ਜਿਲ੍ਹਾ ਰੋਜਗਾਰ ਬਿਊਰੋ ਵਿਚ ਵਿਦਿਆਰਥੀਆਂ ਨੂੰ ਕੈਰੀਅਰ ਗਾਈਡੈਂਸ ਅਤੇ ਕਾਊਂਸਲਿੰਗ ਮਹੁੱਈਆਂ ਕਰਵਾਉਂਦਿਆਂ ਨਸ਼ਿਆਂ ਵਿਰੁੱਧ ਕਰਵਾਇਆ ਪ੍ਰਣ
ਵਿਦਿਆਰਥੀ ਜੀਵਨ ਵਿਚ ਕਾਊਂਸਲਿੰਗ ਦਾ ਬਹੁਤ ਵੱਡਾ ਮਹੱਤਵ: ਰਜੇਸ਼ ਕੁਮਾਰ ਸਰਮਾ ਡੀ.ਈ.ੳ
ਰੋਹਿਤ ਗੁਪਤਾ
ਗੁਰਦਾਸਪੁਰ 14 ਮਈ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਚ ਵੱਖ—ਵੱਖ ਸੰਸਥਾਵਾਂ ਤੋਂ ਆਏ ਵਿਦਿਆਰਥੀਆਂ ਅਤੇ ਰੋਜਗਾਰ ਕੈਂਪ ਵਿਚ ਪਹੁੰਚੇ ਨੌਜਵਾਨਾਂ ਨੂੰ ਕੈਰੀਅਰ ਗਾਈਡੈਂਸ ਅਤੇ ਕਾਊਂਸਲਿੰਗ ਮੁਹੱਈਆਂ ਕਰਵਾਉਦਿਆਂ ਨਸ਼ਿਆਂ ਵਿਰੁੱਧ ਪ੍ਰਣ ਕਰਵਾਇਆ ਗਿਆ। ਮੁੱਖ ਮਹਿਮਾਨ ਜਿਲ੍ਹਾ ਸਿੱਖਿਆ ਅਫਸਰ(ਸ) ਗੁਰਦਾਸਪੁਰ ਰਾਜੇਸ਼ ਕੁਮਾਰ ਸਰਮਾ,ਸਟੇਟ ਐਵਾਰਡੀ ਵਲੋਂ ਵਿਦਿਆਰਥੀਆਂ ਦੇ ਜੀਵਨ ਵਿਚ ਕਾਊਂਸਲਿੰਗ ਦੇ ਮਹੱਤਵ ਵਾਰੇ ਵਿਸਥਾਰ ਸਹਿਤ ਦੱਸਿਆ ।ਉਹਨਾਂ ਨੇ ਸਕੂਲਾਂ ਦੇ ਵਿਦਿਆਰਥੀਆਂ ਅਤੇ ਰੋਜਗਾਰ ਕੈਂਪ ਵਿਚ ਭਾਗ ਲੈਣ ਆਏ ਨੌਜਵਾਨਾਂ ਨੂੰ ਆਪਣਾ ਬਾਇਓ ਡਾਟਾ ਕਿਵੇਂ ਤਿਆਰ ਕਰਨਾ ਹੈ ਅਤੇ ਇੰਟਰਵਿਊ ਸਮੇਂ ਆਪਣੇ ਬਾਰੇ ਕਿਵੇਂ ਆਪਣੀ ਪੇਸ਼ਕਾਰੀ ਕਰਨੀ ਹੈ ਬਾਰੇ ਦੱਸਿਆ। ਉਹਨਾਂ ਵਿਦਿਆਰਥੀਆਂ ਨਾਲ ਆਏ ਅਧਿਆਪਕਾਂ ਨੂੰ ਕਿਹਾ ਕਿ ਤੁਸੀ ਆਪਣੇ ਸਕੂਲਾਂ ਵਿਚ ਸਾਰੇ ਵਿਦਿਆਰਥੀਆਂ ਦਾ ਬਾਇਓਡਾਟਾ ਜਰੂਰ ਤਿਆਰ ਕਰਵਾਉ। ਪਰਮਿੰਦਰ ਸਿੰਘ ਸੈਣੀ ਜਿਲ੍ਹਾ ਗਾਈਡੈਂਸ ਕਾਊਂਸਲਰ ਨੇ ਵਿਦਿਆਰਥੀਆਂ ਨੂੰ ਵਿਸ਼ਿਆਂ ਦੀ ਚੋਣ ਅਤੇ ਸੰਸਥਾ ਦੀ ਚੋਣ ਕਿਵੇਂ ਕਰਨੀ ਹੈ ਬਾਰੇ ਵਿਸ਼ਥਾਰ ਸਹਿਤ ਦੱਸਦਿਆਂ ਸਾਰਿਆਂ ਦੀ ਸਮੂਹਿਕ ਕਾਊਂਸਲਿੰਗ ਕੀਤੀ।ਉਹਨਾਂ ਇਹ ਵੀ ਕਿਹਾ ਕਿ ਵਿਸ਼ਿਆਂ ਦੀ ਚੋਣ ਅਤੇ ਸੰਸਥਾਂ ਦੀ ਚੋਣ ਕਿਸੇ ਦੇ ਪ੍ਰਭਾਵ ਹੇਠ ਆ ਕੇ ਨਾ ਕੀਤੀ ਜਾਵੇ ਆਪਣੀ ਰੁੱਚੀ ਨੂੰ ਧਿਆਨ ਵਿਚ ਰੱਖਦਿਆਂ ਵਿਸ਼ਿਆਂ ਦੀ ਚੋਣ ਕੀਤੀ ਜਾਵੇ ਅਤੇ ਆਪਣੇ ਪ੍ਰਰਵਾਰਿਕ ਹਾਲਾਤਾਂ ਨੂੰ ਦੇਖਦਿਆਂ ਸੰਸਥਾਂ ਦੀ ਚੋਣ ਕੀਤੀ ਜਾਵੇ।ਉਹਨਾਂ ਵਲੋਂ ਸਾਰੇ ਹਾਜਰੀਨ ਨੂੰ ਯੁੱਧ ਨਸ਼ਿਆ ਵਿਰੁੱਧ ਮੁਹਿਮ ਤਹਿਤ ਨਸ਼ਿਆਂ ਤੋਂ ਬੱਚਣ ਲਈ ਪ੍ਰਣ ਕਰਵਾਇਆ ਗਿਆ। ਜਿਲ੍ਹਾ ਰੋਜਗਾਰ ਅਫਸਰ ਪ੍ਰਸ਼ੋਤਮ ਸਿੰਘ ਚਿੱਬ ਨੇ ਰੋਜਗਾਰ ਬਿਊਰੋ ਵਲੋਂ ਮਹੁੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣੂ ਕਰਵਾਇਆ ਅਤੇ ਦੱਸਿਆ ਕਿ ਮਿਸ਼ਨ ਉਮੀਦ ਤਹਿਤ ਰੋਜਗਾਰ ਬਿਊਰੋ ਵਿਚ ਸਿਵਨ ਸਰਵਸਿਜ਼ ਪ੍ਰੀਖਿਆਵਾਂ ਦੀ ਮੁਫਤ ਕੋਚਿੰਗ ਦਿੱਤੀ ਜਾ ਰਹੀ ਅਤੇ ਫੌਜ ਯਦੀ ਭਰਤੀ ਲਈ ਮੁਫਤ ਕੋਚਿੰਗ ਦੀ ਸੁਰੂਆਤ ਸਰਕਾਰੀ ਕਾਲਜ ਗੁਰਦਾਸਪੁਰ ਅਤੇ ਸਕੂਲ ਆਫ ਐਮੀਨੈਂਸ ਬਟਾਲਾ ਵਿਖੇ ਕਰਵਾਈ ਗਈ ਹੈ। ਮੁਫਤ ਕੋਚਿੰਗ ਦਾ ਲਾਭ ਲੈਣ ਲਈ ਚਾਹਵਾਨ ਨੌਜਵਾਨ ਰੋਜਗਾਰ ਬਿਊਰੋ ਗੁਰਦਾਸਪੁਰ ਅਤੇ ਹੈਲਪਲਾਇਨ ਨੰ: 7888592634 ਤੇ ਸੰਪਰਕ ਕਰ ਸਕਦੇ ਹਨ। ਇਸ ਕੰਮ ਲਈ ਪਰਮਿੰਦਰ ਸਿੰਘ ਸੈਣੀ ਜਿਲ੍ਹਾ ਗਾਈਡੈਂਸ ਕਾਊਂਸਲਰ ਨੂੰ ਜ਼ਿਲ੍ਹਾ ਨੋਡਲ ਅਫਸਰ ਲਗਾਇਆ ਗਿਆ ਹੈ।ਅੰਤ ਵਿਚ ਗਗਨਦੀਪ ਸਿੰਘ ਧਾਲੀਵਾਲ ਵਲੋਂ ਰੋਜਗਾਰ ਬਿਊਰੋ ਗੁਰਦਾਸਪੁਰ ਵਿਚ ਆਏ ਮੁੱਖ ਮਹਿਮਾਨ, ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ ਗਿਆ। ਇਸ ਮੋਕੇ ਸਸਸਸ ਮਗਰਮੂਧੀਆਂ, ਸਸਸਸ ਕਾਹਨੂੰਵਾਨ (ਲੜਕੀਆਂ) ਅਤੇ ਰੋਜਗਾਰ ਕੈਂਪ ਵਿਚ ਭਾਗ ਲੈਣ ਆਏ 115 ਤੋਂ ਵੱਧ ਵਿਦਿਆਰਥੀਆਂ ਅਤੇ ਨੌਜਵਾਨ ਮੋਜੂਦ ਸਨ।ਸਾਰਿਆਂ ਨੂੰ ਰੋਜਗਾਰ ਬਿਊਰੋ ਵਲੋਂ ਸਟੇਸ਼ਨਰੀ ਕਿੱਟਾ ਵੰਡੀਆਂ ਗਈਆਂ।