ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਹਲਕਾ ਰਾਮਪੁਰਾ ਨੂੰ ਇੱਕ ਬਲਾਕ ਬਣਾਉਣ ਦਾ ਵਿਰੋਧ
ਅਸ਼ੋਕ ਵਰਮਾ
ਭਗਤਾ ਭਾਈ,1 ਅਗਸਤ 2025 :ਸੂਬੇ ਚ ਜਿਲ੍ਹਾ ਲੰਮੇ ਸਮੇਂ ਤੋਂ ਲਟਕ ਰਹੀਆਂ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਹੋਣ ਦੀ ਸੁਗਬੁਗਾਹਟ ਦੇ ਨਾਲ ਹੀ ਬਠਿੰਡਾ ਜਿਲ਼੍ਹੇ ਵਿੱਚ ਬਲਾਕਾਂ ਦੀ ਗਿਣਤੀ ਘੱਟ ਕਰਨ ਦਾ ਸਰਕਾਰ ਦੇ ਫੈਸਲੇ ਦਾ ਭਗਤਾ ਖੇਤਰ ਚ ਵਿਰੋਧ ਆਰੰਭ ਹੋ ਗਿਆ ਹੈ। ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਭਗਤਾ ਬਲਾਕ ਨੂੰ ਫੂਲ ਬਲਾਕ ਵਿੱਚ ਰਲਾਉਣ ਦੀ ਸਖਤ ਨਿਖੇਧੀ ਕੀਤੀ। ਮਲੂਕਾ ਨੇਕਿਹਾ ਕਿ ਹਲਕਾ ਰਾਮਪੁਰਾ ਫੂਲ ਨੂੰ ਇੱਕ ਬਲਾਕ ਬਣਾਉਣ ਦਾ ਫੈਸਲਾ ਲੋਕ ਵਿਰੋਧੀ ਹੈ। ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਲਈ ਅਕਾਲੀ ਦਲ ਦੀ ਸਰਕਾਰ ਸਮੇਂ ਭਗਤਾ ਬਲਾਕ ਨੂੰ ਵਿਕਸਤ ਕਰਨ ਲਈ ਕਰੋੜਾਂ ਰੁਪਏ ਖਰਚ ਕਿਤੇ ਗਏ ਸਨ। ਤਹਿਸੀਲ ਅਤੇ ਬੀ ਡੀ ਪੀ ਓ ਦਫ਼ਤਰ ਚ ਪੰਚਾਇਤਾਂ ਅਤੇ ਆਮ ਲੋਕਾਂ ਦੇ ਸਰਕਾਰੀ ਕੰਮਾਂ ਨੂੰ ਸੁਖਾਲਾ ਕਰਨ ਲਈ ਮੁਢਲਾ ਢਾਂਚਾ ਮਜ਼ਬੂਤ ਤੇ ਸਟਾਫ ਦੀ ਪੂਰਤੀ ਕੀਤੀ ਗਈ ਸੀ ।
ਉਹਨਾਂ ਕਿਹਾ ਕਿ ਭਗਤਾ ਬਲਾਕ ਰੱਦ ਹੋਣ ਨਾਲ ਲੋਕ ਕੰਮਾਂ ਲਈ ਖੱਜਲ ਹੋਣਗੇ ਸਰਕਾਰ ਨੇ ਹਮੇਸ਼ਾ ਪੰਚਾਇਤਾ ਦੇ ਹੱਕ ਖੋਹਣ ਵਾਲੇ ਫੈਸਲੇ ਕਿਤੇ ਹਨ ਸਰਕਾਰ ਨੇ ਪੰਚਾਇਤ ਦੇ ਹੱਕ ਅਫਸਰਾਂ ਨੂੰ ਦੇਣ ਲਈ ਪਹਿਲਾਂ ਸਮੇਂ ਤੋਂ ਪਹਿਲਾਂ ਪੰਚਾਇਤਾਂ ਭੰਗ ਕੀਤੀਆਂ ਸਨ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦੀਆਂ ਚੋਣਾਂ ਚ ਦੇਰੀ ਵੀ ਸਰਕਾਰ ਦੀ ਇਸੇ ਸੋਚ ਨੂੰ ਪੁਖਤਾ ਕਰਦੀ ਹੈ ਬਲਾਕਾਂ ਦੀ ਗਿਣਤੀ ਘਟਾ ਕੇ ਸਰਕਾਰ ਇੱਕ ਦਫ਼ਤਰ ਚੋਂ ਹਲਕੇ ਨੂੰ ਅਫਸਰਾਂ ਰਾਹੀਂ ਕੰਟਰੋਲ ਕਰਨਾ ਚਾਹੁੰਦੀ ਹੈ ਸਰਕਾਰ ਤਰੁੰਤ ਇਸ ਫੈਸਲੇ ਨੂੰ ਵਾਪਿਸ ਲਵੇ ਮਲੂਕਾ ਨੇ ਕਿਹਾ ਕੇ ਅਕਾਲੀ ਦਲ ਸਰਕਾਰ ਦੇ ਤੁਗਲਕੀ ਫਰਮਾਨ ਲਾਗੂ ਨਹੀਂ ਹੋਣ ਦੇਵੇਗਾ ਭਗਤਾ ਬਲਾਕ ਦੇ ਪਿੰਡਾਂ ਚ ਸਰਕਾਰ ਦੇ ਇਸ ਫੈਸਲੇ ਦਾ ਸਖਤ ਵਿਰੋਧ ਹੈ ਤੇ ਜਿਲ੍ਹਾ ਪ੍ਰੀਸ਼ਦ ਤੇ ਸੰਮਤੀ ਦੀਆਂ ਚੋਣਾਂ ਚ ਲੋਕ ਆਪ ਦੀਆਂ ਜਮਾਨਤਾਂ ਜ਼ਬਤ ਕਰਵਾ ਦੇਣਗੇ।