ਦੇਸ਼ ਦੀ ਵੰਡ ਮਗਰੋਂ ਪਹਿਲੀ ਵਾਰ ਜੈਨ ਧਰਮ ਦੇ ਪੈਰੋਕਾਰ, ਪਾਕਿਸਤਾਨ ਸਥਿਤ ਆਪਣੇ ਪਵਿੱਤਰ ਮੰਦਰ 'ਚ ਕਰਕੇ ਆਏ ਦਰਸ਼ਨ
ਪਾਕਿਸਤਾਨ ਤੋਂ ਭਾਰਤ ਪਹੁੰਚਣ ਸਮੇਂ ਅਟਾਰੀ ਸਰਹੱਦ ਤੇ ਜੈਨ ਧਰਮ ਦੇ ਲੋਕਾਂ ਨੇ ਆਪਣੇ ਪੈਰੋਕਾਰਾਂ ਦਾ ਕੀਤਾ ਸਵਾਗਤ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 1 ਜੂਨ 2023- 1947 ਤੋਂ ਬਾਅਦ ਜੈਨ ਸਮਾਜ ਭਾਰਤ ਆ ਗਿਆ ਸੀ ਅਤੇ ਲਾਹੌਰ ਵਿੱਚ ਇਹਨਾਂ ਦੇ ਪੱਵਿਤਰ ਮੰਦਿਰ ਨੂੰ ਪੁਲਿਸ ਦਫ਼ਤਰ ਵਜੋਂ ਇਸਤੇਮਾਲ ਕੀਤਾ ਜਾ ਰਿਹਾ ਸੀ ਅਤੇ ਪਾਕਿਸਤਾਨ ਦੀ ਸੁਪਰੀਮ ਕੋਰਟ ਵੱਲੋਂ ਸਰਕਾਰ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਇਸ ਤਰਾਂ ਦੇ ਮੰਦਿਰਾਂ ਦਾ ਮੁੜ ਨਿਰਮਾਣ ਕਰਵਾ ਕੇ ਉਹਨਾਂ ਨੂੰ ਘੱਟ ਗਿਣਤੀ ਬੋਰਡ ਨੂੰ ਸੌਂਪਿਆ ਜਾਵੇ, ਜਿਸ ਤੇ ਮੰਦਿਰ ਵਿੱਚੋਂ ਪੁਲਿਸ ਦਫ਼ਤਰ ਨੂੰ ਹਟਾ ਲਿਆ ਗਿਆ ਸੀ ਪਾਕਿਸਤਾਨ ਵਿੱਚ ਸਥਿਤ ਜੈਨ ਧਰਮ ਦਾ ਪਵਿੱਤਰ ਮੰਦਰ ਜਿਸ ਦੇ ਦਰਸ਼ਨ ਕਰਨ ਲਈ ਜੈਨ ਧਰਮ ਦੇ ਪੈਰੋਕਾਰ ਅਤੇ ਸ਼ਰਧਾਲੂ ਪਵਿੱਤਰ ਮੰਦਰ ਵਿੱਚ ਨਤਮਸਤਕ ਹੋਣ ਲਈ ਸਾਲਾ ਤੋਂ ਮੰਗ ਕਰ ਰਹੇ ਸਨ ਅਤੇ ਹੁਣ ਜੈਨ ਧਰਮ ਦੇ ਪੈਰੋਕਾਰਾਂ ਨੂੰ ਪਾਕਿਸਤਾਨ ਸਥਿਤ ਉਹਨਾਂ ਦੇ ਪਵਿੱਤਰ ਦਰਸ਼ਨ ਕਰਨ ਦੀ ਆਗਿਆ ਦਿੱਤੀ ਗਈ ਸੀ।
ਜਿਸਦੇ ਚਲਦੇ ਜੈਨ ਸਮਾਜ ਦੇ ਪੈਰੋਕਾਰ ਪਾਕਿਸਤਾਨ ਸਥਿਤ ਮੰਦਰ ਵਿੱਚ ਨਤਮਸਤਕ ਹੋ ਕੇ ਅੱਜ ਅਟਾਰੀ ਸਰਹੱਦ ਰਾਹੀ ਭਾਰਤ ਵਾਪਸ ਪਹੁੰਚੇ ਅਤੇ ਪੂਰੇ ਭਾਰਤ ਦੇ ਵੱਖ-ਵੱਖ ਕੋਨਿਆਂ ਤੋਂ ਜੈਨ ਸਮਾਜ ਦੇ ਲੋਕਾਂ ਨੇ ਆਪਣੇ ਪੈਰੋਕਾਰਾਂ ਦਾ ਸਵਾਗਤ ਅਟਾਰੀ ਵਾਘਾ ਸਰਹੱਦ ਤੇ ਕੀਤਾ ਸਰਹੱਦ ਤੇ ਕੀਤਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੈਨ ਸਮਾਜ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਗੁਰੂ ਪਾਕਿਸਤਾਨ ਸਥਿਤ ਗੁਜਰਾਂਵਾਲਾ ਵਿਖੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ ਤੇ ਜੈਨ ਸਮਾਜ ਦਾ ਪਵਿੱਤਰ ਮੰਦਰ ਪਾਕਿਸਤਾਨ ਵਿਚ ਸਥਿਤ ਹੈ ਅਤੇ ਭਾਰਤ ਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਜੈਨ ਸਮਾਜ ਲੰਬੇ ਸਮੇਂ ਤੋਂ ਪਾਕਿਸਤਾਨ ਨੇ ਗੁਜਰਾਂਵਾਲਾ ਵਿਖੇ ਸਥਿਤ ਪਵਿੱਤਰ ਮੰਦਰ ਦੇ ਦਰਸ਼ਨ ਕਰਨਾ ਚਾਹ ਰਿਹਾ ਸੀ ਅਤੇ ਬਹੁਜਨ ਸਮਾਜ ਦੇ ਪੈਰੋਕਾਰ ਉਸ ਮੰਦਰ ਵਿੱਚ ਨਤਮਸਤਕ ਹੋ ਕੇ ਆਏ ਹਨ ਜੋ ਕਿ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਅਤੇ ਉਨ੍ਹਾਂ ਦੇ ਸਵਾਗਤ ਲਈ ਅਸੀਂ ਅਟਾਰੀ ਸਰਹੱਦ ਤੇ ਖੜ੍ਹ ਕੇ ਉਨ੍ਹਾਂ ਦਾ ਸੁਆਗਤ ਕਰ ਰਹੇ ਹਾਂ ਅਤੇ ਉਹਨਾਂ ਕਿਹਾ ਕਿ ਭਾਰਤ ਸਰਕਾਰ ਅਤੇ ਪਾਕਿਸਤਾਨ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿ ਉਹਨਾਂ ਦੇ ਜੈਨ ਸਮਾਜ ਦੇ ਪਵਿੱਤਰ ਮੰਦਰ ਦੇ ਦਰਸ਼ਨ ਕਰਨ ਦੀ ਆਗਿਆ ਦਿੱਤੀ ਅਤੇ ਇਸ ਦੇ ਨਾਲ ਭਾਰਤ-ਪਾਕਿਸਤਾਨ ਦੇ ਵਿਚ ਪਿਆਰ ਹੋਰ ਵਧੇਗਾ।