ਸਿਹਤ ਵਿਭਾਗ ਵੱਲੋਂ ਅੰਗਦਾਨ ਸਬੰਧੀ ਸਮਾਗਮ ਕਰਵਾਇਆ ਗਿਆ
ਰੋਹਿਤ ਗੁਪਤਾ
ਗੁਰਦਾਸਪੁਰ 8 ਸਤੰਬਰ ਅੱਖਾਂ ਦਾਨ ਪੰਦਰਵਾੜੇ ਦੇ ਸੰਬੰਧ ਵਿੱਚ ਜਿਲਾ ਹਸਪਤਾਲ ਗੁਰਦਾਸਪੁਰ ਵਿਖੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਅਰਵਿੰਦ ਮਹਾਜਨ ਦੀ ਪ੍ਰਧਾਨਗੀ ਹੇਠ ਇਕ ਸਮਾਗਮ ਕੀਤਾ ਗਿਆ। ਇਸ ਮੌਕੇ ਅੱਖਾਂ ਦੇ ਮਾਹਿਰ ਡਾਕਟਰ ਅੰਕਿਤ ਰਤਨ ਅਤੇ ਅਪਥਾਲਮਿਕ ਅਫਸਰ ਸਰਬਜੀਤ ਕੁਮਾਰ ਨੇ ਕਿਹਾ ਕਿ ਅੰਗ ਦਾਨ ਸਭ ਤੋਂ ਮਹਾਨ ਦਾਨ ਹੈ। ਅੰਗ ਦਾਨ ਕਿਸੇ ਨੂੰ ਨਵੀਂ ਜ਼ਿੰਦਗੀ ਦੇ ਸਕਦਾ ਹੈ। ਲੋਕਾਂ ਵਿੱਚ ਅੰਗ ਦਾਨ ਪ੍ਰਤੀ ਜਾਗਰੂਕਤਾ ਵਧਾਉਣ ਵਿੱਚ ਜਰੂਰਤ ਹੈ।
ਇੱਕ ਮ੍ਰਿਤਕ ਵਿਅਕਤੀ ਅੱਠ ਜੀਵਨ-ਬਚਾਉਣ ਵਾਲੇ ਅੰਗ (ਜਿਵੇਂ ਕਿ ਗੁਰਦੇ, ਜਿਗਰ, ਫੇਫੜੇ, ਦਿਲ, ਪਾਚਕ, ਅੰਤੜੀ) ਦਾਨ ਕਰਕੇ ਅੱਠ ਲੋਕਾਂ ਨੂੰ ਨਵੀਂ ਜ਼ਿੰਦਗੀ ਦੇ ਸਕਦਾ ਹੈ। ਇਸ ਤੋਂ ਇਲਾਵਾ, ਅੱਖਾਂ, ਚਮੜੀ, ਹੱਡੀਆਂ ਅਤੇ ਦਿਲ ਦੇ ਵਾਲਵ ਵਰਗੇ ਟਿਸ਼ੂਆਂ ਦਾ ਦਾਨ ਕਰਕੇ ਕਈ ਹੋਰਨਾਂ ਲੋਕਾਂ ਦੇ ਜੀਵਨ ਦੀ ਗੁਣਵੱਤਾ ਨੂੰ ਸੁਧਾਰਿਆ ਜਾ ਸਕਦਾ ਹੈ।
ਅੰਗ ਦਾਨ: ਕਰਨ ਲਈ ਆਨਲਾਈਨ www.notto.mohfw.gov.in ਜਾਂ pledge.mygov.in/organ-donation/ 'ਤੇ ਜਾ ਕੇ ਆਪਣਾ ਅੰਗ ਦਾਨ ਕਰਨ ਦਾ ਪਲੈੱਜ ਕੀਤਾ ਜਾ ਸਕਦਾ ਹੈ।
ਜਾਣਕਾਰੀ ਪ੍ਰਾਪਤ ਕਰੋ: ਕਿਸੇ ਵੀ ਜਾਣਕਾਰੀ ਲਈ, ਤੁਸੀਂ NOTTO ਦੀ ਟੋਲ-ਫ੍ਰੀ ਹੈਲਪਲਾਈਨ ਨੰਬਰ 1800114770 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਅੱਜ ਅੱਖਾਂ ਦੇ ਦਾਨ ਬਾਰੇ ਜਾਣਕਾਰੀ ਦਿੱਤੀ ਗਈ ਹੈ