ਨਗਰ ਨਿਗਮ ਬਟਾਲਾ ਵਲੋਂ ਗੇਟ ਦੇ ਬਾਹਰ ਸਟਾਲ ਲਗਾ ਕੇ ਵੰਡੇ ਜਾ ਰਹੇ ਨੇ ਬੂਟੇ
- ਨਗਰ ਨਿਗਮ,ਸ਼ਹਿਰ ਨੂੰ ਪ੍ਰਦੂਸ਼ਨ ਰਹਿਤ ਕਰਨ ਲਈ ਕਰ ਰਿਹਾ ਸ਼ਾਨਦਾਰ ਉਪਰਾਲਾ
ਰੋਹਿਤ ਗੁਪਤਾ
ਬਟਾਲਾ, 2 ਅਗਸਤ 2025 - ਵਿਕਰਮਜੀਤ ਸਿੰਘ ਪਾਂਥੇ, ਐਸਡੀਐਮ-ਕਮ-ਕਮਿਸ਼ਨਰ ਨਗਰ ਨਿਗਮ, ਬਟਾਲਾ ਨੇ ਦੱਸਿਆ ਕਿ ਵਣ ਵਿਭਾਗ ਦੀ ਮਦਦ ਨਾਲ ਆਮ ਪਬਲਿਕ ਨੂੰ ਫਰੀ ਬੂਟੇ ਵੰਡਣ ਲਈ ਨਗਰ ਨਿਗਮ, ਬਟਾਲਾ ਦੇ ਗੇਟ ਤੇ ਬਾਹਰ ਇੱਕ ਸਟਾਲ ਦਾ ਪ੍ਰਬੰਧ ਕੀਤਾ ਗਿਆ।
ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਬਰਸਾਤ ਦੇ ਚਲ ਰਹੇ ਮੋਸਮ ਵਿੱਚ ਆਪਣੇ-ਆਪਣੇ ਘਰਾਂ ਦੇ ਬਾਹਰ ਵੱਧ ਤੋ ਵੱਧ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਪੂਰੀ ਤਰ੍ਹਾਂ ਦੇਖ ਰੇਖ ਕਰਨ ਤਾਂ ਜੋ ਬਟਾਲਾ ਸ਼ਹਿਰ ਨੂੰ ਹਰਾ ਭਰਾ ਤੇ ਪ੍ਰਦੂਸ਼ਣ ਰਹਿਤ ਰੱਖੀਆ ਜਾ ਸਕੇ।
ਉਨ੍ਹਾਂ ਕਿਹਾ ਕਿ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਵਾਤਾਵਰਣ ਨੂੰ ਪਰਦੂਸ਼ਿਤ ਮੁਕਤ ਕਰਨ ਲਈ ਵੱਧ ਤੋਂ ਵੱਧ ਪੌਦੇ ਲਗਾਈਏ ਤੇ ਉਨ੍ਹਾਂ ਦੀ ਸੰਭਾਲ ਵੀ ਕਰੀਏ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਘੱਟੋ ਘੱਟ ਇਹ ਪੌਦਾ ਜਰੂਰ ਲਗਾਉਣਾ ਚਾਹੀਦਾ ਹੈ।