ਸਾਵਧਾਨ! ਪੰਜਾਬ 'ਚ ਐਨਾਲੋਗ ਪਨੀਰ 'ਤੇ ਲੱਗੀ ਪਾਬੰਦੀ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 27 ਅਗਸਤ, 2026: ਪੰਜਾਬ ਸਰਕਾਰ ਨੇ ਐਨਾਲੋਗ ਪਨੀਰ (ਗੈਰ ਡੇਅਰੀ ਉਤਪਾਦ) ਦੇ ਉਤਪਾਦਨ, ਭੰਡਾਰਣ ਤੇ ਵਿਕਰੀ ’ਤੇ ਰੋਕ ਲਗਾ ਦਿੱਤੀ ਹੈ। ਇਹ ਪਾਬੰਦੀ ਇਕ ਸਾਲ ਤੱਕ ਲਾਗੂ ਰਹੇਗੀ। ਐਨਾਲੋਗ ਪਨੀਰ ਉਹ ਪਨੀਰ ਹੁੰਦਾ ਹੈ ਜੋ ਦੁੱਧ ਤੋਂ ਨਹੀਂ ਬਣਦਾ ਬਲਕਿ ਇਸ ਵਿਚ ਵੱਖ-ਵੱਖ ਪਦਾਰਥਾਂ ਦਾ ਮਿਸ਼ਰਣ ਹੁੰਦਾ ਹੈ ਜੋ ਸਾਰੇ ਗੈਰ ਡੇਅਰੀ ਪ੍ਰੋਡਕਟ ਹੁੰਦੇ ਹਨ। ਐਨਾਲੋਗ ਪਨੀਰ ਅਕਸਰ ਹੀ ਮਾਰਕੀਟ ਵਿਚ ਖਾਸ ਤੌਰ ’ਤੇ ਹੋਟਲਾਂ ਵਿਚ ਵਿਕਰੀ ਲਈ ਵਰਤਿਆ ਜਾਂਦਾ ਹੈ।
- Download Babushahi App
-
-