ਆਕਸਫੋਰਡ ਸਕੂਲ ਭਗਤਾ ਭਾਈ ਦੇ ਵਿਦਿਆਰਥੀਆਂ ਨੇ ਤੀਆਂ ਤੀਜ ਦੀਆਂ ਮੁਕਾਬਲੇ ਦੌਰਾਨ ਝੰਡੇ ਗੱਡੇ
ਅਸ਼ੋਕ ਵਰਮਾ
ਭਗਤਾ ਭਾਈ, 2 ਅਗਸਤ 2025 : ਦ ਆਕਸਫੋਰਡ ਸਕੂਲ ਆਫ ਐਜ਼ੁਕੇਸ਼ਨ' ਇੱਕ ਅਜਿਹੀ ਮਾਣਮੱਤੀ ਸੰਸਥਾ ਹੈ ਜੋ ਵਿੱਦਿਆ ਦੇ ਨਾਲ – ਨਾਲ ਹੋਰ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਦਾ ਸ਼ਿੰਗਾਰ ਬਣਦੀ ਹੈ। ਇਸ ਸੰਸਥਾ ਦੇ ਵਿਦਿਆਰਥੀ ਹਰ ਗਤੀਵਿਧੀ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ ਅਤੇ ਆਪਣੇ ਸਕੂਲ ਦਾ ਨਾਮ ਚਮਕਾਉਂਦੇ ਹਨ।
ਪਿਛਲੇ ਦਿਨ ਇਸ ਸੰਸਥਾ ਦੇ ਐਨ.ਸੀ.ਸੀ. ਆਰਮੀ ਵਿੰਗ ਦੇ ਕੈਡਿਟਾਂ (ਵਿਦਿਆਰਥਣਾਂ) ਨੇ ਬਠਿੰਡਾ ਵਿਖੇ ਹੋਏ ਤੀਜ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਪਹਿਲਾ ਸਥਾਨ ਪ੍ਰਾਪਤ ਕੀਤਾ ।20 ਪੀ.ਬੀ,ਬੀ.ਐਨ, ਐਨ. ਸੀ. ਸੀ ਬਠਿੰਡਾ ਵੱਲੋਂ ਇੰਟਰ ਯੂਨਿਟ ਸਕੂਲ ਅਤੇ ਕਾਲਜ ਮੁਕਾਬਲੇ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਵਿਖੇ ਕਰਵਾਏ ਗਏ।ਇਸ ਤੀਜ ਮੁਕਾਬਲੇ ਸਮਾਰੋਹ ਵਿੱਚ ਬਠਿੰਡੇ ਅਤੇ ਇਲਾਕੇ ਦੇ ਨਾਮਵਰ ਸਕੂਲਾਂ , ਕਾਲਜਾਂ ਨੇ ਹਿੱਸਾ ਲਿਆ।
ਇਸ ਸੰਸਥਾ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ ਸਾਰੇ ਸਕੂਲਾਂ ਅਤੇ ਕਾਲਜਾਂ ਦੇ ਮੁਕਾਬਲਿਆਂ ਵਿੱਚੋਂ “ਦ ਆਕਸਫੋਰਡ ਸਕੂਲ ਆਫ ਐਜ਼ੁਕੇਸ਼ਨ” ਨੇ ਪਹਿਲੀ ਪੁਜੀਸ਼ਨ ਪ੍ਰਾਪਤ ਕੀਤੀ। ਸਮਾਰੋਹ ਦੀ ਪ੍ਰਧਾਨਗੀ ਅਤੇ ਅਗਵਾਈ ਕਰਨ ਵਾਲੇ ਕਰਨਲ ਏ.ਡੀ. ਪਿਤਰੇ , ਕਰਨਲ ਨਵਲ ਕਿਸ਼ੋਰ ਸ਼ਰਮਾ, ਜੀ. ਡੀ ਚੌਹਾਨ ਅਤੇ ਰਾਜਿੰਦਰਾ ਕਾਲਜ ਦੇ ਪ੍ਰਿੰਸੀਪਲ ਨੇ ਆਕਸਫੋਰਡ ਸਕੂਲ ਦੀ ਗਿੱਧਾ ਟੀਮ ( ਐਨ. ਸੀ.ਸੀ ਕੈਡਿਟ ) ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ।
ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਸਮੁੱਚੀ ਗਿੱਧਾ ਟੀਮ ਨੂੰ ਵਧਾਈ ਦਿੰਦੇ ਹੋਏ , ਬਾਕੀ ਵਿਦਿਆਰਥੀਆਂ ਨੂੰ ਵੀ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ । ਇਸ ਸਮੇਂ ਸਕੂਲ ਦੇ ਪ੍ਰਧਾਨ ਸ:ਗੁਰਮੀਤ ਸਿੰਘ ਗਿੱਲ ਅਤੇ ਵਾਈਸ ਚੇਅਰਮੈਨ ਸ: ਪਰਮਪਾਲ ਸਿੰਘ ਸ਼ੈਰੀ ਨੇ ਬੱਚਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਆਉਣ ਵਾਲੇ ਸਮੇ ਵਿੱਚ ਇਸ ਤਰ੍ਹਾਂ ਦਿਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ।