ਭਾਰਤੀ ਸਟੇਟ ਬੈਂਕ ਵਲੋਂ ਸਥਾਨਕ ਕਾਲੀ ਮਾਤਾ ਮੰਦਿਰ ਵਿਖੇ ਲਗਾਇਆ ਖੂਨਦਾਨ ਕੈਂਪ
ਮਾਲੇਰਕੋਟਲਾ 28 ਜੂਨ ਭਾਰਤੀ ਸਟੇਟ ਬੈਂਕ ਦੀ 70ਵੀਂ ਵਰੇਗੰਢ ਮੌਕੇ ਤੇ ਸਥਾਨਕ ਕਾਲੀ ਮਾਤਾ ਮੰਦਿਰ ਵਿਖੇ ਖੂਨ ਦਾਨ ਕੈਂਪ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਵਲੰਟੀਅਰਾਂ,ਖੂਨਦਾਨ ਪ੍ਰੇਮੀਆਂ ,ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆ, ਬੈਂਕ ਦੇ ਖਾਤਾ ਧਾਰਕਾਂ ਅਤੇ ਸਟਾਫ ਵਲੋਂ ਖੂਨ ਦਾਨ ਕੀਤਾ । ਭਾਰਤੀ ਸਟੇਟ ਬੈਂਕ ਦੇ ਉੱਪ ਮਹਾ ਪ੍ਰਬੰਧਕ ਅਭਿਸ਼ੇਕ ਸ਼ਰਮਾ ਨੇ ਕਿਹਾ ਕਿ ਕਿਸੇ ਦੂਸਰੇ ਦੀ ਜਾਨ ਬਚਾਉਣ ਲਈ ਖੂਨਦਾਨੀ ਵੱਲੋਂ ਦਿੱਤਾ ਗਿਆ ਖੂਨ ਕਿਸੇ ਦੀ ਜ਼ਿੰਦਗੀ ਬਚਾਅ ਸਕਦਾ ਹੈ। ਉਨ੍ਹਾਂ ਹਰੇਕ ਤੰਦਰੁਸਤ ਵਿਅਕਤੀ ਨੂੰ ਆਪਣਾ ਖੂਨ ਦਾਨ ਕਰਨ ਦੀ ਅਪੀਲ ਕਰਦਿਆ ਕਿਹਾ ਕਿ ਖੂਨਦਾਨ ਕਰਨ ਨਾਲ ਸਰੀਰ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਆਉਦੀ ਸਗੋਂ ਸਰੀਰ 'ਚ ਖੂਨ ਥੋੜ੍ਹੇ ਸਮੇਂ 'ਚ ਹੀ ਪੂਰਾ ਹੋ ਜਾਂਦਾ ਹੈ। ਭਾਰਤੀ ਸਟੇਟ ਬੈਂਕ ਦੇ ਖੇਤਰੀ ਪ੍ਰਬੰਧਨ ਵਿਪਿਨ ਕੌਸ਼ਲ ਖੂਨਦਾਨੀਆਂ ਨੂੰ ਪ੍ਰੇਰਿਤ ਕਰਦਿਆ ਕਿਹਾ ਕਿ ਸਾਨੂੰ ਕਿਸੇ ਭੇਦ ਭਾਵ ਦੇ ਖੂਨਦਾਨ ਕਰਨ ਲਈ ਹਰ ਸਮੇਂ ਤਿਆਰ ਰਹਿਣਾ ਚਾਹੀਦਾ ਹੈ । ਮਨੁੱਖਤਾ ਦੀ ਸੱਚੀ ਸੇਵਾ ਖੂਨਦਾਨ ਹੈ। ਇਸ ਮਨੁੱਖਤਾ ਦੀ ਸੇਵਾ ਵਾਲੇ ਕੰਮ 'ਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।