PCS ਅਫ਼ਸਰ ਐਸੋਸੀਏਸ਼ਨ ਹੜ੍ਹ ਪੀੜਤਾਂ ਲਈ ਕਰੇਗਾ ਵੱਡਾ ਉਪਰਾਲਾ
ਪੰਜਾਬ ਦੇ ਹੜ੍ਹਾਂ ਦੇ ਹਾਲਾਤ ਉੱਪਰ ਚਿੰਤਾ ਦਰਸਾਈ
ਸਮੂਹ ਮੈਂਬਰ ਦੇਣਗੇ ਇੱਕ ਦਿਨ ਦੀ ਤਨਖ਼ਾਹ ਹੜ੍ਹ ਰਿਲੀਫ ਫੰਡ ਨੂੰ
ਦੀਪਕ ਜੈਨ
ਜਗਰਾਉਂ, 30 ਅਗਸਤ 2025 : ਪੰਜਾਬ ਅੰਦਰ ਆਏ ਹੜ੍ਹਾਂ ਕਾਰਨ ਅਤੇ ਕਈ ਜਿਲ੍ਹਿਆਂ ਦੀ ਨਾਜੁਕ ਹਾਲਤ ਨੂੰ ਦੇਖਦਿਆਂ ਹੋਇਆਂ ਅੱਜ ਪੰਜਾਬ ਦੇ ਪੀਸੀਐਸ( ਈਬੀ) ਅਫਸਰ ਐਸੋਸੀਏਸ਼ਨ ਦੀ ਹਾਲਾਤਾਂ ਉੱਪਰ ਨਜ਼ਰਸਾਨੀ ਕਰਨ ਲਈ ਇੱਕ ਮੀਟਿੰਗ ਬੁਲਾਈ ਗਈ ਜਿਸ ਵਿੱਚ ਪੰਜਾਬ ਦੇ ਹਾਲਾਤਾਂ ਉੱਪਰ ਐਸੋਸੀਏਸ਼ਨ ਨੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਹੋਇਆਂ ਵਿਚਾਰਾਂ ਸਾਂਝੀਆਂ ਕੀਤੀਆਂ ਅਤੇ ਸਮੂਹ ਮੈਂਬਰਾਂ ਵੱਲੋਂ ਇੱਕ ਮੱਤ ਹੋ ਕੇ ਆਪਣੇ ਇਕ ਦਿਨ ਦੀ ਤਨਖਾਹ ਮੁੱਖ ਮੰਤਰੀ ਹੜ੍ਹ ਰਿਲੀਫ ਫੰਡ ਵਿੱਚ ਪਾਉਣ ਦੀ ਤਜਵੀਜ਼ ਨੂੰ ਮਨਜ਼ੂਰ ਕੀਤਾ। ਐਸੋਸੀਏਸ਼ਨ ਦੇ ਪ੍ਰਧਾਨ ਐਸ ਐਸ ਬੱਲ ਅਤੇ ਜਨਰਲ ਸਕੱਤਰ ਅੰਕੁਰ ਮਹਿੰਦਰੋ ਵੱਲੋਂ ਸਮੁਹ ਪੀਸੀਐਸ ਅਫਸਰ ਐਸੋਸੀਏਸ਼ਨ ਦੇ ਮੈਂਬਰ ਸਾਹਿਬਾਨ ਨੂੰ ਰਾਹਤ ਕਾਰਜਾਂ ਵਿੱਚ ਵੱਧ ਚੜ ਕੇ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਐਸੋਸੀਏਸ਼ਨ ਦਾ ਹਰ ਇੱਕ ਅਫਸਰ ਕਾਡਰ ਹਮੇਸ਼ਾ ਔਖੇ ਵੇਲੇ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਰਿਹਾ ਹੈ।
ਮੀਟਿੰਗ ਦੌਰਾਨ ਸਮੂਹ ਮੈਂਬਰਾਂ ਨੇ ਪੰਜਾਬ ਅੰਦਰ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਚਿੰਤਾ ਪ੍ਰਗਟ ਕਰਦਿਆਂ ਹੋਇਆਂ ਪਰਮਾਤਮਾ ਅੱਗੇ ਇਸ ਕਰੋਪੀ ਨੂੰ ਠੱਲਣ ਲਈ ਦੁਆਵਾਂ ਵੀ ਕੀਤੀਆਂ ਗਈਆਂ ਅਤੇ ਪ੍ਰਾਰਥਨਾਵਾਂ ਵੀ ਕੀਤੀਆਂ ਗਈਆਂ ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਸਲਾਹਕਾਰ ਸ਼ਿਵ ਦੁਲਾਰ ਐਸ ਢਿੱਲੋਂ, ਜਸਵੰਤ ਸਿੰਘ,ਰਜਤ ਓਬਰਾਏ, ਸੁਖਪ੍ਰੀਤ ਸਿੱਧੂ,ਸੰਜੀਵ ਸ਼ਰਮਾ,ਅਮਿਤ ਮਹਾਜਨ,ਦਮਨਜੀਤ ਮਾਨ,ਨਵਰਾਜ ਬਰਾੜ, ਸੀਨੀਅਰ ਉਪ ਪ੍ਰਧਾਨ (ਕਾਨੂੰਨੀ)ਹਰਜੀਤ ਸਿੰਘ ਸੰਧੂ, ਆਨੰਦ ਸਾਗਰ ਸ਼ਰਮਾ, ਸੀਨੀਅਰ ਮੀਤ ਪ੍ਰਧਾਨ,ਸੁਰਿੰਦਰ ਸਿੰਘ, ਮਨਦੀਪ ਕੌਰ,ਅਨਮੋਲ ਧਾਲੀਵਾਲ,ਅਮਰਜੀਤ ਬੈਂਸ,ਅਮਿਤ ਬੰਬੀ,ਅਵਿਕੇਸ਼ ਗੁਪਤਾ,ਤੇਜਦੀਪ ਸੈਣੀ, ਅਵਨੀਤ ਕੌਰ, ਸੀਨੀਅਰ ਉਪ ਪ੍ਰਧਾਨ (ਪੀਆਰ)ਸੰਦੀਪ ਗੜ੍ਹਾ, ਚਾਰੁਮਿਤਾ, ਸਵਾਤੀ,ਪੁਨੀਤ ਸ਼ਰਮਾ ਸਾਬਕਾ ਐਮ, ਮੀਤ ਪ੍ਰਧਾਨ ਕੁਲਪ੍ਰੀਤ ਸਿੰਘ,ਦੀਪਕ ਭਾਟੀਆ,ਵਿਕਾਸ ਹੀਰਾ, ਨਵਰੀਤ ਸੇਖੋਂ,ਨਵਨੀਤ ਬੱਲ, ਪੋਨਮ ਸਿੰਘ ਪਵਿੱਤਰ ਸਿੰਘ (ਕਾਨੂੰਨੀ),ਵਿੱਤ ਸਕੱਤਰ/ਖਜ਼ਾਨਚੀ ਜਗਦੀਪ ਸਹਿਗਲ, ਪੰਕਜ ਬਾਂਸਲ,ਸੰਯੁਕਤ ਸਕੱਤਰ ਗੁਰਸਿਮਰਨ ਢਿੱਲੋਂ,ਵਿਨੀਤ ਕੁਮਾਰ,ਕੁਲਦੀਪ ਬਾਵਾ,ਬਬਨਦੀਪ ਵਾਲੀਆ,ਪਰਦੀਪ ਬੈਂਸ, ਅਮਨ ਗੁਪਤਾ ਆਦਿ ਹਾਜ਼ਰ ਸਨ। ਇੱਥੇ ਇਹ ਗੱਲ ਦੱਸਣ ਯੋਗ ਹੈ ਕਿ ਐਸੋਸੀਏਸ਼ਨ ਦੀ ਇਹ ਮੀਟਿੰਗ ਵੀਸੀ ਰਾਹੀਂ ਕੀਤੀ ਗਈ।