ਰਾ ਮਾਜ਼ਰਾ ਅਤੇ ਡੋਲੀ ਧੀਮਾਨ ਸਪਸ ਗਰਲੇ ਢਾਹਾਂ ਨੇ ਬਤੌਰ ਜੱਜ ਭੂਮਿਕਾ ਨਿਭਾਈ।
ਮੁਕਾਬਲੇ ਵਿੱਚ ਨੀਲਮ ਸਪਸ ਕਾਹਮਾ ਪਹਿਲਾ ਸਥਾਨ, ਆਸ਼ਾ ਰਾਣੀ ਸਪਸ ਦਿਲਾਵਰਪੁਰ ਦੂਸਰਾ ਸਥਾਨ, ਸੋਨੀਆ ਸਪਸ ਭੋਲੇਵਾਲ ਸਕੂਲ ਤੀਸਰਾ ਸਥਾਨ ਤੇ ਰਹੇ।ਸਮੂਹ ਭਾਗ ਲੈਣ ਵਾਲੇ ਕੁੱਕ ਕਮ ਹੈਲਪਰਾਂ ਨੂੰ ਰਾਮ ਲਾਲ ਜ਼ਿਲਾ ਨੋਡਲ ਇੰਚਾਰਜ ਵਲੋਂ ਉਤਸ਼ਾਹਿਤ ਕੀਤਾ ਅਤੇ ਜੇਤੂ ਕੁੱਕਾਂ ਨੂੰ ਟਰਾਫੀਆਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਰਿੰਕੂ ਚੋਪੜਾ, ਪਿੰਕੀ ਦੇਵੀ, ਨੀਰੂ ਥਾਪਰ, ਯਾਦਵਿੰਦਰ ਕੌਰ, ਜਸਕਰਨ ਸਿੰਘ,ਰਚਨਾ,ਨੀਲਮ ਦੇਵੀ,ਗੁਰਪ੍ਰੀਤ ਕੌਰ,ਰਾਣੀ,ਜਸਵੀਰ ਕੌਰ,ਸ਼ੈਲੀ ਜੈਰਥ,ਸ਼ਾਲੀਨਤਾ ਭਨੋਟ,ਗਗਨਦੀਪ, ਮਨਪ੍ਰੀਤ ਸਿੰਘ , ਸਿਮਰਨ ਕੌਰ, ਗੁਰਜਿੰਦਰ ਕੌਰ, ਕਮਲੇਸ਼ ਕੌਰ, ਰਜਨੀ, ਹਰਜੀਤ ਕੌਰ, ਰੀਤੂ ਕਪੂਰ, ਕੁਲਵਿੰਦਰ ਕੌਰ ਅਤੇ ਵੱਖ ਵੱਖ ਕਲਸਟਰਾਂ ਦੇ ਕੁੱਕ ਕਮ ਹੇਲਪਰ ਹਾਜਰ ਰਹੇ।