ਸਮਰਾਲਾ ਪੁਲਿਸ ਨੇ ਗੈਰ ਕਾਨੂੰਨੀ ਨਸ਼ਾ ਛਡਾਉ ਕੇਂਦਰ ਫੜਿਆ
ਰਵਿੰਦਰ ਸਿੰਘ
ਸਮਰਾਲਾ :
ਸਮਰਾਲਾ ਦੇ ਨਜ਼ਦੀਕੀ ਪਿੰਡ ਨੀਲੋਂ ਖੁਰਦ ਵਿਖੇ ਇੱਕ ਗੈਰ ਕਾਨੂੰਨੀ ਚਲਦੇ ਨਸ਼ਾ ਛਡਾਉ ਕੇਂਦਰ ਦਾ ਪੜਦਾਫਾਸ਼ ਕੀਤਾ ਹੈ। ਸਥਾਨਕ ਉਪ ਪੁਲਿਸ ਕਪਤਾਨ ਤਰਲੋਚਨ ਸਿੰਘ ਅਤੇ ਥਾਣਾ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਇਹ ਸੂਚਨਾ ਮਿਲਣ ਤੇ ਕਿ ਪਿੰਡ ਨੀਲੋ ਖੁਰਦ ਵਿਖੇ ਇੱਕ ਗੈਰ ਕਾਨੂੰਨੀ ਤੌਰ ਤੇ ਨਸ਼ਾ ਛੁਡਾਊ ਕੇਂਦਰ ਚਲ ਰਿਹਾ ਹੈ।
ਇਸ 'ਤੇ ਇਹ ਸੂਚਨਾ ਪ੍ਰਾਪਤ ਹੋਣ 'ਤੇ ਸਿਹਤ ਵਿਭਾਗ ਨੂੰ ਨਾਲ ਲੈ ਕੇ ਇਸ ਕੇਂਦਰ ਦੀ ਪੜਤਾਲ ਕੀਤੀ ਗਈ ਅਤੇ ਇਸ ਕੇਂਦਰ ਵਿੱਚੋਂ ਮਿਲੇ 17 ਵਿਅਕਤੀਆਂ ਨੂੰ ਮੈਡੀਕਲ ਲਈ ਸਿਵਲ ਹਸਪਤਾਲ ਭੇਜਿਆ ਜਾ ਰਿਹਾ ਹੈ। ਸਮਝਿਆ ਜਾਂਦਾ ਹੈ ਕਿ ਇਹ ਵਿਅਕਤੀ ਇਲਾਜ ਲਈ ਇਸ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕੀਤੇ ਹੋਏ ਹੋ ਸਕਦੇ ਹਨ। ਉਹਨਾਂ ਨੂੰ ਦੱਸਿਆ ਕਿ ਇਸ ਸਬੰਧੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਬਰਾਮਦ ਹੋਏ ਵਿਅਕਤੀਆਂ ਵਿੱਚੋਂ ਜਿਹੜੇ ਨਸ਼ੇ ਦੇ ਆਦੀ ਹੋਏ ਉਹਨਾਂ ਨੂੰ ਸਰਕਾਰੀ ਤੌਰ ਤੇ ਨਸ਼ਾ ਛਡਾਉ ਕੇਂਦਰ ਵਿੱਚ ਦਾਖਲ ਕੀਤੇ ਜਾਵੇਗਾ। ਪੁਲਿਸ ਕਪਤਾਨ ਅਨੁਸਾਰ ਇਹ ਕੇਂਦਰ ਪਿਛਲੇ ਅੱਠ ਕੁ ਮਹੀਨਿਆਂ ਤੋਂ ਚਲਦਾ ਦੱਸਿਆ ਜਾ ਰਿਹਾ ਹੈ।
- Download Babushahi App
-
-