ਸੇਵਾਮੁਕਤ ਹੋਏ ਸਿਹਤ ਮੁਲਾਜ਼ਮਾਂ ਦੀ ਨਿੱਘੀ ਵਿਦਾਇਗੀ
ਕੀਰਤਪੁਰ ਸਾਹਿਬ:- 1 ਮਈ 2025 - ਪੀ.ਐੱਚ.ਸੀ ਕੀਰਤਪੁਰ ਸਾਹਿਬ ਵਿਖੇ 35 ਸਾਲ ਤੋਂ ਵੱਧ ਅਰਸੇ ਤੱਕ ਸ਼ਾਨਦਾਰ ਸੇਵਾਵਾਂ ਨਿਭਾਉਣ ਤੋਂ ਬਾਅਦ ਸੇਵਾਮੁਕਤ ਹੋਣ 'ਤੇ ਕਲਰਕ ਜੋਗਿੰਦਰ ਸਿੰਘ ਅਤੇ ਜਗਤਾਰ ਸਿੰਘ ਨੂੰ ਸਟਾਫ਼ ਵੱਲੋਂ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਦਲਜੀਤ ਕੌਰ ਨੇ ਉਹਨਾਂ ਦੇ ਨਿੱਘੇ ਸੁਭਾਅ ਅਤੇ ਕੰਮ ਪ੍ਰਤੀ ਇਮਾਨਦਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਸਥਾ ਦੀ ਤਰੱਕੀ ਲਈ ਦੋਹਾਂ ਮੁਲਾਜ਼ਮਾਂ ਵੱਲੋਂ ਦਿੱਤਾ ਗਿਆ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਵਿਦਾਇਗੀ ਸਮਾਗਮ ਦੌਰਾਨ ਸਹਿਯੋਗੀ ਕਰਮਚਾਰੀਆਂ ਐੱਸ.ਆਈ ਬਲਵੰਤ ਰਾਏ, ਅਮਿਤ ਸ਼ਰਮਾ ਅਤੇ ਬਲਜੀਤ ਸਿੰਘ ਵੱਲੋਂ ਸ਼ਾਇਰੀ ਅਤੇ ਸੰਗੀਤ ਰਾਹੀਂ ਭਾਵੁਕ ਅਤੇ ਮਨੋਰੰਜਕ ਪੇਸ਼ਕਸ਼ ਦਿੱਤੀ ਗਈ।
ਇਸ ਮੌਕੇ ਸਮੂਹ ਸਟਾਫ਼ ਨੇ ਪੁਰਾਣੀਆਂ ਯਾਦਾਂ ਸਾਂਝੀਆਂ ਕਰਦਿਆਂ ਜੋਗਿੰਦਰ ਸਿੰਘ ਅਤੇ ਜਗਤਾਰ ਸਿੰਘ ਦੇ ਸੇਵਾਕਾਲ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਭਵਿੱਖ ਲਈ ਚੰਗੀ ਸਿਹਤ ਤੇ ਖੁਸ਼ਹਾਲ ਜੀਵਨ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਬਲਾਕ ਐਜੂਕੇਟਰ ਰਤਿਕਾ ਉਬਰਾਏ ਨੇ ਦੱਸਿਆ ਕਿ ਸਮਾਗਮ ਦੌਰਾਨ ਡਾਕਟਰ ਅਨੂ ਸ਼ਰਮਾ, ਸੀਨੀਅਰ ਸਹਾਇਕ ਕਮਲਜੀਤ ਸਿੰਘ, ਪ੍ਰੋਫੈਸਰ ਗੁਰਪ੍ਰੀਤ ਸਿੰਘ, ਅਮਰਨਾਥ ਕਾਲੀਆ, ਚੀਫ਼ ਫਾਰਮੈਸੀ ਅਫ਼ਸਰ ਸੁਨੀਲ ਸ਼ਰਮਾ, ਸਰਿਤਾ ਜੋਸ਼ੀ, ਐਲ.ਐੱਚ.ਵੀ ਸੁਨੀਤਾ, ਐੱਸ.ਆਈ ਸਿਕੰਦਰ ਸਿੰਘ, ਗੁਰਿੰਦਰ ਸਿੰਘ ਤੇ ਸੁਖਬੀਰ ਸਿੰਘ, ਹੈਲਥ ਇੰਸਪੈਕਟਰ ਸੁਖਦੀਪ ਸਿੰਘ, ਸਟਾਫ਼ ਨਰਸ ਹਰਜੀਤ ਕੌਰ, ਬਲਜੀਤ ਕੌਰ, ਸੀ.ਓ ਭਰਤ ਕਪੂਰ, ਐੱਲ.ਟੀ ਸਾਕਸ਼ੀ ਅਤੇ ਦਵਿੰਦਰ ਸਿੰਘ ਤੋਂ ਇਲਾਵਾ ਹੋਰ ਸਟਾਫ਼ ਮੈਂਬਰ ਵੀ ਮੌਜੂਦ ਰਹੇ।