NRI ਸਭਾ ਪੰਜਾਬ ਵਲੋਂ ਉੱਚ ਪੱਧਰੀ ਮੀਟਿੰਗ
ਚੰਡੀਗੜ੍ਹ, 12 ਅਕਤੂਬਰ 2025: ਐਨ.ਆਰ.ਆਈ. ਸਭਾ ਪੰਜਾਬ ਦੇ ਵਾਈਸ ਪ੍ਰਧਾਨ ਅਤੇ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਚਾਨਾ ਵਲੋਂ ਆਸਟ੍ਰੇਲੀਆ ਦੇ ਪ੍ਰਸਿੱਧ ਕਾਰੋਬਾਰੀ ਐਨ.ਆਰ.ਆਈ. ਕਨਵਲਜੀਤ ਚਾਵਲਾ (ਸੋਨੂ ਖੇਮਕਾਰਨ), ਜਲੰਧਰ ਮਿਊਂਸਿਪਲ ਕਾਰਪੋਰੇਸ਼ਨ ਦੇ ਕੌਂਸਲਰ ਰੋਮੀ ਵਾਧਵਾ ਅਤੇ ਮੈਕਸੀਕੋ ਦੇ ਐਨ.ਆਰ.ਆਈ. ਸੂਰਜ ਮਲਹੋਤਰਾ ਨਾਲ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਵਿੱਚ ਐਨ.ਆਰ.ਆਈ. ਸਭਾ ਪੰਜਾਬ ਦੇ ਮਸਲਿਆਂ ਤੇ ਐਨ.ਆਰ.ਆਈ. ਭਵਨ ਵਿੱਚ ਬਣ ਰਹੀ "ਐਨ.ਆਰ.ਆਈ. ਫ੍ਰੀਡਮ ਫਾਈਟਰ ਗੈਲਰੀ" ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਸਤਨਾਮ ਸਿੰਘ ਚਾਨਾ ਨੇ ਐਨ.ਆਰ.ਆਈ. ਕਨਵਲਜੀਤ ਚਾਵਲਾ (ਸੋਨੂ ਖੇਮਕਾਰਨ) ਨੂੰ ਐਨ.ਆਰ.ਆਈ. ਭਵਨ ਵਿੱਚ ਨਿਵੇਸ਼ ਲਈ ਉਤਸ਼ਾਹਿਤ ਕਰਨ ਬਾਰੇ ਵੀ ਕਿਹਾ।
ਸਤਨਾਮ ਸਿੰਘ ਚਾਨਾ ਨੇ ਇਸ ਮੌਕੇ ਤੇ ਮੈਲਬਰਨ ਵਿੱਚ ਰਹਿ ਰਹੇ ਹੋਰ ਐਨ.ਆਰ.ਆਈਜ਼ ਦੀ ਪਿਛੋਕੜ ਅਤੇ ਉਨ੍ਹਾਂ ਦੇ ਕਾਰੋਬਾਰ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ।