ਲੁਧਿਆਣਾ ਦੇ ਪਾਸ਼ ਏਰੀਏ ਮਾਡਲ ਟਊਨ ਵਿੱਚ ਗੰਦਗੀ ਦਾ ਆਲਮ
ਸੁਖਮਿੰਦਰ ਭੰਗੂ
ਲੁਧਿਆਣਾ 17 ਮਈ 2025 - ਲੁਧਿਆਣਾ ਵਿੱਚ ਬੀਤੇ ਕੁੱਝ ਸਮੇਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੱਖ-ਵੱਖ ਹਲਕਿਆਂ ਵਿੱਚ ਉਥੋਂ ਦੇ ਐਮਐਲਏ ਦੁਆਰਾ ਸਫਾਈ ਮੁਹਿੰਮ ਚਲਾਈ ਗਈ ਹੈ। ਇਹ ਮੁਹਿੰਮ ਬੜੇ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਅਤੇ ਲੋਕ ਹਿੱਤ ਵਿੱਚ ਹੈ। ਹਰ ਇਕ ਐਮਐਲਏ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਕਿ ਉਸ ਦੇ ਹਲਕੇ ਵਿੱਚ ਸਫਾਈ ਪੂਰੇ ਤਰੀਕੇ ਨਾਲ ਹੋਵੇ। ਪਰ ਹਲਕਾ ਪੱਛਮੀ ਜੋ ਕਿ ਹੋਟ ਸੀਟ ਮੰਨਿਆ ਜਾ ਰਿਹਾ ਹੈ ਉਸ ਵਿੱਚ ਸਫਾਈ ਨਾਂ ਦੀ ਕੋਈ ਵੀ ਚੀਜ਼ ਨਹੀਂ ਦਿਖ ਰਹੀ ਕਿਉਂਕਿ ਬੀਤੇ ਦਿਨੀ ਉਥੋਂ ਦੇ ਮੌਜੂਦਾ ਐਮਐਲਏ ਗੁਰਪ੍ਰੀਤ ਗੋਗੀ ਜੀ ਦੀ ਮੌਤ ਹੋਣ ਤੋਂ ਬਾਅਦ ਇਸ ਹਲਕੇ ਦਾ ਕੋਈ ਵੀ ਵਾਲੀ ਵਾਰਸ ਨਹੀਂ ਰਿਹਾ। ਨਿਗਮ ਬੀ ਇਸ ਹਲਕੇ ਦੇ ਵਿਕਾਸ ਵਿੱਚ ਤੇ ਸਫਾਈ ਵਿੱਚ ਕੋਈ ਧਿਆਨ ਨਹੀਂ ਦੇ ਰਿਹਾ।
ਗੱਲ ਕਰਦੇ ਹਾਂ ਇਸ ਹਲਕੇ ਦੇ ਪਾਠ ਏਰੀਏ ਦੀ ਮਾਡਲ ਟਾਊਨ ਵਿੱਚ ਵੀ ਨਾਲ ਸਫਾਈ ਦਾ ਬਹੁਤ ਬੁਰਾ ਹਾਲ ਹੈ। ਕੋਈ ਵੀ ਅਧਿਕਾਰੀ ਤੇ ਕਰਮਚਾਰੀ ਇਸ ਹਲਕੇ ਵੱਲ ਧਿਆਨ ਨਹੀਂ ਦੇ ਰਿਹਾ। ਮਾਡਲ ਟਾਊਨ ਦੇ ਇਲਾਕੇ ਦੀ ਤਸਵੀਰਾਂ ਮੂੰਹੋਂ ਬੋਲ ਰਹੀਆਂ ਹਨ ਕਿ ਸਫਾਈ ਕਿਸ ਤਰ੍ਹਾਂ ਹੋ ਰਹੀ ਹੈ ਹੋਈ ਵੀ ਹੈ ਜਾਂ ਨਹੀਂ ਹੋਈ। ਬੀਤੇ ਦਿਨ ਆਰਟੀਆਈ ਸਕੱਤਰ ਅਰਵਿੰਦ ਸ਼ਰਮਾ ਵੱਲੋਂ ਨਗਰ ਨਿਗਮ ਦੇ ਕਮਿਸ਼ਨਰ ਨੂੰ ਖਤ ਲਿਖਿਆ ਗਿਆ ਸੀ ਕਿ ਸਫਾਈ ਦੀ ਹਾਲਤ ਮਾਡਲ ਟਾਊਨ ਅਤੇ ਹੋਰ ਕਈ ਇਲਾਕਿਆਂ ਵਿੱਚ ਬਹੁਤ ਬੁਰਾ ਹੈ। ਦੇਖੋ ਕਦੋਂ ਇਸ ਹਲਕੇ ਦੀ ਸਾਰ ਲਈ ਜਾਵੇਗੀ।