SGPC ਦੇ ਐਕਸ਼ਨ ਤੋਂ ਬਾਅਦ VC ਕਰਮਜੀਤ ਸਿੰਘ ਬੋਲੇ- ਮੇਰੇ ਬਾਰੇ ਬਿਆਨਬਾਜ਼ੀ ਸਚਾਈ ਤੋਂ ਕੋਹਾਂ ਦੂਰ!
ਅੰਮ੍ਰਿਤਸਰ , 01 ਅਗਸਤ 2025- ਸ਼ੋਸ਼ਲ ਮੀਡੀਆ ਉਪਰ ਚਲ ਰਹੇ ਵਿਵਾਦ ਬਾਰੇ ਗੁਰੂ ਨਾਨਕ ਦੇਵ ਯੂਨੀਵਵਰਸਿਟੀ ਦੇ ਲੋਕ ਸੰਪਰਕ ਵਿਭਾਗ ਵਲੋਂ ਜਾਰੀ ਜਾਣਕਾਰੀ ਅਨੁਸਾਰ ਯੂਨੀਵਰਸਿਟੀ ਦੇ VC ਕਰਮਜੀਤ ਸਿੰਘ ਅੰਮ੍ਰਿਤਾ ਯੂਨੀਵਰਸਿਟੀ ਕੋਚੀ ਦੇ ਸੱਦੇ ਉਤੇ ਵੱਖ-ਵੱਖ ਯੂਨੀਵਰਸਿਟੀਜ਼ ਦੇ ਉਪ-ਕੁਲਪਤੀਆਂ ਦੀ ਇਕੱੱਤਰਤਾ ਵਿਚ ਸ਼ਾਮਲ ਹੋਣ ਲਈ ਕੋਚੀ ਵਿਖੇ ਗਏ ਸਨ।
ਇਸ ਇਕੱਤਰਤਾ ਵਿਚ ਸ਼ਮੂਲੀਅਤ ਕਰਨ ਵਾਲੇ ਸਾਰੇ ਵਾਈਸ-ਚਾਂਸਲਰਾਂ ਵਲੋਂ ਆਪੋ ਆਪਣੀ ਯੂਨੀਵਰਸਿਟੀ ਵਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਐਸੋਸ਼ੀਏਸ਼ਨ ਦੇ ਪ੍ਰਧਾਨ ਨਾਲ ਜਾਣਕਾਰੀ ਸਾਂਝੀ ਕੀਤੀ ਗਈ।
ਇਸ ਪ੍ਰੋਗਰਾਮ ਵਿਚ ਯੂਨੀਵਰਸਿਟੀ ਦੇ VC ਨੇ ਵੀ ਯੂਨੀਵਰਸਿਟੀ ਵਿਖੇ ਪੰਜਾਬੀ ਭਾਸ਼ਾ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਡਿਜੀਟਾਈਜੇਸ਼ਨ ਕਰਵਾਉਣ, ਸ੍ਰੀ ਗੁਰੂ ਹਰਿ ਰਾਇ ਜੀ ਵਲੋਂ ਵਾਤਾਵਰਣ ਸਬੰਧੀ ਕੀਤੇ ਕਾਰਜਾਂ ਅਤੇ ਸਿਖ ਚੇਅਰ ਦੀ ਸਥਾਪਨਾ ਬਾਰੇ ਐਸੋਸ਼ੀਏਸ਼ਨ ਦੇ ਪ੍ਰਧਾਨ ਨਾਲ ਜਾਣਕਾਰੀ ਸਾਂਝੀ ਕੀਤੀ।
ਇਸ ਪ੍ਰੋਗਰਾਮ ਬਾਰੇ ਅਧੂਰੀ ਜਾਣਕਾਰੀ ਦੇ ਅਧਾਰ ਉਤੇ ਕਈ ਕਿਸਮ ਦੀ ਗਲਤ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਜੋ ਕਿ ਸਚਾਈ ਤੋਂ ਕੋਹਾਂ ਦੂਰ ਹੈ। ਜਿਕਰਯੋਗ ਹੈ ਕਿ ਇਸ ਪ੍ਰੋਗਰਾਮ ਵਿਚ ਮੁਖ ਮਹਿਮਾਨ ਅਤੇ ਹੋਰ ਵਿਅਕਤੀਆਂ ਨੂੰ ਸੱਦਾ-ਪੱਤਰ ਅੰਮ੍ਰਿਤਾ ਯੂਨੀਵਰਸਿਟੀ ਕੋਚੀ ਦੇ ਪ੍ਰਬੰਧਕਾਂ ਵਲੋਂ ਭੇਜੇ ਗਏ ਸਨ ਜਿਸ ਵਿਚ ਯੂਨੀਵਰਸਿਟੀ ਦੇ VC ਦੀ ਕੋਈ ਭੂਮਿਕਾ ਨਹੀਂ।