ਲੁਧਿਆਣਾ ਪੁਲਿਸ ਦਾ ਵੱਡਾ ਐਕਸ਼ਨ; ਅਫ਼ੀਮ ਅਤੇ ਡਰੱਗ ਮਨੀ ਸਮੇਤ ਤਸਕਰ ਗ੍ਰਿਫਤਾਰ
ਸੁਖਮਿੰਦਰ ਭੰਗੂ
ਲੁਧਿਆਣਾ 28 ਜੂਨ 2025 ਪੁਲਿਸ ਕਮਿਸ਼ਨਰ ਲੁਧਿਆਣਾ ਸਵਪਨ ਸ਼ਰਮਾਂ IPS ਦੇ ਦਿਸ਼ਾ ਨਿਰਦੇਸ਼ ਹੇਠ ਨਸ਼ਾ ਵੇਚਣ, ਰੱਖਣ ਵਾਲਿਆਂ ਵਿਰੁੱਧ ਚਲਾਈ ਗਈ ਮੁਹਿੰਮ ਅਤੇ ਹਰਪਾਲ ਸਿੰਘ DCP/ INV, ਅਮਨਦੀਪ ਸਿੰਘ ਬਰਾੜ ADCP/ INV , ਰਾਜੇਸ਼ ਕੁਮਾਰ ਸ਼ਰਮਾਂ ACP/DETECTIV-2 ਦੀ ਅਗੁਵਾਈ ਤਹਿਤ ਇੰਚਾਰਜ INSP ਨਵਦੀਪ ਸਿੰਘ ਸਪੈਸ਼ਲ ਸੈੱਲ ਲੁਧਿਆਣਾ ਕਾਰਵਾਈ ਕਰਦਿਆਂ 2 ਕਿੱਲੋ 600 ਗਰਾਮ ਅਫ਼ੀਮ, ਸਮੇਤ ਪਿੱਠੂ ਬੈਗ ਰੰਗ ਕਾਲਾ ਗਰੇਅ,2,50,000 ਡਰੱਗ ਮਨੀ ਸਮੇਤ ਇੱਕ ਦੋਸ਼ੀ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।ਇਸ ਤੋਂ ਇਲਾਵਾ ਹੋਰ ਜਾਣਕਾਰੀ ਦਿੰਦੇ ਹੋਏ ਸ਼੍ਰੀ ਅਮਨਦੀਪ ਸਿੰਘ ਬਰਾੜ ADCP/INV ਨੇ ਦੱਸਿਆ ਕਿ ਮਿਤੀ 27-06-2025 ភ្នំ ASI ਬਲਜੀਤ ਸਿੰਘ, ਸਪੈਸ਼ਲ ਸੈੱਲ ਲੁਧਿਆਣਾ ਸਮੇਤ ਪੁਲੀਸ ਪਾਰਟੀ ਦੇ ਬਾ ਹੱਦ ਨਹਿਰ ਪੁਲ ਪਿੰਡ ਝੱਮਟ, ਲੁਧਿਆਣਾ ਤੇ ਦੌਰਾਨ ਗਸ਼ਤ ਅਰੋਪੀ ਜਵਾਹਰ ਪ੍ਰਸਾਦਿ ਪੁੱਤਰ ਮਹਿੰਦਰ ਰਾਏ ਵਾਸੀ ਪਿੰਡ ਸੁਰਗੀ ਡੀਹ,ਚੱਕ ਸੰਭੂਆ,ਥਾਣਾ ਮਹਿੰਦਰ ਬਾੜਾ,ਜਿੱਲ੍ਹਾ ਸੀਤਾ ਮੜ੍ਹੀ, ਬਿਹਾਰ ਨੂੰ 2 ਕਿੱਲੋ 600 ਗਰਾਮ ਅਫ਼ੀਮ, ਸਮੇਤ ਪਿੱਠੂ ਬੈਗ ਰੰਗ ਕਾਲਾ ਗਰੇਅ ਅਤੇ 250000 ਰੁਪੈ ਡਰੱਗ ਮਨੀ ਨਾਲ ਇੱਕ ਮੈਂਬਰ ਨੂੰ ਗ੍ਰਿਫਤਾਰ ਕੀਤਾ ਸੀ। ਅਰੋਪੀ ਉਕਤ ਦੇ ਬਰਖ਼ਿਲਾਫ਼ ਮੁਕੱਦਮਾ ठं 102 ਮਿਤੀ 27-06-2025 ਅ/ਧ 18-C/61/85 NDPS Act ਥਾਣਾ ਸਰਾਭਾ ਨਗਰ, ਲੁਧਿਆਣਾ ਵਿਖੇ ਦਰਜ ਰਜਿਸਟਰ ਕਰਾਇਆ। ਜੋ ਕਿ ਅੱਜ ਵੀ ਇਹ ਅਫ਼ੀਮ ਨੂੰ ਬਾਹਰੋਂ ਸਸਤੇ ਭਾਅ ਲੈ ਕੇ ਆਇਆ ਸੀ ਆਪਣੇ ਗਾਹਕਾਂ ਦੀ ਉਡੀਕ ਕਰ ਰਿਹਾ ਸੀ ਨੂੰ ਕਾਬੂ ਕੀਤਾ ।ਅਰੋਪੀ ਨੂੰ ਅਦਾਲਤ ਪੇਸ਼ ਕੀਤਾ ਜਾ ਰਿਹਾ ਹੈ। ਦੌਰਾਨ ਤਫ਼ਤੀਸ਼ ਦੋਸ਼ੀ ਤੋ ਇਸ ਦੇ ਗਾਹਕਾਂ ਬਾਰੇ ਪਤਾ ਕੀਤਾ ਜਾਵੇਗਾ।