ਪਾਣੀ ਪੀਣ ਦੇ ਬਹਾਨੇ ਬਜ਼ੁਰਗ ਅੋਰਤ ਤੋਂ ਲੁੱਟ ਕੇ ਲੈ ਗਏ ਡੇਢ ਲੱਖ ਦਾ ਸੋਨਾ
ਮਨਜੀਤ ਸਿੰਘ ਢੱਲਾ
ਜੈਤੋ,03 ਮਈ ਜੈਤੋ ਵਿਚ ਨਹੀਂ ਰੁਕ ਰਹੀਆਂ ਲੁੱਟ ਖੋਹ 'ਤੇ ਚੋਰੀ ਦੀਆਂ ਵਾਰਦਾਤਾਂ..? ਇੱਕ ਅਜਿਹੀ ਹੀ ਘਟਨਾ ਸਥਾਨਕ ਸ਼ਹਿਰ ਦੀ ਸੰਘਣੀ ਆਬਾਦੀ ਦੇ ਖੇਤਰ ਵਿਚ ਦਿਨ ਦਿਹਾੜੇ ਬਜ਼ੁਰਗ ਔਰਤ ਤੋਂ ਡੇਢ ਲੱਖ ਰੁਪਏ ਦਾ ਸੋਨਾ ਖੋਹ ਕੇ ਕਾਰ ਸਵਾਰ ਫ਼ਰਾਰ ਹੋ ਗਏ। ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਪੀੜਤ ਬਜ਼ੁਰਗ ਔਰਤ ਅਤੇ ਉਨ੍ਹਾਂ ਦੇ ਬੇਟੇ ਨਵਨੀਤ ਗੋਇਲ ਨੀਟਾ ਜੈਤੋ ਨੇ ਦੱਸਿਆ ਕਿ ਮੇਰੀ ਮਾਤਾ ਸਾਡੇ ਆਪਣੇ ਹੀ ਗੇਟ ਅੱਗੇ ਖੜ੍ਹੀ ਸੀ ਅਚਾਨਕ ਇੱਕ ਕਾਰ ਚਿੱਟੇ ਰੰਗ ਦੀ ਰੁਕੀ ਤੇ ਜਿਸ ਵਿਚ ਸਵਾਰ ਦੋ ਔਰਤਾਂ ਤੋਂ ਇਲਾਵਾ ਗੱਡੀ ਵਿਚ ਇੱਕ ਵਿਅਕਤੀ ਮੌਜੂਦ ਦੱਸਿਆ ਤੇ ਉਨ੍ਹਾਂ ਨੇ ਮਾਤਾ ਤੋਂ ਪਾਣੀ ਦਾ ਗਿਲਾਸ ਪੀਣ ਲਈ ਮੰਗਿਆ ਤੇ ਹੱਥ ਵਿਚ ਪਾਈ ਹੋਈ ਡੇਢ ਤੋਲੇ ਸੋਨੇ ਦੀ ਚੂੜੀ ਨੂੰ ਧੱਕੇ ਨਾਲ ਖੋਹ ਕੇ ਮੌਕੇ ਤੋਂ ਗੱਡੀ ਲੈਕੇ ਕੇ ਫ਼ਰਾਰ ਹੋ ਗਏ। ਪੀੜਤ ਪਰਿਵਾਰ ਨੇ ਦੱਸਿਆ ਕਿ ਖੋਹ ਹੋਈ ਸੋਨੇ ਦੀ ਕੀਮਤ ਡੇਢ ਲੱਖ ਰੁਪਏ ਦੇ ਲੱਗਭਗ ਬਣਦੀ ਹੈ,ਇਸ ਸਾਰੀ ਘਟਨਾ ਦੀ ਸੂਚਨਾ ਜੈਤੋ ਪੁਲਿਸ ਨੂੰ ਦਿੱਤੀ ਗਈ। ਜਦਕਿ ਇਸ ਘਟਨਾ ਨੂੰ ਲੈਕੇ ਪੁਲਿਸ ਪ੍ਰਸ਼ਾਸਨ ਤੇ ਸਵਾਲ ਖੜ੍ਹੇ ਹੁੰਦੇ ਹਨ ਕਿ ਜੈਤੋ ਸ਼ਹਿਰ ਵਿਚ ਅਮਨ ਕਾਨੂੰਨ ਦੀ ਸਥਿਤੀ ਨਾਜ਼ੁਕ ਬਣੀ ਹੋਈ ਦਿਨ ਦਿਹਾੜੇ ਲੁੱਟ ਖੋਹ ਅਤੇ ਚੋਰੀ ਦੀਆਂ ਘਟਨਾਵਾਂ ਆਮ ਦੇਖਣ ਅਤੇ ਸੁਣਨ ਨੂੰ ਮਿਲ ਰਹੀਆਂ ਹਨ ਤੇ ਲੋਕ ਆਪਣੇ ਹੀ ਘਰਾਂ ਵਿਚ ਸੈਫ਼ ਨਹੀਂ ਹਨ।