ਲੁਧਿਆਣਾ ਪੁਲਿਸ ਵੱਲੋਂ ਦੋ ਭਗੌੜੇ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 3 ਮਈ 2025 : ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾਂ ਆਈ.ਪੀ.ਐਸ.ਦੀਆਂ ਹਦਾਇਤਾਂ ਤੇ ਨਿਗਰਾਨੀ ਹੇਠ ਇੰਚਾਰਜ, ਪੀ.ਓ ਵਿੰਗ, ਲੁਧਿਆਣਾ ਇੰਸਪੈਕਟਰ ਬਲਵਿੰਦਰ ਸਿੰਘ ਨੇ ਅੱਜ ਤਿੰਨ ਭਗੌੜੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਦਾ ਵੇਰਵਾ ਕੁਲਦੀਪ ਸਿੰਘ ਜਿਸ ਤੇ ਮੁੱਕਦਮਾ ਨੰਬਰ 119 ਮਿਤੀ 16.04.2019 ਅ /ਧ 379,411,34 ਭ /ਦ ਥਾਣਾ ਡਵੀਜ਼ਨ ਨੰਬਰ 8 ਲੁਧਿਆਣਾ ਵੱਲੋਂ ਮਿਤੀ 03.03.2025 ਨੂੰ ਪੀ.ਓ ਕਰਾਰ ਕੀਤਾ ਦੋਸ਼ੀ ਕੁਲਦੀਪ ਸਿੰਘ ਉਰਫ਼ ਕੀਪਾ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਫੁੱਲਾਂਵਾਲ, ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਤੇ ਸਾਲ 2019 ਵਿੱਚ ਉਕਤ ਮੁਕੱਦਮਾ ਦਰਜ ਹੋਇਆ ਸੀ, ਜਿਸ ਵਿੱਚ ਦੋਸ਼ੀ ਮਾਨਯੋਗ ਅਦਾਲਤ ਵਿੱਚੋਂ ਤਰੀਕ ਪੇਸ਼ੀ ਤੇ ਨਾ ਜਾਣ ਕਰ ਕੇ ਭਗੌੜਾ ਚੱਲ ਦਾ ਆ ਰਿਹਾ ਹੈ। ਜਿਸ ਨੂੰ ਸ਼:ਬ ਅਜੈ ਕੁਮਾਰ ਪੀ.ਓ ਸਟਾਫ਼ ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋਂ ਭਾਲ ਕਰ ਕੇ ਗ੍ਰਿਫਤਾਰ ਕੀਤਾ ਗਿਆ ਅਤੇ ਅਗਲੀ ਕਾਰਵਾਈ ਕਰਨ ਸਬੰਧੀ ਥਾਣਾ ਡਵੀਜ਼ਨ ਨੰਬਰ 8 ਦੇ ਹਵਾਲੇ ਕੀਤਾ ਗਿਆ।
2. ਦੂਸਰੇ ਦੋਸ਼ੀ ਅਮਿੱਟ ਯਾਦਵ ਜਿਸ ਤੇ ਮੁੱਕਦਮਾ ਨੰਬਰ 22 ਮਿਤੀ 28.01.2019 ਅ / ਧ 382,148,149,427 ਭ. ਦ. ਥਾਣਾ ਡਵੀਜ਼ਨ ਨੰਬਰ 7. ਲੁਧਿਆਣਾ ਵਿੱਚ ਮਾਨਯੋਗ ਅਦਾਲਤ ਸ਼੍ਰੀ ਗੁਰਿੰਦਰ ਸਿੰਘ ਜੇ.ਐਮ.ਆਈ.ਸੀ ਲੁਧਿਆਣਾ ਵੱਲੋਂ ਮਿਤੀ 02.03.2025 ਨੂੰ ਪੀ.ਓ ਕਰਾਰ ਕੀਤੇ ਦੋਸ਼ੀ ਅਮਿੱਤ ਉਰਫ਼ ਹਨੂਮਾਨ ਪੁੱਤਰ ਰਾਮ ਪਿਆਰੇ ਯਾਦਵ ਵਾਸੀ ਮਕਾਨ ਨੰਬਰ 3709, ਈ.ਡਬਲਿਊ.ਐਸ ਕਾਲੋਨੀ, ਤਾਜ ਪੁਰ ਰੋਡ, ਲੁਧਿਆਣਾ ਨੂੰ ਟਰੇਸ ਕੀਤਾ ਜਿਸ ਦੀ ਭਾਲ ਕਰਨ ਤੇ ਪਤਾ ਲੱਗਾ ਕਿ ਉਕਤ ਦੋਸ਼ੀ ਦੀ ਮਿਤੀ 21.03.2025 ਨੂੰ ਮੌਤ ਹੋ ਚੁੱਕੀ ਹੈ।
3. ਤੀਸਰੇ ਦੋਸ਼ੀ ਵਿਕਰਮ ਸ਼ਰਮਾਂ ਜਿਸ ਤੇ ਮੁੱਕਦਮਾ ਨੰਬਰ 22 ਮਿਤੀ 27.01.2015 ਅ/ਧ 399,402, ਭ /ਦ 25-54-59 ਅਸਲਾ ਐਕਟ, ਥਾਣਾ ਸਲੇਮ ਟਾਬਰੀ, ਲੁਧਿਆਣਾ ਵਿੱਚ ਅਦਾਲਤ ਵੱਲੋਂ ਮਿਤੀ 01.07.2023 ਨੂੰ ਪੀ.ਓ ਕਰਾਰ ਕੀਤੇ ਦੋਸ਼ੀ ਵਿਕਰਮ ਸ਼ਰਮਾ ਉਰਫ਼ ਕਾਲਾ ਪੁੱਤਰ ਸ਼ਾਮ ਲਾਲ ਵਾਸੀ ਮਕਾਨ ਨੰਬਰ 252, ਕੂਚਾ ਨੰਬਰ 5. ਫ਼ੀਲਡ ਗੰਜ, ਨੇੜੇ ਬਸੰਤ ਆਈਸ ਕਰੀਮ, ਥਾਣਾ ਡਵੀਜ਼ਨ ਨੰਬਰ 2. ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਹੈ।