ਲੁਧਿਆਣਾ ਪੁਲਿਸ ਵੱਲੋਂ ਚੋਰੀ ਕਰਨ ਵਾਲੇ ਗਿਰੋਹ ਦੇ 3 ਮੈਂਬਰ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 16 ਮਈ 2025 - ਪੁਲਿਸ ਕਮਿਸ਼ਨਰ ਲੁਧਿਆਣਾ ਸਵੱਪਨ ਸ਼ਰਮਾਂ IPS, , ਰੁਪਿੰਦਰ ਸਿੰਘ PPS ਡਿਪਟੀ ਕਮਿਸ਼ਨਰ ਪੁਲਿਸ ਲੁਧਿਆਣਾ, ਸਮੀਰ ਵਰਮਾਂ PPS ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜ਼ੋਨ-1 ਲੁਧਿਆਣਾ ਅਤੇ ਦੇਵਿੰਦਰ ਚੌਧਰੀ PPS, ਸਹਾਇਕ ਕਮਿਸ਼ਨਰ ਪੁਲਿਸ ਉੱਤਰੀ ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਆਮ ਲੋਕਾਂ ਦੀ ਜਾਨ-ਮਾਲ ਅਤੇ ਕੀਮਤੀ ਸਮਾਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਇੰਸਪੈਕਟਰ ਅੰਮ੍ਰਿਤਪਾਲ ਸਿੰਘ, ਮੁੱਖ ਅਫ਼ਸਰ ਥਾਣਾ ਸਲੇਮ ਟਾਬਰੀ ਲੁਧਿਆਣਾ ਦੀ ਯੋਗ ਅਗਵਾਈ ਹੇਠ ਅਤੇ ASI ਜਿੰਦਰ ਲਾਲ ਇੰਚਾਰਜ ਪੁਲਿਸ ਚੌਂਕੀ ਐਲਡੀਕੋ ਦੀ ਅਗਵਾਈ ਹੇਠ ASI ਮੇਜਰ ਸਿੰਘ, ਪੁਲਿਸ ਚੌਂਕੀ ਐਲਡੀਕੋ ਲੁਧਿਆਣਾ ਵੱਲੋਂ ਮੁਖ਼ਬਰ ਦੀ ਇਤਲਾਹ ਦੇ ਆਧਾਰ ਤੇ ਆਪਣੀ ਨਸ਼ੇ ਦੀ ਲੋੜ ਦੀ ਪੂਰਤੀ ਲਈ ਆਮ ਨਾਗਰਿਕਾਂ ਦੇ ਵਹੀਕਲ ਚੋਰੀ ਕਰਨ ਅਤੇ ਰਾਤ ਨੂੰ ਘਰਾਂ ਦੇ ਅੰਦਰ ਵੜ ਕੇ ਸੁੱਤੇ ਪਏ ਲੋਕਾਂ ਦੇ ਮੋਬਾਈਲ ਫ਼ੋਨ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਨ ਵਾਲੇ ਗਿਰੋਹ ਦੇ 03 ਮੈਂਬਰਾਂ ਅਜੈ ਕੁਮਾਰ ਉਰਫ਼ ਗੰਜਾ ਪੁੱਤਰ ਚਮਨ ਲਾਲ ਵਾਸੀ ਪਿੰਡ ਭੱਟੀਆਂ ਬੇਟ ਲੁਧਿਆਣਾ, ਵਿੱਕੀ ਕੁਮਾਰ ਉਰਫ਼ ਬਨੌਟੀ ਪੁੱਤਰ ਸੋਨੂੰ ਵਾਸੀ ਕਿਰਾਏਦਾਰ ਜੀਤੂ ਦਾ ਮਕਾਨ ਨੇੜੇ ਖਜੂਰ ਚੌਂਕ ਲੁਧਿਆਣਾ ਅਤੇ ਪਰਮਿੰਦਰ ਸਿੰਘ ਉਰਫ਼ ਖੋਪਲੀ ਵਾਸੀ ਬੈਕ ਸਾਈਡ ਡਿਊਕ ਫ਼ੈਕਟਰੀ ਲੁਧਿਆਣਾ ਦੇ ਖ਼ਿਲਾਫ਼ ਮੁਕੱਦਮਾ ਨੰਬਰ 89 ਮਿਤੀ 14-05-2025 ਅ/ਧ-302 ( 2), 317 (2) BNS 2023 ਥਾਣਾ ਸਲੇਮ ਟਾਬਰੀ ਜ਼ਿਲ੍ਹਾ ਲੁਧਿਆਣਾ ਵਿਖੇ ਦਰਜ ਕਰ ਕੇ ਕਾਰਵਾਈ ਕਰਦਿਆਂ ਉਕਤ ਦੋਸ਼ੀਆਂ ਨੂੰ ਉਕਤ ਮੁਕੱਦਮੇ ਵਿੱਚ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਇੱਕ ਸਪਲੈਂਡਰ ਮੋਟਰਸਾਈਕਲ ਅਤੇ ਵੱਖ-ਵੱਖ ਕੰਪਨੀਆਂ ਦੇ ਕੁੱਲ 07 ਮੋਬਾਈਲ ਬਰਾਮਦ ਕੀਤੇ ਹਨ। ਇਨ੍ਹਾਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਕੇ ਇਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਨ੍ਹਾ ਦੀ ਰਿਮਾਂਡ ਦੌਰਾਨ ਪੁੱਛ-ਗਿੱਛ ਤੋਂ ਲੁੱਟ-ਖੋਹ ਅਤੇ ਚੋਰੀ ਦੀਆਂ ਹੋਰ ਵਾਰਦਾਤਾਂ ਟਰੇਸ ਹੋਣ ਦੀ ਸੰਭਾਵਨਾ ਹੈ। ਇਸ ਮੁਕੱਦਮੇ ਦੀ ਤਫ਼ਤੀਸ਼ ਜਾਰੀ ਹੈ।