ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਸਰਾ ਦੇ ਬੱਚਿਆਂ ਨੇ ਸਾਇੰਸ ਸਿਟੀ ਦਾ ਟੂਰ ਲਗਾਇਆ
ਅਸ਼ੋਕ ਵਰਮਾ
ਬਠਿੰਡਾ 16 ਮਈ 2025- ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਨਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਸਕੂਲ ਇੰਚਾਰਜ ਲੈਕਚਰਾਰ ਸਰਿਤਾ ਕੁਮਾਰੀ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਸਰਾ ਦੇ ਵਿਦਿਆਰਥੀਆਂ ਨੂੰ ਵਿਗਿਆਨ ਨਾਲ ਅਮਲੀ ਤੌਰ 'ਤੇ ਜੋੜਨ ਅਤੇ ਵਿਗਿਆਨਕ ਸੋਚ ਵਿਕਸਿਤ ਕਰਨ ਨੋਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਵਿਦਿਅਕ ਟੂਰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਿਖੇ ਗਿਆ।
ਇਸ ਵਿੱਦਿਅਕ ਟੂਰ ਦੇ ਇੰਚਾਰਜ ਸਾਇੰਸ ਅਧਿਆਪਕ ਲਾਲ ਚੰਦ ਨੇ ਦੱਸਿਆ ਵਿਦਿਆਰਥੀਆਂ ਦੇ ਇਸ ਵਿਦਿਅਕ ਟੂਰ ਨੂੰ 3ਡੀ, ਲੇਜ਼ਰ ਸ਼ੋਅ, ਫਲਾਈਟ, ਅਰਥਕੁਇਕ ਸਿਮੂਲੇਟਰ, ਡਾਇਨਾਸੁਰ ਪਾਰਕ, ਵਰਚੁਅਲ ਈਕੋ ਸਿਸਟਮ ਅਤੇ ਗਣਿਤ, ਸਾਇੰਸ, ਖੇਡ, ਪੰਛੀ ਗੈਲਰੀ ਆਦਿ ਵਿਜ਼ਿਟ ਕਰਵਾਇਆ ਗਿਆ। ਜਿਥੇ ਸਾਕਾਰ ਰੂਪ ਵਿੱਚ ਪ੍ਰਦਰਸ਼ਿਤ ਕੀਤੇ ਗਏ ਵਿਗਿਆਨ ਸੰਕਲਪਾਂ ਨੂੰ ਵਿਦਿਆਰਥੀਆਂ ਨੇ ਬੜੀ ਰੀਝ ਨਾਲ ਵੇਖਿਆ। ਉਨਾਂ ਦੱਸਿਆ ਕਿ ਵਿਦਿਆਰਥੀਆਂ ਨੇ ਡਾਇਨਾਸੁਰ ਪਾਰਕ ਵਿੱਚ ਗਹਿਰੀ ਦਿਲਚਸਪੀ ਲਈ।
ਸਮੂਹ ਵਿਦਿਆਰਥੀਆ ਵੱਲੋਂ ਪੰਜਾਬ ਸਰਕਾਰ ਦਾ ਇਸ ਵਿੱਦਿਅਕ ਟੂਰ ਲਈ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇ ਹੋਰ ਵਿੱਦਿਅਕ ਟੂਰ ਸਿੱਖਿਆ ਵਿਭਾਗ ਵੱਲੋਂ ਆਯੋਜਿਤ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਸਾਇੰਸ ਵਿਸ਼ੇ ਦੀ ਪ੍ਰੈਕਟੀਕਲ ਜਾਣਕਾਰੀ ਵੀ ਵਧੀਆ ਢੰਗ ਨਾਲ ਪ੍ਰਾਪਤ ਹੋ ਸਕੇ। ਇਸ ਵਿੱਦਿਅਕ ਟੂਰ ਲਈ ਭੁਪਿੰਦਰ ਸਿੰਘ ਤੱਗੜ, ਤੇਜਿੰਦਰ ਕੁਮਾਰ, ਰਜਨੀ ਬਾਲਾ ਅਤੇ ਸੁਖਪ੍ਰੀਤ ਕੌਰ ਦਾ ਵਿਸ਼ੇਸ਼ ਸਹਿਯੋਗ ਰਿਹਾ।