ਸੁਖਜਿੰਦਰ ਰੰਧਾਵਾ ਦੇ ਪਿੰਡ ਦੇ ਸ਼ਮਸਾਨ ਘਾਟ 'ਚ ਮਿਲੀ ਔਰਤ ਦੀ ਲਾਸ਼, ਕਤੂਰੇ ਨੋਚ ਰਹੇ ਸੀ ਲਾਸ਼
ਰੋਹਿਤ ਗੁਪਤਾ
ਗੁਰਦਾਸਪੁਰ , 02 ਅਗਸਤ 2025- ਪੁਲਿਸ ਜ਼ਿਲਾ ਬਟਾਲਾ ਵਿੱਚ ਪੈਂਦੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਰੰਧਾਵਾ ਦੇ ਪਿੰਡ ਧਾਰੋਵਾਲੀ ਦੇ ਸ਼ਮਸ਼ਾਨ ਘਾਟ ਵਿੱਚੋਂ ਕਰੀਬ 52 ਸਾਲਾਂ ਔਰਤ ਦੀ ਲਾਸ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਧਾਰੋਵਾਲੀ ਦੇ ਸਰਪੰਚ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦਾ ਇੱਕ ਵਿਅਕਤੀ ਜਦੋਂ ਸ਼ਮਸ਼ਾਨ ਘਾਟ ਵਿੱਚ ਲੱਗੇ ਨਲਕੇ ਤੇ ਹੱਥ ਧੋਣ ਆਇਆ ਤਾਂ ਸ਼ਮਸ਼ਾਨ ਘਾਟ ਵਿੱਚ ਇਕ ਔਰਤ ਦੀ ਸ਼ੱਕੀ ਹਾਲਾਤਾਂ ਵਿੱਚ ਲਾਸ ਪਈ ਹੋਈ ਸੀ ਤੇ ਜਿਸ ਨੂੰ ਛੋਟੇ ਕਤੂਰੇ ਨੋਚ ਖਾਂ ਰਹੇ ਸਨ ਤਾਂ ਸਾਡੇ ਵੱਲੋਂ ਤੁਰੰਤ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਦੇ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਗਈ ਜਿਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਜਦੋਂ ਉਸ ਦੀ ਲਾਸ ਲਾਗੇ ਪਏ ਬੈਗ ਦੀ ਤਲਾਸ਼ੀ ਲਈ ਗਈ ਤਾਂ ਬੈਗ ਵਿੱਚੋਂ ਇੱਕ ਵੋਟਰ ਕਾਰਡ ਮਿਲਿਆ ਜਿਸ ਦੀ ਪਹਿਚਾਨ ਕੁਲਜੀਤ ਕੌਰ ਪਤਨੀ ਲਖਬੀਰ ਸਿੰਘ ਵਾਸੀ ਪਿੰਡ ਭਾਗੋਵਾਲ ਵਜੋਂ ਹੋਈ ਹੈ।
ਉਧਰ ਮੌਕੇ ਤੇ ਪਹੁੰਚੇ ਮ੍ਰਿਤਕ ਔਰਤ ਕੁਲਜੀਤ ਕੌਰ ਦੇ ਵਾਰਸਾਂ ਨੇ ਦੱਸਿਆ ਕਿ ਉਹ ਬੀਤੇ ਕੱਲ ਘਰੋਂ ਕਹਿ ਕੇ ਗਈ ਸੀ ਕਿ ਮੈਂ ਬਟਾਲੇ ਚਲੀ ਹਾਂ ਪਰ ਉਹ ਘਰ ਵਾਪਸ ਨਹੀਂ ਆਈ ਤੇ ਪੁਲਿਸ ਅਧਿਕਾਰੀਆਂ ਤੋਂ ਮਿਲੀ ਸੂਚਨਾ ਤੇ ਉਹ ਧਾਰੋਵਾਲੀ ਦੇ ਦੇ ਸ਼ਮਸ਼ਾਨ ਘਾਟ ਵਿੱਚ ਪਹੁੰਚ ਕੇ ਲਾਸ ਦੀ ਸਨਾਖਤ ਕੀਤੀ ਗਈ ਹੈ।ਮ੍ਰਿਤਕ ਦੇ ਘਰ ਵਾਲੇ ਲਖਬੀਰ ਸਿੰਘ ਅਤੇ ਪਰਿਵਾਰਕ ਮੈਂਬਰਾਂ ਨੇ ਸ਼ੱਕ ਜਤਾਇਆ ਹੈ ਕਿ ਕੁਲਜੀਤ ਕੌਰ ਦੀ ਕਿਸੇ ਨੇ ਹੱਤਿਆ ਕਰਕੇ ਉਸ ਦੀ ਲਾਸ ਪਿੰਡ ਧਾਰੋਵਾਲੀ ਦੇ ਸ਼ਮਸ਼ਾਨ ਘਾਟ ਵਿੱਚ ਸੁੱਟੀ ਹੈ।ਇਸ ਮੌਕੇ ਉਹਨਾਂ ਪੰਜਾਬ ਪੁਲਿਸ ਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਦੀ ਨਿਰਪੱਖ ਜਾਂਚ ਕਰਕੇ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲਾਇਆ ਜਾਵੇ।
ਉਧਰ ਇਸ ਸਬੰਧੀ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਦੇ ਐਸਐਚਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਧਾਰੋਵਾਲੀ ਦੇ ਸ਼ਮਸ਼ਾਨ ਘਾਟ ਵਿੱਚ ਇੱਕ ਕਰੀਬ 52 ਸਾਲਾ ਔਰਤ ਦੀ ਲਾਸ ਮਿਲੀ ਹੈ ਤੇ ਉਸ ਦੀ ਵੋਟਰ ਕਾਰਡ ਤੋਂ ਪਹਿਚਾਨ ਕੁਲਜੀਤ ਕੌਰ ਪਤਨੀ ਲਖਬੀਰ ਸਿੰਘ ਵਾਸੀ ਭਾਗੋਵਾਲ ਵਜੋਂ ਹੋਈ ਹੈ ਤੇ ਮ੍ਰਿਤਕ ਔਰਤ ਦੇ ਵਾਰਸਾਂ ਦੇ ਬਿਆਨ ਕਲਮਬੰਦ ਕਰਕੇ ਲਾਸ ਦਾ ਸਿਵਿਲ ਹਸਪਤਾਲ ਬਟਾਲਾ ਤੋਂ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਤੇ ਪੋਸਟਮਾਰਟ ਦੀ ਰਿਪੋਰਟ ਆਉਣ ਉਪਰੰਤ ਅਗਲੀ ਬਣਦੀ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।