ਪੰਜਾਬੀ ਫਿਲਮ ਲੇਖਕਾਂ ਤੋਂ ਕਹਾਣੀਆਂ ਮੰਗੀਆਂ
ਮੁੰਬਈ, 4 ਅਕਤੂਬਰ, 2022: ਅਮਰਦੀਪ ਫਿਲਮਜ਼ ਦੇ ਅਮਰਦੀਪ ਸਿੰਘ ਗਿੱਲ ਨੇ ਪੰਜਾਬੀ ਫਿਲਮਾਂ ਲਈ ਲੇਖਕਾਂ ਤੋਂ ਕਹਾਣੀਆਂ ਦੀ ਮੰਗ ਕੀਤੀ ਹੈ। ਉਹਨਾਂ ਇਕ ਸੁਨੇਹੇ ਵਿਚ ਕਿਹਾ ਕਿ ਇਹ ਕਹਾਣੀ ਸਕ੍ਰੀਨ ਰਾਈਟਰਜ਼ ਐਸੋਸੀਏਸ਼ਨ ਮੁੰਬਈ ਵਿਚ ਰਜਿਸਟਰਡ ਹੋਣੀ ਚਾਹੀਦੀ ਹੈ ਤੇ ਇਹ ਰੁਮਾਂਟਿਕ, ਇਤਿਹਾਸਕ, ਕਾਮੇਡੀ, ਸਮਾਜਿਕ, ਪਰਿਵਾਰਕ, ਧਾਰਮਿਕ, ਹਾਰਰ, ਸਸਪੈਂਸ ਜਾਂ ਥਰਿੱਲਰ ਆਦਿ ਕੋਈ ਵੀ ਹੋ ਸਕਦੀ ਹੈ। ਕਹਾਣੀ ਦੀ ਚੋਣ ਉਪਰੰਤ ਡਾਇਲਾਗ ਆਦਿ ਸਹਿਮਤੀ ਨਾਲ ਲਿਖੇ ਜਾਣਗੇ। ਚੁਣੀ ਗਈ ਕਹਾਣੀ ਵਾਸਤੇ ਲੇਖਕ ਦਾ ਨਾਂ ਫਿਲਮ ਵਿਚ ਵੀ ਦਿੱਤਾ ਜਾਵੇਗਾ ਤੇ ਮਿਹਨਤਾਨਾ ਵੀ ਦਿੱਤਾ ਜਾਵੇਗਾ।