ਸੀਸੀਪੀ, ਸੀਜੀਸੀ ਲਾਂਡਰਾਂ ਵੱਲੋਂ ਫਾਰਮਾਸਿਊਟੀਕਲ ਇਨੋਵੇਸ਼ਨਜ਼ ਸੰਬੰਧੀ ਕਾਨਫਰੰਸ
ਲਾਂਡਰਾਂ , 14 ਸਤੰਬਰ 2025 : ਚੰਡੀਗੜ੍ਹ ਕਾਲਜ ਆਫ਼ ਫਾਰਮੇਸੀ (ਸੀਸੀਪੀ), ਸੀਜੀਸੀ ਲਾਂਡਰਾਂ ਵੱਲੋਂ ਇੰਡੀਅਨ ਫਾਰਮੇਸੀ ਗ੍ਰੈਜੂਏਟਸ ਐਸੋਸੀਏਸ਼ਨ (ਆਈਪੀਜੀਏ) ਦੇ ਸਹਿਯੋਗ ਨਾਲ ‘ਕਲਟੀਵੇਟਿੰਗ ਇੰਡਸਟਰੀ ਅਕਾਦਮਿਕ ਪਾਰਟਨਰਸ਼ਿਪਸ ਫਾਰ ਟ੍ਰਾਂਸਫਾਰਮੇਟਿਵ ਫਾਰਮਾਸਿਊਟੀਕਲ ਇਨੋਵੇਸ਼ਨਜ਼’ ਵਿਸ਼ੇ ਸੰੰਬੰਧੀ ਇੱਕ ਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਵਿਸ਼ੇਸ਼ ਕਾਨਫਰੰਸ ਦਾ ਉਦਘਾਟਨ ਮੁੱਖ ਮਹਿਮਾਨ ਡਾ.ਅਤੁਲ ਕੁਮਾਰ ਨਾਸਾ, ਪ੍ਰਧਾਨ, ਆਈਪੀਜੀਏ, ਮੈਨੇਜਿੰਗ ਟਰੱਸਟੀ, ਆਈਪੀਜੀਏ ਵੈਲਫੇਅਰ ਟਰੱਸਟ, ਅਤੇ ਸਾਬਕਾ ਡਿਪਟੀ ਡਰੱਗਜ਼ ਕੰਟਰੋਲਰ ਅਤੇ ਕੰਟਰੋਲੰਿਗ ਅਤੇ ਲਾਇਸੈਂਸਿੰਗ ਅਥਾਰਟੀ (ਸੀਐਲਏ), ਡਰੱਗਜ਼ ਕੰਟਰੋਲ ਵਿਭਾਗ, ਐਨਸੀਟੀ ਦਿੱਲੀ ਸਰਕਾਰ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਮਹਿਮਾਨ ਸ਼੍ਰੀ ਸੰਜੀਵ ਗਰਗ, ਸੰਯੁਕਤ ਕਮਿਸ਼ਨਰ (ਡਰੱਗਜ਼), ਸਟੇਟ ਡਰੱਗਜ਼ ਕੰਟਰੋਲਰ (ਐਸਡੀਸੀ), ਫੂਡ ਐਂਡ ਡਰੱਗਜ਼ ਐਡਮਿਿਨਸਟ੍ਰੇਸ਼ਨ (ਐਫਡੀਏ), ਪੰਜਾਬ, ਡਾ.ਰਾਜਦੀਪ ਸਿੰਘ, ਕੈਂਪਸ ਡਾਇਰੈਕਟਰ, ਪ੍ਰੋ.(ਡਾ.) ਰੁਪਿੰਦਰ ਕੌਰ ਸੋਢੀ, ਡਾਇਰੈਕਟਰ ਪ੍ਰਿੰਸੀਪਲ, ਸੀਸੀਪੀ, ਸੀਜੀਸੀ ਲਾਂਡਰਾਂ ਦੇ ਡੀਨ ਅਤੇ ਡਾਇਰੈਕਟਰ ਆਦਿ ਹਾਜ਼ਰ ਸਨ। ਇਸ ਦੌਰਾਨ ਮੁੱਖ ਮਹਿਮਾਨ ਡਾ.ਅਤੁਲ ਕੁਮਾਰ ਨਾਸਾ ਨੇ ਸੰਬੋਧਨ ਦਿੰਦਿਆਂ ਆਪਣੇ ਪੇਸ਼ੇਵਰ ਸਫ਼ਰ ਨੂੰ ਸਾਂਝਾ ਕਰਕੇ ਵਿਿਦਆਰਥੀਆਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਨੇ ਫਾਰਮੇਸੀ ਪੇਸ਼ੇ ਦੀ ਮਾਣ ਮਰਿਆਦਾ ਅਤੇ ਕਦਰਾਂ ਕੀਮਤਾਂ ’ਤੇ ਜ਼ੋਰ ਦਿੱਤਾ ਅਤੇ ਨਾਲ ਹੀ ਫਾਰਮੇਸੀ ਗ੍ਰੈਜੂਏਟਾਂ ਲਈ ਕਰੀਅਰ ਦੇ ਮੌਕਿਆਂ ਅਤੇ ਭਵਿੱਖ ਦੇ ਟੀਚਿਆਂ ਨੂੰ ਵੀ ਉਜਾਗਰ ਕੀਤਾ। ਮਹਿਮਾਨ ਵਜੋਂ, ਸ਼੍ਰੀ ਸੰਜੀਵ ਗਰਗ ਨੇ ਅਕਾਦਮਿਕ ਤੋਂ ਉਦਯੋਗ ਵਿੱਚ ਤਬਦੀਲੀ ਨੂੰ ਨੇਵੀਗੇਟ ਕਰਨ ਬਾਰੇ ਵਿਹਾਰਕ ਮਾਰਗਦਰਸ਼ਨ ਸਾਂਝਾ ਕੀਤਾ ਅਤੇ ਨੌਜਵਾਨਾਂ ਨੂੰ ਫਾਰਮਾਸਿਊਟੀਕਲ ਖੇਤਰ ਵਿੱਚ ਉੱਭਰ ਰਹੇ ਮੌਕਿਆਂ ਦੀ ਪੜਚੋਲ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਹਾਜ਼ਰ ਉੱਘੇ ਮਾਹਿਰਾਂ ਵਿੱਚ ਡਾ.ਰਜਨੀ ਝਾਅ, ਆਈਓਐਲ ਕੈਮੀਕਲਜ਼ ਐਂਡ ਫਾਰਮਾਸਿਊਟੀਕਲਜ਼ ਲਿਮਟਿਡ, ਸ਼੍ਰੀ ਸੁਪ੍ਰੀਤ ਸਿੰਘ, ਸਾਈਕੋਕੇਅਰ ਹੈਲਥ ਪ੍ਰਾਈਵੇਟ ਲਿਮਟਿਡ ਅਤੇ ਸੇਹਾਟੋਕਾਰਟ ਡਾਟ ਕਾਮ, ਡਾ.ਸੁਰੇਸ਼ ਕੁਮਾਰ, ਪੰਜਾਬੀ ਯੂਨੀਵਰਸਿਟੀ, ਸ਼੍ਰੀ ਜੋਗਿੰਦਰ ਕੁਮਾਰ, ਸਿਗਨੋਰੇਟ ਫਾਰਮਾਸਿਊਟੀਕਲਜ਼ ਪ੍ਰਾਈਵੇਟ ਲਿਮਟਿਡ, ਡਾ.ਵੰਦਿਤਾ ਕੱਕੜ, ਯੂਆਈਪੀਐਸ, ਪੰਜਾਬ ਯੂਨੀਵਰਸਿਟੀ, ਸ਼੍ਰੀ ਸੁਨੀਲ ਵਰਮਾ, ਹਾਰੋਮ ਸਲਿਊਸ਼ਨਜ਼; ਡਾ.ਗੁਰਪ੍ਰੀਤ ਕੌਰ, ਪੰਜਾਬੀ ਯੂਨੀਵਰਸਿਟੀ ਅਤੇ ਸ਼੍ਰੀ ਅਮਿਤ ਸ਼ਰਮਾ, ਸਿਪਲਾ ਫਾਰਮਾਸਿਊਟੀਕਲ ਲਿਮਟਿਡ, ਬੱਦੀ ਆਦਿ ਸ਼ਾਮਲ ਸਨ। ਉਨ੍ਹਾਂ ਨੇ ਖੋਜ ਅਤੇ ਐਪਲੀਕੇਸ਼ਨ ਵਿਚਕਾਰ ਪਾੜੇ ਨੂੰ ਪੂਰਾ ਕਰਨ ਅਤੇ ਫਾਰਮਾਸਿਊਟੀਕਲ ਖੇਤਰ ਵਿੱਚ ਗਤੀਸ਼ੀਲ ਕਰੀਅਰ ਲਈ ਵਿਿਦਆਰਥੀਆਂ ਨੂੰ ਤਿਆਰ ਕਰਨ ਬਾਰੇ ਵਿਚਾਰ ਸਾਂਝੇ ਕੀਤੇ। ਇਸ ਤੋਂ ਇਲਾਵਾ ਇਸ ਕਾਨਫਰੰਸ ਦੌਰਾਨ ਪੈਨਲ ਚਰਚਾਵਾਂ ਅਤੇ ਪੋਸਟਰ ਪੇਸ਼ਕਾਰੀਆਂ ਕਰਵਾਈਆਂ ਗਈਆਂ ਜਿਸ ਨੇ ਡਰੱਗ ਡਿਲੀਵਰੀ, ਨੈਨੋਟੈਕਨਾਲੋਜੀ, ਕਲੀਨਿਕਲ ਫਾਰਮੇਸੀ, ਫਾਰਮਾਸਿਊਟੀਕਲ ਵਿਸ਼ਲੇਸ਼ਣ ਅਤੇ ਹਰਬਲ ਡਰੱਗ ਵਿਕਾਸ ਵਰਗੇ ਵਿਿਸ਼ਆਂ ਸੰਬੰਧੀ ਗਿਆਨ ਦੇ ਆਦਾਨ-ਪ੍ਰਦਾਨ ਲਈ ਇੱਕ ਮੰਚ ਪ੍ਰਦਾਨ ਕੀਤਾ। ਇਸ ਵਰਕਸ਼ਾਪ ਦੇ ਅੰਤ ਵਿੱਚ ਸੱਭਿਆਚਾਰਕ ਪ੍ਰਦਰਸ਼ਨਾਂ, ਪੋਸਟਰ ਪੇਸ਼ਕਾਰੀਆਂ ਦੇ ਜੇਤੂਆਂ ਲਈ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।ਪੋਸਟਰ ਪੇਸ਼ਕਾਰੀਆਂ ਦੇ ਜੇਤੂ ਡਾ. ਮਨੀਸ਼ਾ ਠਾਕੁਰ, ਸਪਰਸ਼ ਸ਼ਰਮਾ, ਈਸ਼ਾ ਕਪਿਲਾ, ਰਿਮਝਿਮ ਸ਼ਰਮਾ, ਪ੍ਰੀਤੀ, ਪ੍ਰਵੀਨ ਕੁਮਾਰੀ, ਫਿਕ ਮੁਹੰਮਦ ਅਤੇ ਗਰਿਮਾ ਸ਼ਰਮਾ ਸਨ, ਜਿਨ੍ਹਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਮਾਨਤਾ ਦਿੱਤੀ ਗਈ। ਡਾ.ਸੁਪ੍ਰੀਆ ਅਗਨੀਹੋਤਰੀ, ਵਿਭਾਗ ਮੁਖੀ, ਸੀਸੀਪੀ, ਸੀਜੀਸੀ ਲਾਂਡਰਾ ਵੱਲੋਂ ਦਿੱਤੇ ਗਏ ਧੰਨਵਾਦ ਮਤੇ ਨਾਲ ਪ੍ਰੋਗਰਾਮ ਦੀ ਸਫਲਤਾਪੂਰਵਕ ਸਮਾਪਤੀ ਕੀਤੀ ਗਈ।