ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 14 ਅਪ੍ਰੈਲ 2021-ਆਮ ਲੋਕਾਂ ਲਈ ਮੁਸੀਬਤ ਵੇਲੇ ਰਾਹ ਦੁਸੇਰਾ ਤੇ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣ ਵਾਲੀ ਪਰਉਪਕਾਰੀ ਸ਼ਖ਼ਸੀਅਤ ਤੇ ਮਨੁੱਖਤਾ ਦੀ ਸੇਵਾ ਨੂੰ ਰੱਬ ਦੀ ਸੇਵਾ ਸਮਝਣ ਵਾਲੀ ਸ਼ਖ਼ਸੀਅਤ ਡਾ. (ਪ੍ਰੋ) ਐੱਸ ਪੀ ਸਿੰਘ ਉਬਰਾਏ ਮੈਨੇਜਿੰਗ ਟਰੱਸਟੀ ਸਰਬੱਤ ਦਾ ਭਲਾ ਟਰੱਸਟ ਦੇ ਜਨਮ ਦਿਨ ਨੂੰ ਵੱਖਰੇ ਢੰਗ ਨਾਲ ਮਨਾਉਂਦੇ ਹੋਏ ਸਰਬੱਤ ਦਾ ਭਲਾ ਟਰੱਸਟ ਇਕਾਈ ਸ੍ਰੀ ਮੁਕਤਸਰ ਸਾਹਿਬ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਸੰਪੂਰਨ ਕੀਤਾ ਗਿਆ ਅਤੇ ਨਾਲ ਹੀ ਸ਼ਮਸ਼ੇਰ ਸਿੰਘ ਸਾਹੀ ਨਿਵਾਸੀ ਕੈਲੋਫੋਰਨੀਆਂ ਯੂਐੱਸਏ ਦੇ ਵਿਸ਼ੇਸ਼ ਸਹਿਯੋਗ ਨਾਲ 5000 ਰੁਪਏ ਜ਼ਰੂਰਤਮੰਦ ਪਰਿਵਾਰ ਦੀ ਲੜਕੀ ਨੂੰ ਵਿਆਹ ਲਈ ਭੇਂਟ ਕੀਤੇ ਗਏ। ਇਸ ਤੋਂ ਇਲਾਵਾ ਕੰਪਿਊਟਰ ਸੈਂਟਰ ਦੇ ਬੱਚਿਆਂ ਵੱਲੋਂ ਕੇਕ ਕੱਟ ਕੇ ਆਪਣੀਆਂ ਭਾਵਨਾਵਾਂ ਸਾਂਝੀਆ ਕੀਤੀਆਂ ਗਈਆਂ। ਇਸ ਸਮੇਂ ਗੁਰਬਿੰਦਰ ਸਿੰਘ ਬਰਾੜ, ਮਾਲਵਾ ਜੋਨ ਇੰਚਾਰਜ ਤੇ ਸਮੁੱਚੀ ਟੀਮ ਵੱਲੋਂ ਐੱਸ ਪੀ ਸਿੰਘ ਉਬਰਾਏ ਦੀ ਲੰਮੀ ਉਮਰ ਲਈ ਕਾਮਨਾ ਕੀਤੀ ਗਈ। ਇਸ ਮੌਕੇ ਸਰਬੱਤ ਦਾ ਭਲਾ ਟਰੱਸਟ ਦੇ ਸਮੂਹ ਸੇਵਾਦਾਰ ਅਤੇ ਕੰਪਿਊਟਰ ਸੈਂਟਰ ਦੇ ਵਿਦਿਆਰਥੀ ਵੀ ਮੌਜੂਦ ਸਨ।