ਆਮ ਆਦਮੀ ਲਈ ਸਹਾਈ ਹੋਵੇਗਾ ਸਿਹਤ ਵਿਭਾਗ ਵੱਲੋਂ ਬਣਾਇਆ ਯੂ ਵਿਨ ਪੋਰਟਲ -ਡਾ ਮੀਨਾਕਸ਼ੀ ਸਿੰਗਲਾ
ਅਸ਼ੋਕ ਵਰਮਾ
ਬਠਿੰਡਾ, 20 ਜੂਨ 2025 :ਪੰਜਾਬ ਸਰਕਾਰ ਅਤੇ ਸਿਵਲ ਸਰਜਨ ਡਾ ਰਮਨਦੀਪ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਵੱਲੋਂ ਰੁਟੀਨ ਟੀਕਾਕਰਨ ਦਾ ਪੂਰਾ ਆਨਲਾਇਨ ਰਿਕਾਰਡ ਯੂ -ਵਿਨ ਪੋਰਟਲ ਤੇ ਰੱਖਿਆ ਜਾਂਦਾ ਹੈ ਯੂ-ਵਿਨ ਪੋਰਟਲ ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਵਿੱਚ ਚਲਾਇਆ ਗਿਆ ਇੱਕ ਡਿਜੀਟਲ ਪਲੇਟਫਾਰਮ ਹੈ। ਇਹ ਪੋਰਟਲ ਖਾਸ ਕਰਕੇ ਟੀਕਾਕਰਨ ਨੂੰ ਡਿਜੀਟਲ ਢੰਗ ਨਾਲ ਟ੍ਰੈਕ ਕਰਨ ਅਤੇ ਪ੍ਰਬੰਧਤ ਕਰਨ ਲਈ ਬਣਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਜਿਲ੍ਹਾ ਟੀਕਾਕਰਣ ਅਫ਼ਸਰ ਡਾ ਮੀਨਾਕਸ਼ੀ ਸਿੰਗਲਾ ਨੇ ਦੱਸਿਆ ਕਿ ਯੂ ਵਿਨ ਪੋਰਟਲ ਵਿੱਚ ਜਨਮ ਤੋਂ ਲੈ ਕੇ ਵੱਡੀ ਉਮਰ ਤੱਕ ਟੀਕਾਕਰਨ ਦਾ ਰਿਕਾਰਡ ਰੱਖਿਆ ਜਾਂਦਾ ਹੈ ।ਉਹਨਾਂ ਦੱਸਿਆ ਕਿ ਹਰ ਨਾਗਰਿਕ ਦਾ ਟੀਕਾਕਰਨ ਇਤਿਹਾਸ ਇਕ ਥਾਂ ਤੇ ਡਿਜੀਟਲ ਤੌਰ ਤੇ ਉਪਲਬਧ ਹੁੰਦਾ ਹੈ।
ਉਹਨਾਂ ਦੱਸਿਆ ਕਿ ਮਾਤਾ ਅਤੇ ਬੱਚੇ ਦੀ ਪਹਿਲਾਂ ਤੋਂ ਰਜਿਸਟ੍ਰੇਸ਼ਨ ਕੀਤੀ ਜਾਂਦੀ ਹੈ ਤਾਂ ਜੋ ਉਨ੍ਹਾਂ ਨੂੰ ਸਮੇਂ 'ਤੇ ਟੀਕੇ ਲਗਣ, ਇਹ ਪਲੇਟਫਾਰਮ ਵਿੱਚ ਵੈਕਸ਼ੀਨ ਦੇ ਸਟਾਕ ਦੀ ਉਪਲਬਧਤਾ ਅਤੇ ਵਰਤੋਂ ਨੂੰ ਵੀ ਮਾਨੀਟਰ ਕੀਤਾ ਜਾਂਦਾ ਹੈ, ਪੋਰਟਲ ਰਾਹੀਂ ਟੀਕਾਕਰਨ ਦੀਆਂ ਅਗਲੀ ਤਰੀਖਾਂ ਬਾਰੇ ਮਾਤਾ-ਪਿਤਾ ਜਾਂ ਵਿਅਕਤੀਆਂ ਨੂੰ ਮੈਸੇਜ ਜਾਂ ਨੋਟੀਫਿਕੇਸ਼ਨ ਭੇਜੇ ਜਾਂਦੇ ਹਨ, ਕੋਵਿਡ-19 ਵੈਕਸੀਨ ਦੀ ਤਰ੍ਹਾਂ, ਇਸ ਪੋਰਟਲ ਰਾਹੀਂ ਹੋਰ ਟੀਕਿਆਂ ਦੇ ਸਰਟੀਫਿਕੇਟ ਵੀ ਜਾਰੀ ਹੋ ਸਕਦੇ ਹਨ। ਇਹ ਇਸ ਤਰੀਕੇ ਨਾਲ ਕੰਮ ਕਰਦਾ ਹੈ ਕਿ ਆਸ਼ਾ ਵਰਕਰ ਜਾਂ ਅਨਿਆਂ ਸਿਹਤ ਕਰਮਚਾਰੀਆਂ ਦੁਆਰਾ ਰਜਿਸਟ੍ਰੇਸ਼ਨ ਕੀਤਾ ਜਾਂਦਾ ਹੈ ਅਤੇ ਵਿਅਕਤੀਆਂ ਨੂੰ ਯੂਨੀਕ ਆਈ.ਡੀ. ਮਿਲਦੀ ਹੈ ਜੋ ਉਨ੍ਹਾਂ ਦੇ ਸਾਰੇ ਟੀਕਾਕਰਨ ਰਿਕਾਰਡ ਨਾਲ ਜੋੜੀ ਹੁੰਦੀ ਹੈ ਇਸ ਸਬੰਧੀ ਮੋਬਾਈਲ ਐਪ ਜਾਂ ਵੈਬ ਪੋਰਟਲ ਰਾਹੀਂ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਨਾਲ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਨੂੰ ਡਿਜੀਟਲ ਰੂਪ ਮਿਲਿਆ ਹੈ ਅਤੇ ਪੁਰਾਣੇ ਪੇਪਰ ਰਿਕਾਰਡ ਸਿਸਟਮ ਦੀ ਥਾਂ, ਤੇ ਸਾਰਾ ਰਿਕਾਰਡ ਡਿਜੀਟਲ ਹੋ ਗਿਆ ਹੈ । ਇਸ ਨਾਲ ਭਵਿੱਖ ਵਿੱਚ ਹਰੇਕ ਵਿਅਕਤੀ ਦੇ ਸਿਹਤ ਰਿਕਾਰਡ ਸਥਾਈ ਰੂਪ ਵਿੱਚ ਸੁਰੱਖਿਅਤ ਹੋਣਗੇ।