ਲੁਧਿਆਣਾ 'ਚ ਕਰੋੜਾਂ ਰੁਪਏ ਦੀ ਲੁੱਟ
ਲੁਧਿਆਣਾ, 10 ਜੂਨ 2023- ਲੁਧਿਆਣਾ 'ਚ ਵੱਡੀ ਲੁੱਟ ਦੀ ਵਾਰਦਾਤ ਦੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ, ਲੁਟੇਰੇ ਕੈਸ਼ ਵੈਨ ਹੀ ਲੁੱਟ ਕੇ ਲੈ ਗਏ। ਵੈਨ ਵਿਚ ਕਰੋੜਾਂ ਰੁਪਏ ਸਨ। ਦੱਸਿਆ ਇਹ ਜਾ ਰਿਹਾ ਹੈ ਕਿ, ਇਹ ਸਾਰਾ ਪੈਸਾ ਸੀਐਨਐਸ ਫ਼ਾਇਨਾਂਸ ਕੰਪਨੀ ਦਾ ਸੀ।
ਉਥੇ ਹੀ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਮੌਕੇ ਤੇ ਪਹੁੰਚ ਗਏ ਹਨ ਅਤੇ ਉਨ੍ਹਾਂ ਦੇ ਵਲੋਂ ਦਾਅਵਾ ਕੀਤਾ ਗਿਆ ਹੈ ਕਿ, ਸਾਡੀਆਂ ਟੀਮਾਂ ਵਲੋਂ ਮੁੱਲਾਪੁਰ ਦਾਗਾ ਤੋਂ ਇੱਕ ਕੈਸ਼ ਵੈਨ ਬਰਾਮਦ ਕਰ ਲਈ ਹੈ ਅਤੇ ਉਥੋਂ ਵੈਪਨ ਬਰਾਮਦ ਕਰ ਲਏ ਗਏ ਹਨ।
ਉਨ੍ਹਾਂ ਕਿਹਾ ਕਿ, ਹਥਿਆਰਾਂ ਦੇ ਦਮ 'ਤੇ ਇਸ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਪੁਲਿਸ ਕਮਿਸ਼ਨਰ ਨੇ ਕਿਹਾ ਕਿ, ਇਹ ਲੁੱਟ ਰਾਤ ਕਰੀਬ 1 ਵਜੇ ਦੇ ਕਰੀਬ ਹੋਈ ਹੈ।
ਦੱਸ ਦਈਏ ਕਿ, ਸੀਐਨਐਸ ਫ਼ਾਇਨਾਂਸ ਕੰਪਨੀ ਦਾ ਦਫ਼ਤਰ ਲੁਧਿਆਣਾ ਦਾ ਰਾਜਗੁਰੂ ਨਗਰ ਵਿਖੇ ਹੈ ਅਤੇ ਉਥੇ ਕਰੀਬ 15-16 ਕੈਸ਼ ਵੈਨਾਂ ਲੰਘੀ ਰਾਤ ਖੜੀਆਂ ਸਨ, ਜਿਨਾਂ ਵਿਚੋਂ ਇੱਕ ਕੈਸ਼ ਵੈਨ ਸਮੇਤ ਕਰੀਬ 10 ਕਰੋੜ ਰੁਪਏ ਤੋਂ ਵੱਧ ਲੁੱਟ ਕੇ ਲੁਟੇਰੇ ਲੈ ਗਏ।