ਸੰਗਤਾਂ ਗੱਦੇ ,ਚਾਦਰਾਂ ਤੇ ਰਾਹਤ ਸਮਗਰੀ ਦੀਆਂ ਕਿਟਾਂ ਲੈ ਕੇ ਸੇਵਾ ਕਰਨ ਪਹੁਚੀਆਂ
ਡਿੱਗੀ ਛੱਦ ਵਾਲੇ ਗਰੀਬ ਪਰਿਵਾਰ ਨੂੰ ਦਿੱਤੀ 31000 ਦੀ ਮਾਲੀ ਸਹਾਇਤਾ
ਰੋਹਿਤ ਗੁਪਤਾ
ਗੁਰਦਾਸਪੁਰ , 13 ਸਤੰਬਰ 2025:
ਹੜਾਂ ਦੋਰਾਨ ਉਜੜ ਗਏ ਪੰਜਾਬ ਦੇ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਪੂਰੇ ਦੇਸ਼ ਤੋਂ ਲੋਕ ਲੱਗੇ ਹੋਏ ਹਨ। ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਹੜ ਪੀੜਤਾਂ ਲਈ ਵੱਡੀ ਸਹਾਇਤਾ ਦੇ ਇੰਤਜ਼ਾਮ ਕੀਤੇ ਗਏ ਹਨ ਅਤੇ ਨਾਲ ਹੀ ਭਾਈ ਹਰਜਿੰਦਰ ਸਿੰਘ ਧਾਮੀ ਦੀ ਅਪੀਲ ਤੋਂ ਬਾਅਦ ਵੱਖ-ਵੱਖ ਰਾਜਾਂ ਤੋਂ ਵੀ ਸੰਗਤਾਂ ਹੜ ਪੀੜਤਾਂ ਦੀ ਸਹਾਇਤਾ ਲਈ ਪਹੁੰਚ ਰਹੇ ਹਨ । ਇਸੇ ਕੜੀ ਵਿੱਚ ਸਾਭਾ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਨਜੀਤ ਸਿੰਘ ਦੀ ਅਪੀਲ ਤੋਂ ਬਾਅਦ ਸਾਂਬਾ ਦੀ ਸੰਗਤ ਵੀ ਭਾਰੀ ਮਾਤਰਾ ਵਿੱਚ ਰਾਹਤ ਸਮਗਰੀ ਜਿਸ ਵਿੱਚ 500 ਰਾਸ਼ਨ ਕਿੱਟਾਂ, ਗੱਦੇ ਚਾਦਰਾਂ , ਬਿਸਤਰੇ, ਕੰਬਲ ਆਦਿ ਲੈ ਕੇ ਪਿੰਡ ਜੋਗਰ ਪਹੁੰਚੇ ਹਨ ਅਤੇ ਇੱਕ ਡਿੱਗੀ ਛੱਤ ਵਾਲੇ ਬੇਹਦ ਗਰੀਬ ਪਰਿਵਾਰ ਦੀ 31000 ਦੀ ਨਗਦ ਰਾਸ਼ੀ ਨਾਲ ਸਹਾਇਤਾ ਵੀ ਕੀਤੀ । ਸੰਭਾ ਤੋਂ ਪਹੁੰਚੀ ਸੰਗਤ ਨੇ ਦੱਸਿਆ ਕਿ ਪੰਜ ਦਿਨ ਪਹਿਲਾਂ ਸਰਵੇ ਕਰਕੇ ਓਹੋ ਇਹ ਨਿਸ਼ਚਿਤ ਕਰ ਗਏ ਸੀ ਕਿ ਕਿਹੜੇ ਪਰਿਵਾਰ ਨੂੰ ਕਿਸ ਚੀਜ਼ ਦੀ ਜਰੂਰਤ ਹੈ ਤੇ ਅੱਜ ਉਹ ਚੀਜ਼ਾਂ ਲੈ ਕੇ ਪਹੁੰਚੇ ਹਨ ਅਤੇ ਅੱਗੇ ਵੀ ਅਜਿਹੀ ਸੇਵਾ ਜਾਰੀ ਰਹੇਗੀ।
ਉੱਥੇ ਹੀ ਨਰਿੰਦਰ ਸਿੰਘ ਵਾੜਾ ਨੇ ਕਿਹਾ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਧਾਮੀ ਦੀ ਅਪੀਲ ਤੋਂ ਬਾਅਦ ਵੱਖ-ਵੱਖ ਰਾਜਾਂ ਦੀ ਸੰਗਤ ਵਿੱਚ ਸੇਵਾ ਕਾਰਜਾਂ ਦਾ ਉਤਸਾਹ ਪਾਇਆ ਜਾ ਰਿਹਾ ਹੈ ਤੇ ਹੋਰ ਰਾਜਾਂ ਤੋਂ ਵੀ ਸੰਗਤ ਹਟ ਪੀੜਤਾ ਲਈ ਜਰੂਰਤ ਦਾ ਸਮਾਨ ਅਤੇ ਰਾਹਤ ਸਮੱਗਰੀ ਲੈ ਕੇ ਪਹੁੰਚ ਰਹੀ ਹੈ।