ਨਵੇਂ ਸਿਵਲ ਸਰਜਨ ਸੰਭਾਲਿਆ ਅਹੁਦਾ
ਮਰੀਜਾਂ ਦੀ ਦਿੱਕਤ ਦਾ ਪਹਿਲ ਦੇ ਅਧਾਰ ਤੇ ਹੋਵੇ ਹਲ-ਡਾਕਟਰ ਜਸਵਿੰਦਰ ਸਿੰਘ
ਰੋਹਿਤ ਗੁਪਤਾ
ਗੁਰਦਾਸਪੁਰ 2 ਅਪ੍ਰੈਲ
ਡਾਕਟਰ ਜਸਵਿੰਦਰ ਸਿੰਘ ਨੇ ਅੱਜ ਸਿਵਲ ਸਰਜਨ ਗੁਰਦਾਸਪੁਰ ਵੱਲੋਂ ਚਾਰਜ ਸੰਭਾਲ ਲਿਆ।
ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਮੀਟਿੰਗ ਕੀਤੀ । ਉਨ੍ਹਾਂ ਜਿਲੇ ਵਿੱਚ ਸਿਹਤ ਸੰਸਥਾ ਵੱਲੋ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦੀ ਸਮੀਖਿਆ ਕੀਤੀ ਅਤੇ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ । ਉਨ੍ਹਾਂ ਹਿਦਾਇਤ ਕੀਤੀ ਕਿ ਮਰੀਜਾਂ ਨੂੰ ਸਰਕਾਰੀ ਹਿਦਾਇਤਾਂ ਅਨੁਸਾਰ ਤੈਅ ਦਵਾਈਆਂ ਮੁਫ਼ਤ ਮੁਹੱਈਆ ਕਰਵਾਈਆਂ ਜਾਣ। ਔਟ ਮਰੀਜਾਂ ਦੀ ਕਾਉੰਸਲਿੰਗ ਕੀਤੀ ਜਾਵੇ । ਆਯੁਸ਼ਮਾਨ ਕਾਰਡ ਧਾਰਕਾਂ ਨੂੰ ਇਲਾਜ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਸੰਸਥਾ ਮੁਖੀਆਂ ਵੱਲੋਂ ਸਮੇਂ ਸਮੇਂ ਤੇ ਵਿਭਾਗ ਵੱਲੋਂ ਚਲਾਏ ਜਾ ਰਿਹੇ ਪ੍ਰੋਗਰਾਮਾਂ ਦੀ ਸਮੀਖਿਆ ਕੀਤਾ ਜਾਵੇ । ਗੈਰ ਸੰਚਾਰੀ ਰੋਗਾਂ ਦੀ ਰੋਕਥਾਮ ਲਈ ਵੱਧ ਤੌਂ ਵੱਧ ਕੈੰਪ ਲਾਏ ਜਾਣ।
ਉਨ੍ਹਾਂ ਕਿਹਾ ਕਿ ਗਰਭ ਅਵਸਥਾ ਦੌਰਾਨ ਦੇਖਭਾਲ, ਉੱਚ ਜੋਖਮ ਵਾਲੀਆਂ ਗਰਭ ਅਵਸਥਾਵਾਂ ਦੀ ਪਛਾਣ, ਫ਼ੋੱਲੋ ਅਪ, ਜਨਮ ਤੋਂ ਬਾਅਦ ਦੀ ਦੇਖਭਾਲ ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ ਗਰਭਵਤੀ ਔਰਤਾਂ ਨੂੰ ਉਨ੍ਹਾਂ ਦੀ ਖੁਰਾਕ, ਦੇਖਭਾਲ ਅਤੇ ਸਾਵਧਾਨੀਆਂ ਸਬੰਧੀ ਦੱਸਿਆ ਜਾਵੇ| ਯੋਗ ਜੋੜਿਆ ਨੂੰ ਗਰਭ ਅਵਸਥਾ ਦੀਆਂ ਸਮਸਿਆਵਾਂ ਸੰਬੰਧੀ ਪਹਿਲਾ ਤੋਂ ਹੀ ਜਾਗਰੂਕ ਕੀਤਾ ਜਾਵੇ। ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕੇ ਗਰਭ ਕਾਲ ਦੌਰਾਨ ਅਤੇ ਜਣੇਪੇ ਦੇ ਬਾਅਦ 6 ਮਹੀਨੇ ਤਕ ਸਿਹਤ ਅਮਲੇ ਦੇ ਨਾਲ ਤਾਲਮੇਲ ਰੱਖਿਆ ਜਾਵੇ, ਰੁਟੀਨ ਚੈੱਕਅੱਪ ਯੱਕਿਨੀ ਬਣਾਇਆ ਜਾਵੇ, ਕਿਸੀ ਸਮਸਿਆ ਵੇਲੇ ਮਾਹਿਰ ਡਾਕਟਰ ਤੋਂ ਸਲਾਹ ਲਿੱਤੀ ਜਾਵੇ । ਖਤਰੇ ਦੇ ਚਿੰਨ ਵਾਲੇ ਕੇਸਾਂ ਦੀ ਸ਼ਨਾਖਤ ਕੀਤੀ ਜਾਵੇ ਅਤੇ ਉਨਾਂ ਦੀ ਪੂਰੀ ਦੇਖਭਾਲ ਕੀਤੀ ਜਾਵੇ। ਅਨੀਮੀਆ ਦੀ ਰੋਕਥਾਮ ਲਈ ਉਪਾਅ ਕੀਤੇ ਜਾਣ। ਹਰੇਕ 9 ਅਤੇ 23 ਤਰੀਕ ਨੂੰ ਪ੍ਰਧਾਨਮੰਤਰੀ ਸੁਰਕਸ਼ਿਤ ਮਾਤਰਤਵ ਅਭਿਆਨ ਤਹਿਤ ਗਰਭਵਤੀ ਮਾਵਾਂ ਦਾ ਚੈੱਕ ਅਪ ਯਕੀਨੀ ਬਣਾਇਆ ਜਾਵੇ ।
ਇਸ ਮੌਕੇ ਏਸੀਐਸ ਡਾ. ਪ੍ਰਭਜੋਤ ਕੌਰ ਕਲਸੀ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਤੇਜਿੰਦਰ ਕੌਰ , ਡੀਡੀਐਚੳ ਡਾ.ਵਿਨੋਦ ਕੁਮਾਰ ,
ਐਸਐਮੳ ਡਾ. ਹਰਪਾਲ ਸਿੰਘ , ਡਾ. ਅੰਕੁਰ ਕੌਸ਼ਲ, ਡਾ. ਭਾਵਨਾ ਸ਼ਰਮਾ, ਡਾ. ਜੀ.ਐਸ ਪੰਨੂੰ, ਫੂਡ ਸੇਫਟੀ ਅਫਸਰ ਰੇਖਾ ਸ਼ਰਮਾ, ਸਿਮਰਨ ਕੌਰ , ਮਾਸ ਮੀਡੀਆ ਅਫਸਰ ਪਰਮਿੰਦਰ ਸਿੰਘ , ਸੁਪਰੀਟੇੰਡੇੰਟ ਸੁਰੇਖਾ ਕੁਮਾਰੀ , ਗੁਰਪ੍ਰੀਤ ਸਿੰਘ , ਅਮਨਦੀਪ ਸਿੰਘ ਆਦਿ ਹਾਜਰ ਸਨ