← ਪਿਛੇ ਪਰਤੋ
ਸੁਪਰੀਮ ਕੋਰਟ ਕਿਸਾਨਾਂ ਦਾ ਪੱਖ ਵੀ ਸੁਣੇ- ਜਗਮੋਹਨ ਸਿੰਘ
ਰਵੀ ਜੱਖੂ
ਚੰਡੀਗੜ੍ਹ, 17 ਸਤੰਬਰ 2025- ਸੁਪਰੀਮ ਕੋਰਟ ਦਾ ਇਹ ਟਿੱਪਣੀ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਜੇਲਾਂ ਦੀਆਂ ਸਿੱਖਾਂ ਪਿੱਛੇ ਭੇਜਿਆ ਜਾਵੇ ਇਹ ਫੈਸਲਾ ਗੈਰ ਤਰਕ ਸੰਗਤ ਹੈ ਇਸ ਬਾਰੇ ਜਗਮੋਹਨ ਸਿੰਘ (ਜਨਰਲ ਸਕੱਤਰ ਭਾਰਤੀ ਕਿਸਾਨ ਡਕੌਂਦਾ) ਨੇ ਦੱਸਿਆ ਕਿ ਇਸ ਵਿੱਚ ਸੁਪਰੀਮ ਕੋਰਟ ਨੇ ਕਿਸਾਨਾਂ ਦਾ ਪੱਖ ਬਿਲਕੁਲ ਹੀ ਨਹੀਂ ਸੋਚਿਆ ਅਸੀਂ ਕਿਸਾਨ ਜਥੇਬੰਦੀਆਂ ਇਸ ਵਿਰੁੱਧ ਲਾਮਬੰਦੀ ਕਰਕੇ ਇਸ ਫੈਸਲੇ ਨੂੰ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਵਾਂਗੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਇਸ ਫੈਸਲੇ ਦਾ ਗੰਭੀਰ ਨੋਟਿਸ ਲਿਆ ਹੈ। ਉਹਨਾਂ ਕਿਹਾ ਕਿ ਪ੍ਰਦੂਸ਼ਣ ਲਈ ਸਿਰਫ ਹੀ ਜ਼ਿੰਮੇਵਾਰ ਹਨ? ਜਦੋਂ ਕਿ ਨੈਸ਼ਨਲ ਗਰੀਨ ਟਰਬਿਊਨਲ ਨੇ ਪਹਿਲਾਂ ਹੀ ਤਰਕ ਸੰਗਤ ਫੈਸਲਾ ਸੁਣਾਇਆ ਹੈ ਕਿ ਕਿਸਾਨਾਂ ਨੂੰ ਇਸ ਦਾ ਯਾਨੀ ਕਿ ਪਰਾਲੀ ਸਾੜਨ ਦੇ ਬੱਦਲ ਵਜੋਂ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਕਿਸਾਨਾਂ ਤੇ ਕੋਈ ਸਖਤੀ ਨਹੀਂ ਕਰਨੀ ਚਾਹੀਦੀ ਹੈ।
Total Responses : 7