ਕਿਸਾਨਾਂ ਦੇ ਸੰਘਰਸ਼ ਅੱਗੇ ਝੁਕੀ ਹਰਿਆਣਾ ਸਰਕਾਰ, ਝੋਨੇ ਦੀ ਖਰੀਦ ਕਰੇਗੀ- ਗੁਰਨਾਮ ਸਿੰਘ ਚੜੂਨੀ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 24 ਸਤੰਬਰ 2022- ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਅੱਗੇ ਜਿੱਦੀ ਸਰਕਾਰ ਨੇ ਗੋਡੇ ਟੇਕ ਦਿੱਤੇ ਹਨ। ਜੋ ਕਿ ਸਾਡੇ ਸਾਥੀਆਂ ਦੀ ਜਿੱਤ ਹੈ। ਸਰਕਾਰ ਮੰਡੀਆਂ ਵਿਚ ਧਾਨ ਦੀ ਖਰੀਦ ਕਰਨ ਅਤੇ ਢੁਆਈ ਲਈ ਮੰਨ ਗਈ ਹੈ। ਕਾਬਿਲੇਗੌਰ ਹੈ ਕਿ ਕਿਸਾਨਾਂ ਨੇ ਹਰਿਆਣਾ ਵਿਚ ਧਾਨ ਦੀ ਖਰੀਦ ਨਾ ਹੋਣ ਦੇ ਰੋਸ ਵਜੋਂ ਨੈਸ਼ਨਲ ਹਾਈਵੇ ਕੁਰੁਕਸ਼ੇਤਰ ਸ਼ਾਹਬਾਦ ਮਾਰਗ ਨੂੰ ਜਾਮ ਕਰ ਦਿੱਤਾ ਸੀ । ਸਰਕਾਰ ਨਾਲ ਕਿਸਾਨਾਂ ਦੇ ਹੋਏ ਫੈਸਲੇ ਤੋਂ ਬਾਅਦ ਨੈਸ਼ਨਲ ਹਾਈਵੇ ਤੋਂ ਜਾਮ ਹਟਾਇਆ ਜਾਵੇਗਾ।