ਨਵਾਂ ਗਾਉਂ ਵਿੱਚ ਫਾਇਰ ਸਟੇਸ਼ਨ ਲਗਾਉਣ ਲਈ ਸਰਕਾਰ ਵੱਲੋਂ ਰਾਸ਼ੀ ਮਨਜ਼ੂਰ- ਅਨਮੋਲ ਗਗਨ ਮਾਨ
- ਤਕਨੀਕੀ ਅਧਿਕਾਰੀਆਂ ਨੂੰ ਫਾਇਰ ਸ਼ਾਖਾ ਨਾਲ ਤਾਲਮੇਲ ਕਰਦੇ ਹੋਏ ਮਿੱਥੇ ਨਾਰਮਜ਼ ਅਨੁਸਾਰ ਜਲਦ ਕੰਮ ਕਰਨ ਦੇ ਆਦੇਸ਼
ਨਵਾਂ ਗਾਉਂ (ਐੱਸ.ਏ.ਐੱਸ.ਨਗਰ), 02 ਅਗਸਤ, 2025: ਹਲਕਾ ਵਿਧਾਇਕ ਖਰੜ ਅਨਮੋਲ ਗਗਨ ਮਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਵਾਂ ਗਾਉਂ ਵਿੱਚ ਫਾਇਰ ਸਟੇਸ਼ਨ ਲਗਾਉਣ ਲਈ ਪੰਜਾਬ ਸਰਕਾਰ ਵੱਲੋਂ 1,89,77,000/- ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ, ਜਿਸ ਦੀ ਕਿ ਇਸ ਇਲਾਕੇ ਵਿਚ ਵੱਡੀ ਲੋੜ ਸੀ।
ਹਲਕਾ ਵਿਧਾਇਕ ਅਨਮੋਲ ਗਗਨ ਮਾਨ ਵੱਲੋਂ ਤਕਨੀਕੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਫਾਇਰ ਸ਼ਾਖਾ ਨਾਲ ਤਾਲਮੇਲ ਕਰਦੇ ਹੋਏ, ਲੋੜ ਅਨੁਸਾਰ ਫਾਇਰ ਸਟੇਸ਼ਨ ਦਾ ਸਾਇਜ (ਵੱਡਾ/ਛੋਟਾ) ਨਿਰਧਾਰਿਤ ਕੀਤਾ ਜਾਵੇ ਅਤੇ ਸਰਕਾਰ ਦੇ ਮਿੱਥੇ ਨਾਰਮਜ਼ ਅਤੇ ਸੰਕੇਤਕ ਡਰਾਇੰਗ ਨੂੰ ਧਿਆਨ ਵਿੱਚ ਰੱਖਦੇ ਹੋਏ, ਮਿੱਥੇ ਮਾਪਦੰਡਾਂ ਅਨੁਸਾਰ, ਦਿਨ/ਰਾਤ ਲਈ ਡਿਊਟੀ ਤੇ ਤੈਨਾਤ ਸਟਾਫ (ਮੇਲ/ਫੀਮੇਲ) ਦੀ ਸਹੂਲਤ ਦੇ ਯੋਗ ਪ੍ਰਬੰਧਾਂ ਦੀ ਵੀ ਵਿਵਸਥਾ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਉਕਤ ਅਨੁਸਾਰ ਤਖਮੀਨਾ ਤਿਆਰ ਕਰਨ ਸਮੇਂ ਫਾਇਰ ਸਟੇਸ਼ਨ ਦੀ ਬਿਲਡਿੰਗ, ਸ਼ੈੱਡ ਆਦਿ, ਫਾਇਰ ਦੀਆਂ ਗੱਡੀਆਂ ਦੀ ਮੂਵਮੈਂਟ ਅਤੇ ਟਰਨਿੰਗ ਰੇਡੀਅਸ ਲਈ ਨਿਰਧਾਰਿਤ ਮਾਪਦੰਡ ਅਤੇ ਐੱਨ.ਬੀ.ਸੀ. ਨਾਰਮਜ਼ ਅਨੁਸਾਰ ਵਿਵਸਥਾ ਕੀਤੀ ਜਾਵੇ ਤਾਂ ਜੋ ਅਪਾਤਕਾਲੀਨ ਸਥਿਤੀ ਦੌਰਾਨ ਘੱਟ ਸਮੇਂ ਵਿੱਚ 'ਇਫੈਕਟਿਵ ਰਿਸਪੌਂਸ' ਦਿੱਤਾ ਜਾ ਸਕੇ। ਇਸ ਕੰਮ ਦੀ ਟੈਂਡਰ ਪ੍ਰੀਕ੍ਰਿਆ ਅਪਨਾਉਣ ਤੋਂ ਪਹਿਲਾਂ ਬਣਦੀ ਤਕਨੀਕੀ ਅਤੇ ਪ੍ਰਸ਼ਾਸ਼ਕੀ ਪ੍ਰਵਾਨਗੀ ਹਾਸਿਲ ਕਰਨੀ ਯਕੀਨੀ ਬਣਾਈ ਜਾਵੇਜੀ।
ਵਿਧਾਇਕ ਮਾਨ ਵੱਲੋਂ ਤਕਨੀਕੀ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਉਕਤ ਕਾਰਜ ਲਈ ਸਰਕਾਰ ਵੱਲੋਂ ਮਨਜੂਰ ਗਰਾਂਟ ਦੀ ਤਖਮੀਨਾ ਅਧਾਰਿਤ ਜਲਦ ਮੰਗ ਕੀਤੀ ਜਾਵੇ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਕਿਸੇ ਕਾਰਨਾਂ ਕਰਕੇ ਪ੍ਰਵਾਨਤ ਗਰਾਂਟ ਤੋਂ ਵੱਧ ਖਰਚਾ ਹੋਣ ਤੇ ਨਗਰ ਕੌਂਸਲ ਵਾਧੂ ਖਰਚਾ ਆਪਣੇ ਫੰਡਾਂ ਵਿਚੋਂ ਕਰਨ ਲਈ ਪਾਬੰਦ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਉਕਤ ਯੋਗ ਕਾਰਵਾਈ ਸਮਾਂਬੱਧ ਤਰੀਕੇ ਨਾਲ ਕਰਨ ਦੇ ਉਪਰਾਲੇ ਕੀਤੇ ਜਾਣ ਤਾਂ ਜੋ ਕੰਮ ਵਿੱਚ ਦੇਰੀ ਕਰਨ ਇਲਾਕਾ ਨਿਵਾਸੀਆਂ ਨੂੰ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।