ਜੇ.ਪੀ.ਐਮ. ਓ. ਗੁਰਦਾਸਪੁਰ ਦੇ ਝੰਡੇ ਹੇਠ ਸ਼ਿਕਾਗੋ ਦੇ ਸ਼ਹੀਦਾਂ ਨੂੰ ਕੀਤਾ ਯਾਦ
- ਮੁਲਾਜਮ, ਕਿਸਾਨ ਅਤੇ ਮਜਦੂਰਾਂ ਨੂੰ ਇੱਕ ਹੋਣ ਦਾ ਦਿੱਤਾ ਸੁਨੇਹਾ : ਪ.ਸ.ਸ.ਫ.
ਰੋਹਿਤ ਗੁਪਤਾ
ਗੁਰਦਾਸਪੁਰ 1 ਮਈ 2025 - ਮਈ ਦਿਵਸ ਜੇ.ਪੀ.ਐਮ. ਓ. ਗੁਰਦਾਸਪੁਰ ਦੇ ਸੱਦੇ ਤੇ ਜੰਗਲਾਤ ਦਫਤਰ ਵਿਖੇ ਮਨਾਇਆ ਗਿਆ । ਇੱਸ ਸਮੇਂ ਜੇ.ਪੀ.ਐਮ. ਓ. ਨਾਲ ਸਬੰਧਤ ਸਾਰੀਆਂ ਜੱਥੇਬੰਦੀਅਾਂ ਹਾਜਰ ਸਨ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਬੋਧ ਸਿੰਘ ਘੁੰਮਣ, ਮੱਖਣ ਸਿੰਘ ਕੋਹਾੜ, ਰਤਨ ਸਿੰਘ ਹੱਲਾ, ਪ੍ਰੇਮ ਕੁਮਾਰ, ਕਿਸਾਨ ਆਗੂ ਅਜੀਤ ਸਿੰਘ ਹੁੰਦਲ ਅਤੇ ਅਨਿਲ ਕੁਮਾਰ ਲਾਹੌਰੀਆ ਨੇ ਸਮੂਹਕ ਤੌਰ ਤੇ ਕੀਤੀ । ਇੱਸ ਸਮੇਂ ਵੱਖ -ਵੱਖ ਆਗੂਆਂ ਨੇ ਇੱਕਤਰ ਮਜਦੂਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਮਜਦੂਰ ਜਮਾਤ ਲਈ ਬਹੁਤ ਮਹੱਤਵਪੂਰਨ ਹੈ, ਏਸੇ ਦਿਨ ਸ਼ਿਕਾਗੋ ( ਅਮਰੀਕਾ) ਵਿੱਚ ਮਜਦੂਰਾਂ ਦੇ ਅਗੂਆਂ ਨੇ ਆਪਣੀਆਂ ਜਾਨਾ ਵਾਰ ਕੇ ਮਜਦੂਰਾਂ ਦੇ ਕੰਮ ਕਰਨ ਦੇ ਘੰਟੇ ਨਿਸ਼ਚਤ ਕਰਵਾਏ ਸਨ । ਹੋਰ ਵੀ ਬਹੁਤ ਸਾਰੀਆਂ ਸਹੂਲਤਾ ਲੈ ਕੇ ਦਿੱਤੀਅਾਂ, ਜੋ ਹੁਣ ਸਮੇਂ ਦੀਆਂ ਸਰਕਾਰਾਂ ਨੇ ਮਜਦੂਰ ਮਾਰੂ ਨੀਤੀਆ ਨਾਲ ਉਹ ਸਭ ਪ੍ਰਾਪਤੀਆਂ ਨੂੰ ਖੋਰਾ ਲਾ ਦਿੱਤਾ ਹੈ। ਅੱਜ ਇੱਸ ਦਿਨ ਸਭ ਮੁਲਾਜਮ, ਮਜਦੂਰ ਅਤੇ ਕਿਸਾਨ ਆਗੂਅਾਂ ਨੇ ਅਹਿਦ ਲਿਆ ਸਭ ਨੂੰ ਇੱਕ ਝੰਡੇ ਥੱਲੇ ਇੱਕਠੇ ਕਰਕੇ ਆਉਣ ਸਮੇਂ ਵਿੱਚ ਸਰਕਾਰ ਖਿਲਾਫ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ । ਸਾਰੀ ਇੱਕਤਰਤਾ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸੱਚੀ ਸ਼ਰਦਾਂਜਲੀ ਦਿੰਦਿਆ ਕਿਹਾ "ਬਰਾਬਰਤਾ ਧਰਮ ਨਿਰਪੱਖਤਾ ਵਾਲਾ ਅਤੇ ਸਮਾਜਵਾਦੀ ਪ੍ਰਬੰਧ ਉਸਾਰਨਾ ਸਮੇਂ ਦੀ ਵੱਡੀ ਲੋੜ ਹੈ "।
ਇੱਸ ਸਮੇਂ ਹੋਰਨਾ ਤੋਂ ਇਲਾਵਾ ਕਵੀ ਕੁਮਾਰ, ਵਿਨੋਦ ਕੁਮਾਰ, ਅਵਿਨਾਸ਼ ਸਿੰਘ, ਬਲਵਿੰਦਰ ਸਿੰਘ ਤੁੰਗ, ਰਘਬੀਰ ਸਿੰਘ ਚਾਹਲ, ਸਟਿਫਨ ਨੌਜਵਾਨ ਸਭਾ ਆਗੂ, ਕੁਲਬੀਰ ਸਿੰਘ ਹਾਜ਼ਰ ਸਨ।