ਨਾ ਫਨਕਾਰ ਤੁਝ ਸਾ ਤੇਰੇ ਬਾਦ ਆਇਆ, ਮੁਹੰਮਦ ਰਫੀ ਤੂੰ ਬਹੁਤ ਯਾਦ ਆਇਆ
ਰੋਹਿਤ ਗੁਪਤਾ
ਗੁਰਦਾਸਪੁਰ , 02 ਅਗਸਤ 2025- ਸਿਨੇ ਜਗਤ ਦੇ ਮਹਾਨ ਗਾਇਕ ਮਰਹੂਮ ਮੁਹੰਮਦ ਰਫੀ ਦੀ ਯਾਦ ਵਿੱਚ ਫਤਿਹਗੜ੍ਹ ਚੂੜੀਆਂ ਵਿੱਚ ਸ਼ਾਨਦਾਰ ਪ੍ਰੌਗਰਾਮ ਕਰਵਾਇਆ ਗਿਆ। ਬਟਾਲਾ ਦੇ ਰਹਿਣ ਵਾਲੇ ਸੋਹਨ ਬਜਾਲਾ ਵੱਲੋਂ ਸ਼ਹਿਰ ਦੇ ਕੁਝ ਸਮਾਜ ਸੇਵਕਾਂ ਦੇ ਸਹਿਯੋਗ ਨਾਲ ਇਹ ਸਮਾਗਮ ਕਰਵਾਇਆ ਗਿਆ ਸੀ ਜਿਸ ਵਿੱਚ ਵੱਖ-ਵੱਖ ਸਿੰਗਰਾਂ ਨੇ ਮੁਹੰਮਦ ਰਫੀ ਦੇ ਗਾਏ ਗਾਣੇ ਗਾ ਕੇ ਖੂਬ ਸਮਾਂ ਬੰਨਿਆ । ਸਮਾਗਮ ਵਿੱਚ ਹਿੱਸਾ ਲੈਣ ਵਾਲਿਆਂ ਦਾ ਕਹਿਣਾ ਸੀ ਕਿ ਅੱਜ ਦੀ ਲਚਰ ਗਾਇਕੀ ਸੰਗੀਤ ਦੀ ਪਰਿਭਾਸ਼ਾ ਹੀ ਬਦਲ ਦਿੱਤੀ ਹੈ। ਅਜਿਹੇ ਵਿੱਚ ਮੁਹੰਮਦ ਰਫੀ ਵਰਗੇ ਗਾਇਕ ਅਤੇ ਉਹਨਾਂ ਦੇ ਗਾਏ ਗੀਤ ਪੁਰਾਣੇ ਸਮਿਆਂ ਦੇ ਸੰਗੀਤ ਅਤੇ ਸ਼ਾਇਰੀ ਦੀ ਮਹਾਨਤਾ ਨੂੰ ਅੱਜ ਵੀ ਜਿੰਦਾ ਰੱਖੇ ਹੋਏ ਹਨ। ਸਮਾਗਮ ਤੋਂ ਬਾਅਦ ਮੁਹੰਮਦ ਰਫੀ ਦੇ ਗੀਤ ਗਾਉਣ ਵਾਲੇ ਗਾਇਕਾਂ ਅਤੇ ਅਹਿਮ ਸ਼ਖਸੀਅਤਾਂ ਨੂੰ ਸਨਮਾਨਤ ਵੀ ਕੀਤਾ ਗਿਆ।