ਮਾਹੌਲ ਖ਼ਰਾਬ ਕਰਨ ਦੇ ਦੋਸ਼ਾਂ ਤਹਿਤ ਹਿੰਦੂ ਮਹਾਂ ਗਠਜੋੜ ਦੇ ਕੌਮੀ ਮੁਖੀ ਸਮੇਤ ਤਿੰਨ ਗ੍ਰਿਫ਼ਤਾਰ
ਅਸ਼ੋਕ ਵਰਮਾ
ਬਠਿੰਡਾ, 7 ਜੂਨ 2023: ਥਾਣਾ ਸਿਵਲ ਲਾਈਨ ਪੁਲਸ ਨੇ ਸ਼ਿਵ ਸੈਨਾ ਹਿੰਦੁਸਤਾਨ ਦੇ ਸੰਗਠਨ ਮੰਤਰੀ ਸੁਸ਼ੀਲ ਜਿੰਦਲ ਦੀ ਸ਼ਿਕਾਇਤ 'ਤੇ 28 ਫਰਵਰੀ ਨੂੰ ਐੱਫ.ਆਈ.ਆਰ. ਦੀ ਧਾਰਾ 153ਏ, 116 ਦਾ ਵਾਧਾ ਕਰਦੇ ਹੋਏ ਮਹਾਂਗਠਜੋੜ ਦੇ ਰਾਸ਼ਟਰੀ ਮੁਖੀ ਐਡਵੋਕੇਟ ਸੰਦੀਪ ਪਾਠਕ, ਉਸ ਦੇ ਸਾਥੀ ਅਸ਼ਵਨੀ ਸ਼ੁਕਲਾ ਅਤੇ ਰਾਜਿੰਦਰ ਕਾਲੀਆ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।
ਐਸਐਸਪੀ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਸੁਸ਼ੀਲ ਜਿੰਦਲ ਵੱਲੋਂ 28 ਫਰਵਰੀ ਨੂੰ ਇੱਕ ਐਫਆਈਆਰ ਦਰਜ ਕਰਵਾਈ ਗਈ ਸੀ, ਜਿਸ ਵਿੱਚ ਉਸ ਨੇ ਦੋਸ਼ ਲਾਇਆ ਸੀ ਕਿ ਸੰਦੀਪ ਪਾਠਕ ਨੇ ਉਸ ਨੂੰ ਆਪਣੇ ਦਫ਼ਤਰ ਵਿੱਚ ਬੁਲਾ ਕੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਦੋ ਲੱਖ ਦਾ ਲਾਲਚ ਦੇ ਕੇ ਐਸਐਫਜੇ ਸਿੱਖ ਫਾਰ ਜਸਟਿਸ ਦੇ ਪੋਸਟਰ ਲਗਾਉਣ ਲਈ ਕਿਹਾ, ਪਰ ਜਦੋਂ ਸੁਸ਼ੀਲ ਜਿੰਦਲ ਨੇ ਪੋਸਟਰ ਲਗਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਦੀ ਕੁੱਟਮਾਰ ਕੀਤੀ ਗਈ।
ਸੁਸ਼ੀਲ ਜਿੰਦਲ ਦੇ ਉਪਰੋਕਤ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਪਹਿਲਾਂ ਕੁੱਟਮਾਰ ਦਾ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ,। ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਸੰਦੀਪ ਪਾਠਕ ਨੇ ਐਸ.ਐਫ.ਜੇ ਦੇ ਪੋਸਟਰ ਲਗਾ ਕੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ। ਸੁਰੱਖਿਆ ਲੈ, ਜਾਂਚ ਤੋਂ ਬਾਅਦ ਪਾਠਕ ਰਾਜਿੰਦਰ ਕਾਲੀਆ ਅਤੇ ਅਸ਼ੋਕ ਸ਼ੁਕਲਾ ਨੂੰ ਧਾਰਾ 153ਏ ਧਾਰਾ 116 ਵਧਾ ਕੇ ਗ੍ਰਿਫਤਾਰ ਕਰ ਲਿਆ ਗਿਆ ਹੈ।