ਸਬਜ਼ੀ ਮੰਡੀ ਆੜਤੀ ਐਸੋਸੀਏਸ਼ਨ ਨੇ ਲੁਧਿਆਣਾ ਜਿਮਨੀ ਚੋਣ ਜਿੱਤ ਦੀ ਮਨਾਈ ਖੁਸ਼ੀ
ਲੱਡੂ ਵੰਡੇ ਪਾਏ ਭੰਗੜੇ
ਰੋਹਿਤ ਗੁਪਤਾ
ਗੁਰਦਾਸਪੁਰ 24 ਜੂਨ ਸਬਜ਼ੀ ਮੰਡੀ ਆੜਤੀ ਐਸੋਸੀਏਸ਼ਨ ਵੱਲੋਂ ਪ੍ਰਧਾਨ ਰਵੀ ਮਹਾਜਨ ਦੀ ਪ੍ਰਧਾਨਗੀ ਹੇਠ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੀ ਲੁਧਿਆਣਾ ਵੈਸਟ ਦੀ ਚਿਮਨੀ ਚੋਣ ਵਿੱਚ ਸਾਢੇ ਦੱਸ ਹਜਾਰ ਤੋਂ ਵੱਧ ਦੀ ਲੀਡ ਨਾਲ ਹੋਈ ਜਿੱਤ ਦੀ ਖੁਸ਼ੀ ਵਿੱਚ ਭੰਗੜੇ ਪਾ ਕੇ ਅਤੇ ਲੱਡੂ ਵੰਡ ਕੇ ਜਾਹਿਰ ਕੀਤੀ ਗਈ। ਸਬਜ਼ੀ ਮੰਡੀ ਆੜਤੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਸਬਜ਼ੀ ਮੰਡੀ ਦੇ ਹੋਰ ਸਬਜ਼ੀ ਵਿਕਰੇਤਾਵਾਂ ਵੱਲੋਂ ਇਕੱਠੇ ਹੋ ਕੇ ਪ੍ਰਧਾਨ ਰਵੀ ਮਹਾਜਨ ਨੂੰ ਇਸ ਜਿੱਤ ਦੇ ਲਈ ਵਧਾਈ ਦਿੱਤੀ ਗਈ ।
ਉੱਥੇ ਹੀ ਐਸੋਸੀਏਸ਼ਨ ਦੇ ਪ੍ਰਧਾਨ ਰਵੀ ਮਹਾਜਨ ਨੇ ਕਿਹਾ ਕਿ ਇਹ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਲੋਕ ਹਿੱਤ ਅਤੇ ਵਿਕਾਸ ਕਾਰਜਾਂ ਦੀ ਜਿੱਤ ਹੈ । ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿੱਚ ਆਉਂਦਿਆਂ ਹੀ ਸੂਬੇ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਨੇ ਸ਼ੁਰੂ ਕਰ ਦਿੱਤੇ ਅਤੇ ਅਨੇਕਾਂ ਸਹੂਲਤਾਂ ਸੂਬੇ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਹਨ ਉੱਥੇ ਹੀ ਉਹਨਾਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਲ ਵੱਲੋਂ ਕੀਤੀ ਜਾ ਰਹੀ ਮਿਹਨਤ ਅਤੇ ਹਲਕੇ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਵੀ ਸ਼ਲਾਘਾ ਕੀਤੀ ।
ਉਹਨਾਂ ਕਿਹਾ ਕਿ ਰਮਨ ਬਹਿਲ ਵਲੋਂ ਆਪਣੇ ਸਾਥੀਆਂ ਨਾਲ ਲੁਧਿਆਣਾ ਜਿਮਨੀ ਚੋਣਾਂ ਵਿੱਚ ਲੋਕਾਂ ਨੂੰ ਪਾਰਟੀ ਦੇ ਕੰਮਾਂ ਬਾਰੇ ਜਾਗਰੂਕ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਗਈ ਸੀ ਜਦਕਿ ਸ਼ਹਿਰ ਵਿੱਚ ਵੀ ਵਧੇਰੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਲੰਬੇ ਅਰਸੇ ਤੋਂ ਸਬਜ਼ੀ ਮੰਡੀ ਦੀ ਸੜਕ ਬਣਾਉਣ ਦੀ ਮੰਗ ਰਮਨ ਬਹਲ ਵੱਲੋਂ ਹੀ ਪੂਰੀ ਕੀਤੀ ਗਈ ਅਤੇ ਹੁਣ ਸਬਜ਼ੀ ਮੰਡੀ ਦੇ ਆੜਤੀਆਂ ਲਈ ਸ਼ੈਡ ਬਣਾਉਣ ਦੀ ਮੰਗ ਵੀ ਉਹਨਾਂ ਵੱਲੋਂ ਮਨਜ਼ੂਰ ਕਰ ਲਈ ਗਈ ਹੈ ਅਤੇ ਜਲਦੀ ਹੀ ਸ਼ੈਡ ਬਣਾਉਣ ਦਾ ਕੰਮ ਵੀ ਸ਼ੁਰੂ ਕਰਵਾ ਦਿੱਤਾ ਜਾਵੇਗਾ , ਜਿਸ ਦੇ ਲਈ ਰਮਨ ਬਹਿਲ ਧੰਨਵਾਦ ਦੇ ਪਾਤਰ ਹਨ।
ਇਸ ਮੌਕੇ ਕਾਕਾ ਮਾਣਾ, ਕਮਲ ਮਹਾਜਨ ,ਗੋਲਡੀ ਮਿੰਟੂ, ਵਿਜੇ, ਧਰਮਿੰਦਰ ,ਅਸ਼ਵਨੀ, ਗੁਲਸ਼ਨ, ਧਰਮਪਾਲ, 10 ਮਿੰਟਾਂਂ,ਅਭੀ, ਮਦਨ ਲਾਲ ਅਤੇ ਐਸੋਸੀਏਸ਼ਨ ਦੇ ਹੋਰ ਮੈਂਬਰ ਵੀ ਹਾਜ਼ਰ ਸਨ।