Breaking : ਪੰਜਾਬ ਸਰਕਾਰ ED ਦੀ ਜਾਂਚ ਨੂੰ ਗੈਰ-ਕਾਨੂੰਨੀ ਦੱਸਦਿਆਂ ਹਾਈ ਕੋਰਟ ਪੁੱਜੀ ; ਦੇਰ ਰਾਤੀਂ ਹੈ ਕੋਰਟ ਨੇ ਲਾਇਆ ਵਾਰੰਟ ਅਫ਼ਸਰ GAMADA ਦਫ਼ਤਰ ਲਈ - 24 ਸਤੰਬਰ ਦੁਪਹਿਰ 2 ਵਜੇ ਤੱਕ ਦੇਣਗੇ ਰਿਪੋਰਟ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 24 ਸਤੰਬਰ 2026: ਪੰਜਾਬ ਸਰਕਾਰ ਵੱਲੋਂ ਐਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਕੀਤੀ ਜਾ ਰਹੀ ਜਾਂਚ ਨੂੰ ਗੈਰ-ਕਾਨੂੰਨੀ ਦੱਸਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ। ਦੇਰ ਰਾਤੀਂ ਸਾਹਮਣੇ ਆਏ ਇਸ ਘਟਨਾਕ੍ਰਮ ਨਾਲ ਪ੍ਰਸ਼ਾਸਨਿਕ ਅਤੇ ਰਾਜਨੀਤਿਕ ਹਲਕਿਆਂ ਵਿੱਚ ਹਲਚਲ ਤੇਜ਼ ਹੋ ਗਈ ਹੈ। ਸਰਕਾਰ ਦੀ Habeas corpus ਪਟੀਸ਼ਨ ਦੀ ਸੁਣਵਾਈ ਜਸਟਿਸ ਸ਼੍ਰੀ ਸੰਜੇ ਵਸ਼ਿਸ਼ਟ ਨੇ ਕੀਤੀ .
ਹਾਈ ਕੋਰਟ ਨੇ ਗਮਾਡਾ (GMADA) ਦਫ਼ਤਰ ਲਈ ਇੱਕ ਵਾਰੰਟ ਅਫ਼ਸਰ ਤਾਇਨਾਤ ਕੀਤਾ ਹੈ। ਇਹ ਵਾਰੰਟ ਅਫ਼ਸਰ ਮੌਕੇ 'ਤੇ ਜਾ ਕੇ ਈ.ਡੀ. ਵੱਲੋਂ ਕੀਤੀ ਜਾ ਰਹੀ ਕਾਰਵਾਈ ਅਤੇ ਜਾਂਚ ਦੀ ਪੜਤਾਲ ਕਰਨਗੇ।
ਅਦਾਲਤ ਦੇ ਹੁਕਮਾਂ ਅਨੁਸਾਰ, ਵਾਰੰਟ ਅਫ਼ਸਰ ਅੱਜ 24 ਸਤੰਬਰ ਦੁਪਹਿਰ 2 ਵਜੇ ਤੱਕ ਈ.ਡੀ. ਦੀ ਕਾਰਵਾਈ ਨਾਲ ਸਬੰਧਤ ਆਪਣੀ ਪੂਰੀ ਰਿਪੋਰਟ ਹਾਈ ਕੋਰਟ ਵਿੱਚ ਸੌਂਪਣਗੇ।
- Download Babushahi App
-
-