← ਪਿਛੇ ਪਰਤੋ
ਵੱਡਾ ਹਾਦਸਾ ਹੋਣੋ ਟਲਿਆ, ਬਰਸਾਤ ਕਾਰਨ ਪੈ ਚੁੱਕਿਆ ਸੀ ਚੌਂਕ ਵਿਖੇ ਪਾੜ
ਸੁਖਮਿੰਦਰ ਭੰਗੂ
ਲੁਧਿਆਣਾ 2 ਅਗਸਤ 2025 ਉੱਘੇ ਸਮਾਜ ਸੇਵੀ ਅਤੇ ਆਰਟੀਆਈ ਸਕੱਤਰ ਅਰਵਿੰਦ ਸ਼ਰਮਾ ਦੀ ਸੂਝ ਬੂਝ ਨਾਲ ਵੱਡਾ ਹਾਦਸਾ ਹੋਣੋ ਟਲ ਗਿਆ। ਲੁਧਿਆਣੇ ਦੇ ਮਸ਼ਹੂਰ ਮਿੰਟ ਗੁਮਰੀ ਚੌਂਕ ਵਿਖੇ ਬਰਸਾਤ ਕਾਰਨ ਇੱਕ ਛੋਟਾ ਜਿਹਾ ਪਾੜ ਪੈ ਚੁੱਕਿਆ ਸੀ ਦੇਖਣ ਨੂੰ ਉਪਰੋਂ ਉਹ ਛੋਟਾ ਲੱਗਦਾ ਸੀ ਪਰ ਤਕਰੀਬਨ 8 ਤੋਂ 10 ਫੁੱਟ ਡੂੰਘਾ ਉਹ ਪਾੜ ਬਣ ਚੁੱਕਿਆ ਸੀ ਜਿਸ ਨੂੰ ਦੇਖਦੇ ਹੀ ਅਰਵਿੰਦ ਸ਼ਰਮਾ ਨੇ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਨੂੰ ਤਸਵੀਰਾਂ ਪਾ ਕੇ ਸੂਚਿਤ ਕੀਤਾ। ਜਦੋਂ ਅਧਿਕਾਰੀਆਂ ਨੂੰ ਸੂਚਿਤ ਕੀਤਾ ਤਾਂ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਉਸ ਪਏ ਹੋਏ ਪਾੜ ਨੂੰ ਚੰਗੀ ਤਰ੍ਹਾਂ ਜੇਸੀਬੀ ਮਸ਼ੀਨ ਨਾਲ ਪੁੱਟਿਆ ਗਿਆ ਤੇ ਉਸਦੀ ਹੁਣ ਰਿਪੇਅਰ ਹੋ ਰਹੀ ਹੈ। ਆਸ ਪਾਸ ਇਲਾਕੇ ਵਿੱਚ ਅਰਵਿੰਦ ਸ਼ਰਮਾ ਦੀ ਇਸ ਸੂਝ ਬੂਝ ਕਾਰਨ ਕਾਫੀ ਪ੍ਰਸ਼ੰਸਾ ਹੋ ਰਹੀ ਹੈ । ਇਕੱਲਾ ਇਸ ਜਗ੍ਹਾ ਹੀ ਨਹੀਂ ਜਿੱਥੇ ਵੀ ਕਿਤੇ ਲੋਕ ਹਿੱਤਾਂ ਕੀ ਗੱਲ ਕਰਨੀ ਹੁੰਦੀ ਹੈ ਤਾਂ ਅਰਵਿੰਦ ਸ਼ਰਮਾ ਨੂੰ ਸਭ ਤੋਂ ਮੂਹਰੇ ਦੇਖਿਆ ਜਾਂਦਾ ਹੈ।
Total Responses : 5706