ਸੀ ਐਮ ਦੀ ਯੋਗਸ਼ਾਲਾ ਵਿੱਚ ਹੁਣ ਤੱਕ ਅਨੇਕਾਂ ਲੋਕ ਪਾ ਚੁੱਕੇ ਨੇ ਨਿਰੋਗ ਜੀਵਨ - ਐਸ.ਡੀ.ਐਮ. ਅਮਿਤ ਗੁਪਤਾ
ਯੋਗਾ ਟ੍ਰੇਨਰ ਪ੍ਰੀਤੀ ਸੀਹਨ ਵੱਲੋਂ ਜੀਰਕਪੁਰ ਵਿਖੇ ਰੋਜ਼ਾਨਾ 6 ਯੋਗਸ਼ਾਲਾਵਾਂ ਲਗਾ ਕੇ ਲੋਕਾਂ ਕੀਤਾ ਜਾ ਰਿਹਾ ਤਣਾਅ ਮੁਕਤ
ਹਰਜਿੰਦਰ ਸਿੰਘ ਭੱਟੀ
ਜ਼ੀਰਕਪੁਰ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) 05 ਮਈ, 2025: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਤੰਦਰੁਸਤ ਜੀਵਨ ਦੇਣ ਦੇ ਮਕਸਦ ਨਾਲ ਸ਼ਰੂ ਕੀਤੀ ਸੀ.ਐਮ. ਦੀ ਯੋਗਸ਼ਾਲਾ ਅੱਜ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਸਫਲਤਾ ਪੂਰਵਕ ਚਲ ਰਹੀ ਹੈ। ਇਨ੍ਹਾਂ ਮੁਫ਼ਤ ਯੋਗਸ਼ਾਲਾਵਾਂ ਦਾ ਹੁਣ ਤੱਕ ਅਨੇਕਾਂ ਹੀ ਲੋਕ ਲਾਭ ਉਠਾ ਚੁੱਕੇ ਹਨ। ਯੋਗਾ ਕਲਾਸਾਂ ਵਿੱਚ ਭਾਗ ਲੈਣ ਵਾਲੇ ਭਾਗੀਦਾਰਾਂ ਦਾ ਮੰਨਣਾ ਹੈ ਕਿ ਯੋਗ ਅਭਿਆਸ ਦੇ ਨਾਲ ਉਨ੍ਹਾਂ ਦੀ ਜਿੰਦਗੀ ਵਿੱਚ ਬਹੁਤ ਤਬਦੀਲੀ ਆਈ ਹੈ। ਪਹਿਲਾਂ ਉਹ ਦਿਨ ਭਰ ਆਲਸ ਮਹਿਸੂਸ ਕਰਦੇ ਸੀ, ਪਰ ਨਿਰੰਤਰ ਯੋਗ ਅਭਿਆਸ ਨੇ ਉਨ੍ਹਾਂ ਦਾ ਜੀਵਨ ਤਰ੍ਹੋਂ ਤਾਜ਼ਾ ਅਤੇ ਆਨੰਦ ਮਈ ਕਰ ਬਣਾ ਦਿੱਤਾ ਹੈ।
ਇਹ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਡੇਰਾਬੱਸੀ, ਅਮਿਤ ਗੁਪਤਾ ਨੇ ਦੱਸਿਆ ਕਿ ਜ਼ੀਰਕਪੁਰ ਅਤੇ ਡੇਰਾਬੱਸੀ ਵਿੱਚ ਵੱਖ-ਵੱਖ ਥਾਵਾਂ ਤੇ ਸੀ ਐਮ ਦੀ ਯੋਗਸ਼ਾਲਾ ਅਧੀਨ ਮੁਫ਼ਤ ਯੋਗਾ ਕਲਾਸਾਂ ਲਾਈਆਂ ਜਾ ਰਹੀਆਂ ਹਨ, ਇਨ੍ਹਾਂ ਕਲਾਸਾਂ ਦਾ ਸ਼ਹਿਰ ਵਾਸੀਆਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ। ਇਨ੍ਹਾਂ ਯੋਗਾ ਕਲਾਸਾਂ ਵਿੱਚ ਹਰ ਵਰਗ ਦੇ ਯੋਗ ਸਾਧਕ ਹਿੱਸਾ ਲੈ ਰਹੇ ਹਨ।
ਅਮਿਤ ਗੁਪਤਾ ਨੇ ਦੱਸਿਆ ਕਿ ਮਾਹਿਰ ਯੋਗਾ ਟ੍ਰੇਨਰ ਪ੍ਰੀਤੀ ਸੀਹਨ ਜ਼ੀਰਕਪੁਰ ਵਿਖੇ ਰੋਜ਼ਾਨਾ 6 ਯੋਗਾ ਕਲਾਸਾਂ ਲਗਾ ਰਹੀ ਹੈ, ਜੋ ਕਿ ਸਵੇਰੇ 5.20 ਵਜੇ ਤੋਂ ਸ਼ੁਰੂ ਹੋ ਕੇ ਬਾਅਦ ਦੁਪਿਹਰ 12.30 ਵਜੇ ਤੱਕ ਚਲਦੀਆਂ ਹਨ। ਉਨ੍ਹਾਂ ਵੱਲੋਂ ਪਹਿਲੀ ਕਲਾਸ ਲਾ ਪਰੀਜ਼ਮਾ, ਜ਼ੀਰਕਪੁਰ ਵਿਖੇ ਸਵੇਰੇ 5.20 ਤੋਂ 6.20 ਵਜੇ ਤੱਕ, ਦੂਸਰੀ ਕਲਾਸ ਅਲਤੋਰਾ ਅਪਾਰਟਮੈਂਟ, ਜ਼ੀਰਕਪੁਰ ਵਿਖੇ ਸਵੇਰੇ 6.30 ਤੋਂ 7.30 ਵਜੇ ਤੱਕ, ਤੀਸਰੀ ਕਲਾਸ ਐਲ ਸੀਪਾਜ਼ੀਆ, ਜ਼ੀਰਕਪੁਰ ਵਿਖੇ ਸਵੇਰੇ 7.40 ਤੋਂ 8.40 ਵਜੇ ਤੱਕ, ਚੌਥੀ ਕਲਾਸ ਲਾ ਪਰੀਜ਼ਮਾ, ਜ਼ੀਰਕਪੁਰ ਵਿਖੇ ਸਵੇਰੇ 9.10 ਤੋਂ 10.10 ਵਜੇ ਤੱਕ ਅਤੇ ਪੰਜਵੀਂ ਕਲਾਸ ਪਿੰਡ ਨਗਲਾ, ਗੁੱਗਾ ਮਾੜੀ, ਜ਼ੀਰਕਪੁਰ ਵਿਖੇ ਸਵੇਰੇ 10.20 ਤੋਂ 11.20 ਵਜੇ ਤੱਕ ਅਤੇ ਛੇਵੀਂ ਕਲਾਸ ਪਿੰਡ ਨਗਲਾ, ਗੁਰਦੁਆਰਾ ਜੀਰਕਪੁਰ ਵਿਖੇ 11.30 ਤੋਂ 12.30 ਵਜੇ ਤੱਕ ਲਾਈ ਜਾਂਦੀ ਹੈ।
ਟ੍ਰੇਨਰ ਪ੍ਰੀਤੀ ਵੱਲੋਂ ਦੱਸਿਆ ਗਿਆ ਕਿ ਜ਼ੀਰਕਪੁਰ ਵਿਖੇ ਰੋਜ਼ਾਨਾ ਲੱਗਣ ਵਾਲੀਆਂ ਯੋਗਾ ਕਲਾਸਾਂ ਵਿੱਚ ਭਾਗੀਦਾਰਾਂ ਦੀ ਗਿਣਤੀ ਵਿੱਚ ਪਹਿਲਾਂ ਨਾਲੋਂ ਵਾਧਾ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਇਹ ਗਿਣਤੀ ਹੋਰ ਵੀ ਵੱਧ ਜਾਂਦੀ ਹੈ। ਇਸ ਮੌਕੇ ਉਨ੍ਹਾਂ ਵੱਲੋਂ ਲਾਈਆਂ ਜਾ ਰਹੀਆਂ ਯੋਗਸ਼ਾਲਾਵਾਂ ਵਿੱਚ 80 ਦੇ ਕਰੀਬ ਭਾਗੀਦਾਰ ਹਿੱਸਾ ਲੈ ਰਹੇ ਹਨ, ਜਿਨ੍ਹਾਂ ਵੱਲੋਂ ਯੋਗ ਰਾਹੀਂ ਨਿਰੰਤਰ ਯੋਗ ਅਭਿਆਸ ਕਰਕੇ ਤੰਦਰੁਸਤ ਸਿਹਤ ਅਤੇ ਤਣਾਅ ਮੁਕਤ ਜੀਵਨ ਦਾ ਆਨੰਦ ਮਾਣਿਆ ਜਾ ਰਿਹਾ ਹੈ। ਟ੍ਰੇਨਰ ਪ੍ਰੀਤੀ ਅਨੁਸਾਰ ਕਲਾਸਾਂ ਵਿੱਚ ਆਉਣ ਵਾਲੇ ਭਾਗੀਦਾਰਾਂ ਨੂੰ ਸਰੀਰ ਨੂੰ ਚੁਸਤ-ਦਰੁਸਤ ਰੱਖਣ ਲਈ ਲੋੜੀਂਦੇ ਯੋਗ ਆਸਣ ਕਰਵਾਏ ਜਾ ਰਹੇ ਹਨ।
ਲੋਕਾਂ ਦਾ ਕਹਿਣਾ ਹੈ ਕਿ ਯੋਗ ਸਾਧਨਾ ਰਾਹੀਂ ਉਨ੍ਹਾਂ ਵੱਲੋਂ ਪੁਰਾਣੀਆਂ ਮਾਨਸਿਕ ਅਤੇ ਸਰੀਰਕ ਬਿਮਾਰੀਆਂ ਤੋਂ ਨਿਜਾਤ ਪਾਉਣ ਦੇ ਨਾਲ-ਨਾਲ ਸਰੀਰ ਵਿੱਚ ਆਲਸ ਦੀ ਥਾਂ ਚੁਸਤੀ-ਫੁਰਤੀ ਨੇ ਲੈ ਲਈ ਹੈ। ਉਨ੍ਹਾਂ ਦੱਸਿਆ ਕਿ ਯੋਗਾ ਕੈਂਪ ’ਚ ਭਾਗ ਲੈਣ ਵਾਲਿਆਂ ਨੂੰ ਕੁਝ ਰੋਜ਼ਾਨਾ ਕੀਤੇ ਜਾਣ ਵਾਲੇ ਯੋਗ ਆਸਨਾਂ ਤੋਂ ਇਲਾਵਾ ਉਨ੍ਹਾਂ ਦੀ ਸਰੀਰਕ ਲੋੜ ਮੁਤਾਬਕ ਵਿਸ਼ੇਸ਼ ਆਸਣ ਕਰਵਾਏ ਜਾਂਦੇ ਹਨ।
ਟ੍ਰੇਨਰ ਨੇ ਦੱਸਿਆ ਕਿ ਲੋਕ ਇਹਨਾਂ ਸੈਸ਼ਨਾਂ ਲਈ ਵੈਬਸਾਈਟ cmdiyogshala.punjab.gov.in ਤੋਂ ਇਲਾਵਾ ਹੈਲਪਲਾਈਨ ਨੰਬਰ 76694-00500 'ਤੇ ਸੰਪਰਕ ਕਰ ਕੇ, ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਘੱਟੋ-ਘੱਟ 25 ਭਾਗੀਦਾਰਾਂ ਵਾਲਾ ਕੋਈ ਵੀ ਇਲਾਕਾ ਆਪਣੀ ਨਵੀਂ ਕਲਾਸ/ਸੈਸ਼ਨ ਸ਼ੁਰੂ ਕਰਨ ਲਈ ਵਟਸਐਪ ਨੰਬਰ 'ਤੇ ਕਾਲ/ਸੁਨੇਹਾ ਭੇਜ ਸਕਦਾ ਹੈ। ਯੋਗਾ ਕਲਾਸਾਂ ਲਈ ਕੋਈ ਚਾਰਜ ਨਹੀਂ ਲਿਆ ਜਾਂਦਾ।